Earthquake- ਭੂਚਾਲ ਦੇ ਜ਼ਬਰਦਸਤ ਝਟਕੇ, ਘਰਾਂ ਵਿਚੋਂ ਬਾਹਰ ਨਿਕਲੇ ਸਹਿਮੇ ਲੋਕ…

ਮਹਾਰਾਸ਼ਟਰ ਦੇ ਅਮਰਾਵਤੀ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਉਤੇ ਭੂਚਾਲ ਦੀ ਤੀਬਰਤਾ 4.2 ਮਾਪੀ ਗਈ ਹੈ। ਦੁਪਹਿਰ ਕਰੀਬ 1:37 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਦੱਸ ਦਈਏ ਕਿ ਅੱਜ ਦੇ ਦਿਨ ਯਾਨੀ 30 ਸਤੰਬਰ 1993 ਨੂੰ ਮਹਾਰਾਸ਼ਟਰ ਦੇ ਲਾਤੂਰ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ। ਅਜਿਹੇ ‘ਚ ਜਦੋਂ ਅਮਰਾਵਤੀ ‘ਚ ਭੂਚਾਲ ਦੇ ਝਟਕੇ ਆਏ ਤਾਂ ਲੋਕ ਕਾਫੀ ਡਰ ਗਏ। ਕੁਝ ਲੋਕਾਂ ਲਈ 1993 ਦੇ ਲਾਤੂਰ ਭੂਚਾਲ ਦੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ।
ਦੱਸ ਦਈਏ ਕਿ ਧਰਤੀ ਦੀਆਂ ਪਲੇਟਾਂ ਲਗਾਤਾਰ ਗਤੀ ਵਿੱਚ ਹੁੰਦੀਆਂ ਹਨ ਅਤੇ ਜਦੋਂ ਉਹ ਇੱਕ ਦੂਜੇ ਨਾਲ ਟਕਰਾਉਂਦੀਆਂ ਹਨ ਤਾਂ ਭੁਚਾਲ ਆ ਸਕਦੇ ਹਨ। ਜਦੋਂ ਇਹ ਪਲੇਟਾਂ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ, ਤਾਂ ਰਗੜ ਕਾਰਨ ਊਰਜਾ ਇਕੱਠੀ ਹੁੰਦੀ ਰਹਿੰਦੀ ਹੈ। ਜਦੋਂ ਇਹ ਇਕੱਠੀ ਹੋਈ ਊਰਜਾ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਜਾਂਦੀ ਹੈ, ਤਾਂ ਭੂਚਾਲ ਆਉਂਦਾ ਹੈ।
- First Published :