ਮਹਿਲਾ ਟੀਚਰ ਦੀ ਕੁਰਸੀ ਹੇਠਾਂ ਰੱਖਿਆ ਬੰਬ, ਫਿਰ ਰਿਮੋਟ ਨਾਲ ਧਮਾਕਾ, ਜਮਾਤ ਦੇ ਸਾਰੇ ਵਿਦਿਆਰਥੀ ਸਸਪੈਂਡ
ਹਰਿਆਣਾ ਦੇ ਭਿਵਾਨੀ ਵਿਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸਰਕਾਰੀ ਸਕੂਲ ਦੇ ਬੱਚਿਆਂ ਨੇ ਸਕੂਲ ਵਿੱਚ ਬਹੁਤ ਹੀ ਖਤਰਨਾਕ ਕਾਰਾ ਕੀਤਾ। ਬੱਚਿਆਂ ਨੇ ਆਪਣੀ ਸਾਇੰਸ ਟੀਚਰ ਦੀ ਕੁਰਸੀ ਹੇਠ ਪਟਾਕਾ ਨੁਮਾ ਬੰਬ ਰੱਖ ਦਿੱਤਾ। ਇਸ ਦੌਰਾਨ ਮਹਿਲਾ ਅਧਿਆਪਕ ਜ਼ਖਮੀ ਹੋਣ ਤੋਂ ਵਾਲ-ਵਾਲ ਬਚ ਗਈ। ਹੁਣ ਸਿੱਖਿਆ ਵਿਭਾਗ ਨੇ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਦੋਸ਼ੀ ਵਿਦਿਆਰਥੀਆਂ ਨੂੰ ਸਕੂਲ ‘ਚੋਂ ਕੱਢ ਦਿੱਤਾ ਹੈ।
ਦਰਅਸਲ, ਇਹ ਮਾਮਲਾ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਬੋਪਾੜਾ ਦਾ ਹੈ। ਪਿਛਲੇ ਸ਼ਨੀਵਾਰ ਇੱਥੇ 12ਵੀਂ ਜਮਾਤ ਚੱਲ ਰਹੀ ਸੀ। ਇਸ ਦੌਰਾਨ ਬੱਚਿਆਂ ਨੇ ਮੈਡਮ ਦੀ ਕੁਰਸੀ ਹੇਠ ਬੰਬ ਲਾ ਦਿੱਤਾ। ਇਸ ਪਟਾਕੇ ਦੇ ਫਟਣ ਤੋਂ ਬਾਅਦ ਮੈਡਮ ਵਾਲ-ਵਾਲ ਬਚ ਗਈ। ਇਲਜ਼ਾਮ ਹੈ ਕਿ ਇੱਕ ਬੱਚਿਆਂ ਨੇ ਕੁਰਸੀ ਦੇ ਹੇਠਾਂ ਬੰਬ ਫਿੱਟ ਕੀਤਾ, ਜਦੋਂ ਕਿ ਦੂਜੇ ਨੇ ਰਿਮੋਟ ਨਾਲ ਇੱਕ ਬਟਨ ਦਬਾ ਕੇ ਧਮਾਕਾ ਕਰ ਦਿੱਤਾ। ਘਟਨਾ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਬੁੱਧਵਾਰ ਨੂੰ ਸਿੱਖਿਆ ਵਿਭਾਗ ਦੀ ਟੀਮ ਸਕੂਲ ਪਹੁੰਚੀ ਅਤੇ ਦੋਸ਼ੀ ਵਿਦਿਆਰਥੀਆਂ ਖਿਲਾਫ ਕਾਰਵਾਈ ਕੀਤੀ ਗਈ।
ਇਸ ਮਾਮਲੇ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਨਰੇਸ਼ ਮਹਤਾ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਹੀ ਉਨ੍ਹਾਂ ਨੇ ਬੀਓ ਨੂੰ ਮੌਕੇ ’ਤੇ ਭੇਜਿਆ ਸੀ ਅਤੇ ਪ੍ਰਿੰਸੀਪਲ ਤੋਂ ਵੀ ਜਵਾਬ ਮੰਗਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਖੁਦ ਸਕੂਲ ਗਏ ਸੀ ਅਤੇ ਬੁੱਧਵਾਰ ਨੂੰ ਸਾਰੀ ਜਮਾਤ ਅਤੇ ਗ੍ਰਾਮ ਪੰਚਾਇਤ ਨੂੰ ਵੀ ਬੁਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਜਮਾਤ ਦੇ 15 ਬੱਚਿਆਂ ਵਿੱਚੋਂ 13 ਬੱਚੇ ਸ਼ਾਮਲ ਸਨ। ਇੱਕ ਬੱਚੇ ਨੇ ਬੰਬ ਬਣਾਇਆ ਸੀ ਤੇ ਇੱਕ ਨੇ ਕੁਰਸੀ ਥੱਲੇ ਲਾਇਆ ਸੀ ਤੇ ਦੂਜੇ ਬੱਚੇ ਨੇ ਰਿਮੋਟ ਨਾਲ ਬਟਨ ਦਬਾਇਆ ਸੀ।
ਨਰੇਸ਼ ਮਹਿਤਾ ਨੇ ਦੱਸਿਆ ਕਿ ਬੱਚਿਆਂ ਨੂੰ ਸਕੂਲੋਂ ਕੱਢਣ ਬਾਰੇ ਚਰਚਾ ਹੋਈ। ਪਰ ਪਰਿਵਾਰ ਨੇ ਮੁਆਫੀ ਮੰਗ ਕੇ ਲਿਖਤੀ ਰੂਪ ਵਿੱਚ ਦਿੱਤੀ ਹੈ। ਜਿਸ ਦਿਨ ਇਹ ਘਟਨਾ ਵਾਪਰੀ ਉਸ ਦਿਨ ਪੂਰੀ ਜਮਾਤ ਦੇ 13 ਬੱਚੇ ਆਏ ਸਨ ਅਤੇ ਇਨ੍ਹਾਂ ਸਾਰਿਆਂ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਦੇ ਨਾਲ ਹੀ ਨਰੇਸ਼ ਮਹਿਤਾ ਨੇ ਕਿਹਾ ਕਿ ਜੇਕਰ ਇਨ੍ਹਾਂ ਬੱਚਿਆਂ ਨੇ ਕੋਈ ਮਾਡਲ ਬਣਾ ਕੇ ਪੇਸ਼ ਕੀਤਾ ਹੁੰਦਾ ਤਾਂ ਅਸੀਂ ਉਨ੍ਹਾਂ ਦਾ ਸਨਮਾਨ ਕਰਦੇ, ਪਰ ਹੁਣ ਇਹ ਮਾਮਲਾ ਉਨ੍ਹਾਂ ਨੂੰ ਚੇਤਾਵਨੀ ਦੇ ਕੇ ਸੁਲਝ ਗਿਆ ਹੈ। ਧਿਆਨਯੋਗ ਹੈ ਕਿ ਬੰਬ ਧਮਾਕੇ ਤੋਂ ਬਾਅਦ ਕੁਰਸੀ ਦੇ ਹੇਠਾਂ ਇੱਕ ਸੁਰਾਖ ਹੋ ਗਿਆ ਸੀ। ਹਾਲਾਂਕਿ, ਕੋਈ ਸੱਟ ਨਹੀਂ ਲੱਗੀ।
- First Published :