ਭਲਕੇ ਬੰਦ ਰਹਿਣਗੇ ਬੈਂਕ, ਦੇਖੋ RBI ਦੀ ਨਵੰਬਰ ਮਹੀਨੇ ਦੀਆਂ ਛੁੱਟੀਆਂ ਦੀ ਲਿਸਟ…
ਇਸ ਸਮੇਂ ਦੇਸ਼ ਵਿੱਚ ਤਿਉਹਾਰਾਂ ਦਾ ਸੀਜ਼ਨ ਚਲ ਰਿਹਾ ਹੈ। ਦੁਸਹਿਰੇ ਅਤੇ ਦੀਵਾਲੀ ਤੋਂ ਬਾਅਦ ਹੁਣ ਨਵੰਬਰ ਮਹੀਨੇ ਵਿੱਚ ਕਈ ਮਹੱਤਵਪੂਰਨ ਦਿਨ ਹਨ। ਇਸ ਲਈ ਜੇਕਰ ਤੁਹਾਨੂੰ ਬੈਂਕ ਦਾ ਕੋਈ ਕੰਮ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਜਯੰਤੀ (Guru Nanak Jyanti 2024) ਅਤੇ ਕਾਰਤਿਕ ਪੂਰਨਿਮਾ (Kartik Purnima 2024) ਦੇ ਮੌਕੇ ‘ਤੇ 15 ਨਵੰਬਰ, 2024 ਸ਼ੁੱਕਰਵਾਰ ਨੂੰ ਦੇਸ਼ ਦੇ ਕਈ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।
ਭਾਰਤੀ ਰਿਜ਼ਰਵ ਬੈਂਕ (Reserve Bank of India) ਦੀ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਇਹ ਦਿਨ ਮਿਜ਼ੋਰਮ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੜੀਸਾ, ਚੰਡੀਗੜ੍ਹ, ਉੱਤਰਾਖੰਡ, ਤੇਲੰਗਾਨਾ, ਅਰੁਣਾਚਲ ਪ੍ਰਦੇਸ਼, ਰਾਜਸਥਾਨ, ਜੰਮੂ, ਉੱਤਰ ਪ੍ਰਦੇਸ਼, ਨਾਗਾਲੈਂਡ, ਪੱਛਮੀ ਬੰਗਾਲ, ਨਵੀਂ ਦਿੱਲੀ, ਛੱਤੀਸਗੜ੍ਹ, ਝਾਰਖੰਡ, ਹਿਮਾਚਲ ਪ੍ਰਦੇਸ਼ ਅਤੇ ਸ਼੍ਰੀਨਗਰ ਵਿੱਚ ਬੈਂਕ ਬ੍ਰਾਂਚ ਸੇਵਾ ਉਪਲਬਧ ਨਹੀਂ ਹੋਵੇਗੀ।
ਹੋਰ ਬੈਂਕ ਛੁੱਟੀਆਂ (ਨਵੰਬਰ 2024)
18 ਨਵੰਬਰ: ਕਰਨਾਟਕ ਵਿੱਚ ਕਨਕਦਾਸ ਜਯੰਤੀ ਮੌਕੇ ਬੈਂਕ ਬੰਦ ਰਹਿਣਗੇ।
23 ਨਵੰਬਰ: ਮੇਘਾਲਿਆ ਵਿੱਚ ਸੇਂਗੇ ਕੁਟਸਨੇਮ ਤਿਉਹਾਰ ‘ਤੇ ਬੈਂਕ ਛੁੱਟੀ ਰਹੇਗੀ।
ਨਵੰਬਰ ਦੀਆਂ ਹੋਰ ਛੁੱਟੀਆਂ ਦੇ ਨਾਲ-ਨਾਲ ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿੰਦੇ ਹਨ। ਗਾਹਕਾਂ ਨੂੰ ਇਨ੍ਹਾਂ ਤਰੀਕਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੀਆਂ ਬੈਂਕਿੰਗ ਸੇਵਾਵਾਂ ਦੀ ਯੋਜਨਾ ਬਣਾਉਣੀ ਚਾਹੀਦੀ ਹੈ।
ਦੇਸ਼ ਦੇ ਇਨ੍ਹਾਂ ਸੂਬਿਆਂ ‘ਚ ਬੈਂਕ ਬੰਦ ਰਹਿਣਗੇ
15 ਨਵੰਬਰ (ਸ਼ੁੱਕਰਵਾਰ): ਗੁਰੂ ਨਾਨਕ ਦੇਵ ਜੀ ਜਯੰਤੀ/ਕਾਰਤਿਕ ਪੂਰਨਿਮਾ – ਮਿਜ਼ੋਰਮ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੜੀਸਾ ਅਤੇ ਹੋਰ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।
17 ਨਵੰਬਰ (ਐਤਵਾਰ): ਐਤਵਾਰ ਦੀ ਛੁੱਟੀ
18 ਨਵੰਬਰ (ਸੋਮਵਾਰ): ਕਰਨਾਟਕ ਵਿੱਚ ਕਨਕਦਾਸਾ ਜਯੰਤੀ ਲਈ ਬੈਂਕ ਬੰਦ ਰਹੇ।
23 ਨਵੰਬਰ (ਸ਼ਨੀਵਾਰ) : ਮੇਘਾਲਿਆ ਵਿੱਚ ਚੌਥਾ ਸ਼ਨੀਵਾਰ ਅਤੇ ਸੇਨਕੁਟ ਸਨੀ ਫੈਸਟੀਵਲ।
24 ਨਵੰਬਰ (ਐਤਵਾਰ) : ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
ਇੱਥੇ ਦੇਖੋ RBI ਦੀ ਛੁੱਟੀਆਂ ਦੀ ਲਿਸਟ