ਪੰਜਾਬ ‘ਚ ਕੱਲ੍ਹ ਅਤੇ ਪਰਸੋਂ ਦੀ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ Public Holidays in November 2024 Holidays in Punjab on November 15 16 and 17 – News18 ਪੰਜਾਬੀ
Public Holidays in November 2024: ਨਵੰਬਰ ਦੇ ਸ਼ੁਰੂ ਵਿੱਚ ਕਈ ਖਾਸ ਦਿਨਾਂ ਅਤੇ ਤਿਉਹਾਰਾਂ ਕਾਰਨ ਸਕੂਲਾਂ, ਕਾਲਜਾਂ, ਦਫ਼ਤਰਾਂ ਅਤੇ ਬੈਂਕਾਂ ਵਿੱਚ ਛੁੱਟੀਆਂ ਰਹੀਆਂ।
ਦੀਵਾਲੀ ਅਤੇ ਛੱਠ ਦੇ ਤਿਉਹਾਰ ਤੋਂ ਬਾਅਦ, ਬੁੜ੍ਹੀ ਦੀਵਾਲੀ, ਗੁਰੂ ਨਾਨਕ ਜਯੰਤੀ ਵਰਗੇ ਵਿਸ਼ੇਸ਼ ਖਾਸ ਦਿਨ ਹਨ। ਕੁਝ ਥਾਵਾਂ ‘ਤੇ 15 ਨਵੰਬਰ ਤੋਂ 17 ਨਵੰਬਰ ਤੱਕ 3 ਦਿਨ ਸਰਕਾਰੀ ਛੁੱਟੀ ਹੈ। ਆਓ ਜਾਣਦੇ ਹਾਂ ਕਿ 15, 16 ਅਤੇ 17 ਨਵੰਬਰ ਨੂੰ ਸਰਕਾਰੀ ਛੁੱਟੀਆਂ ਕਿੱਥੇ-ਕਿੱਥੇ ਰਹਿਣਗੀਆਂ।
ਪੰਜਾਬ ਵਿਚ 15, 16 ਅਤੇ 17 ਨਵੰਬਰ ਨੂੰ ਛੁੱਟੀਆਂ (Punjab School Closed) ਰਹਿਣਗੀਆਂ। ਛੁੱਟੀਆਂ ਦੀ ਸੂਚੀ ਅਨੁਸਾਰ 15 ਨਵੰਬਰ (ਸ਼ੁੱਕਰਵਾਰ) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ, ਜਿਸ ਦਿਨ ਛੁੱਟੀ ਹੋਵੇਗੀ। ਇਸ ਤੋਂ ਬਾਅਦ 16 ਨਵੰਬਰ (ਸ਼ਨੀਵਾਰ) ਨੂੰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ, ਜਿਸ ਕਾਰਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ 17 ਨਵੰਬਰ (ਐਤਵਾਰ) ਨੂੰ ਵੀ ਛੁੱਟੀ ਹੈ। ਇਸ ਤਰ੍ਹਾਂ 15, 16 ਅਤੇ 17 ਨਵੰਬਰ ਨੂੰ ਲਗਾਤਾਰ ਤਿੰਨ ਛੁੱਟੀਆਂ ਹੋਣਗੀਆਂ, ਜਿਸ ਕਾਰਨ ਸਾਰੇ ਵਿਦਿਅਕ ਅਤੇ ਸਰਕਾਰੀ ਅਦਾਰੇ ਬੰਦ ਰਹਿਣਗੇ।
- First Published :