ਗੌਤਮ ਗੰਭੀਰ ਤੇ ਪੋਂਟਿੰਗ ਵਿਚਕਾਰ ਸ਼ਬਦੀ ਜੰਗ, ਪੋਂਟਿੰਗ ਨੇ ਕਿਹਾ ‘ਮੇਰੀ ਗੱਲ ਦਾ ਗ਼ਲਤ ਮਤਲਬ ਕੱਢਿਆ ਗਿਆ…’
ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ (Gautam Gambhir) ਦੇ ਵਿਅੰਗ ਦਾ ਜਵਾਬ ਦਿੰਦੇ ਹੋਏ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ (Ricky Ponting) ਨੇ ਪਲਟਵਾਰ ਕੀਤਾ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਮੁੱਖ ਕੋਚ ਆਸਾਨੀ ਨਾਲ ਚਿੜ ਜਾਂਦੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਵਿਰਾਟ ਕੋਹਲੀ (Virat Kohli) ‘ਤੇ ਉਨ੍ਹਾਂ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਸਟਾਰ ਬੱਲੇਬਾਜ਼ ਨੂੰ ਨਿਸ਼ਾਨਾ ਬਣਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਉਹ ਖੁਦ ਵੀ ਲੰਬੇ ਸਮੇਂ ਤੱਕ ਆਪਣੀ ਖਰਾਬ ਫਾਰਮ ਨੂੰ ਲੈ ਕੇ ਚਿੰਤਤ ਹੋਣਗੇ।
ਪੋਂਟਿੰਗ (Ricky Ponting) ਨੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਕੋਹਲੀ (Virat Kohli) ਦੀ ਖਰਾਬ ਫਾਰਮ ਚਿੰਤਾ ਦਾ ਵਿਸ਼ਾ ਹੋਵੇਗੀ। ਕਿਸੇ ਵੀ ਹੋਰ ਖਿਡਾਰੀ ਨੂੰ ਪੰਜ ਸਾਲਾਂ ਵਿੱਚ ਸਿਰਫ਼ ਦੋ ਸੈਂਕੜਿਆਂ ਨਾਲ ਹੀ ਟੈਸਟ ਟੀਮ ਵਿੱਚ ਆਪਣੀ ਥਾਂ ਬਰਕਰਾਰ ਰੱਖਣ ਲਈ ਸੰਘਰਸ਼ ਕਰਨਾ ਪਵੇਗਾ। ਹਾਲਾਂਕਿ ਉਨ੍ਹਾਂ ਨੇ ਕੋਹਲੀ (Virat Kohli) ਦੀ ਵਾਪਸੀ ਕਰਨ ਦੀ ਕਾਬਲੀਅਤ ਦੀ ਵੀ ਤਾਰੀਫ ਕੀਤੀ। ਗੰਭੀਰ (Gautam Gambhir) ਤੋਂ ਜਦੋਂ ਪੌਂਟਿੰਗ ਦੀਆਂ ਟਿੱਪਣੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਆਸਟ੍ਰੇਲੀਆਈ ਦਿੱਗਜ ਨੂੰ ਭਾਰਤੀ ਕ੍ਰਿਕਟ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਗੰਭੀਰ (Gautam Gambhir) ਦੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ‘ਤੇ ਪੋਂਟਿੰਗ (Ricky Ponting) ਨੇ ਕਿਹਾ, “ਮੈਂ ਪ੍ਰਤੀਕਿਰਿਆ ਪੜ੍ਹ ਕੇ ਹੈਰਾਨ ਸੀ ਪਰ ਮੈਂ ਕੋਚ ਗੌਤਮ ਗੰਭੀਰ (Gautam Gambhir) ਨੂੰ ਜਾਣਦਾ ਹਾਂ… ਉਹ ਬਹੁਤ ਜਲਦੀ ਚਿੜ ਜਾਂਦੇ ਹਨ ਇਸ ਲਈ ਮੈਨੂੰ ਹੈਰਾਨੀ ਨਹੀਂ ਹੁੰਦੀ ਕਿ ਉਨ੍ਹਾਂ ਨੇ ਜਵਾਬੀ ਵਾਰ ਕੀਤਾ।” ਮੈਨੂੰ ਉਨ੍ਹਾਂ ਤੋਂ ਇਸ ਤਰ੍ਹਾਂ ਦੀ ਕੋਈ ਉਮੀਦ ਨਹੀਂ ਹੈ। ਸਾਡਾ ਇੱਕ ਦੂਜੇ ਦੇ ਖਿਲਾਫ ਬਹੁਤ ਪੁਰਾਣਾ ਇਤਿਹਾਸ ਹੈ। ਮੈਂ ਉਨ੍ਹਾਂ ਨੂੰ ਦਿੱਲੀ ਕੈਪੀਟਲਜ਼ ‘ਚ ਕੋਚਿੰਗ ਦਿੱਤੀ ਹੈ ਅਤੇ ਉਹ ਬਹੁਤ ਚੁਲਬੁਲੇ ਸੁਭਾਅ ਦੇ ਹਨ।
ਪੋਂਟਿੰਗ (Ricky Ponting) ਆਪਣੇ ਸਮੇਂ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਹਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਹੀ ਗਈ ਗੱਲ ਦਾ ਗਲਤ ਮਤਲਬ ਕੱਢਿਆ ਗਿਆ ਹੈ। ਉਨ੍ਹਾਂ ਨੇ ਕਿਹਾ, ‘ਇਹ ਕਿਸੇ ਵੀ ਤਰ੍ਹਾਂ ਉਸ (ਕੋਹਲੀ) ‘ਤੇ ਵਿਅੰਗ ਨਹੀਂ ਸੀ। ਮੈਂ ਅਸਲ ਵਿੱਚ ਇਸ ਤੋਂ ਬਾਅਦ ਕਿਹਾ ਕਿ ਉਸ ਨੇ ਆਸਟ੍ਰੇਲੀਆ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਇੱਥੇ ਵਾਪਸੀ ਕਰਨ ਲਈ ਉਤਸੁਕ ਹੋਵੇਗਾ… ਜੇਕਰ ਤੁਸੀਂ ਵਿਰਾਟ ਤੋਂ ਪੁੱਛੋਗੋ ਤਾਂ ਮੈਨੂੰ ਯਕੀਨ ਹੈ ਕਿ ਉਹ ਥੋੜਾ ਚਿੰਤਤ ਹੋਵੇਗਾ ਕਿ ਉਹ ਪਿਛਲੇ ਦੌਰਿਆਂ ਵਾਂਗ ਸੈਂਕੜੇ ਨਹੀਂ ਬਣਾ ਸਕਿਆ ਹੈ। “
- First Published :