Kapil Sharma ਦੇ ਸ਼ੋਅ ‘ਚ Navjot Sidhu ਦੀ ਵਾਪਸੀ, ਅਰਚਨਾ ਪੂਰਨ ਸਿੰਘ ਦੀ ਕੁਰਸੀ ਖੋਹੀ, ਸੈੱਟ ‘ਤੇ ਮਚਿਆ ਹੰਗਾਮਾ

ਕਪਿਲ ਸ਼ਰਮਾ ਦਾ ਸ਼ੋਅ ਹੁਣ ਨੈੱਟਫਲਿਕਸ ‘ਤੇ ਛਾਇਆ ਹੋਇਆ ਹੈ। ਕਦੇ ਇਸ ਕਾਮੇਡੀ ਸ਼ੋਅ ‘ਚ ਜੱਜ ਦੀ ਕੁਰਸੀ ‘ਤੇ ਬੈਠੇ ਨਵਜੋਤ ਸਿੰਘ ਸਿੱਧੂ ਨੇ ਸ਼ੋਅ ‘ਚ ਵਾਪਸੀ ਕੀਤੀ ਹੈ, ਜਿਸ ਤੋਂ ਬਾਅਦ ਸੈੱਟ ‘ਤੇ ਹੰਗਾਮਾ ਮਚਿਆ ਵੇਖਿਆ ਗਿਆ। ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਅਰਚਨਾ ਪੂਰਨ ਸਿੰਘ ਦੀ ਕੁਰਸੀ ‘ਤੇ ਬੈਠੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਦਿਮਾਗ ‘ਚ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਨਵਜੋਤ ਸਿੱਧੂ ਨੇ ਸੱਚਮੁੱਚ ਹੀ ਸ਼ੋਅ ‘ਚ ਜੱਜ ਦੇ ਰੂਪ ‘ਚ ਵਾਪਸੀ ਕੀਤੀ ਹੈ।
ਕਪਿਲ ਸ਼ਰਮਾ ਦੇ ਸ਼ੋਅ ‘ਚ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੋਈ ਹੈ ਪਰ ਉਹ ਸੈੱਟ ‘ਤੇ ਜੱਜ ਦੇ ਤੌਰ ‘ਤੇ ਨਹੀਂ ਬਲਕਿ ਮਹਿਮਾਨ ਦੇ ਤੌਰ ‘ਤੇ ਪਹੁੰਚੇ ਹਨ। ਉਨ੍ਹਾਂ ਨੇ ਆਪਣੀ ਪਤਨੀ ਨਾਲ ਸ਼ੋਅ ‘ਚ ਹਿੱਸਾ ਲਿਆ। ਇਸ ਸ਼ੋਅ ‘ਚ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਦੇ ਨਾਲ ਕ੍ਰਿਕਟਰ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੀਤਾ ਬਸਰ ਵੀ ਪਹੁੰਚੇ।
ਅਰਚਨਾ ਨੂੰ ਪ੍ਰੇਸ਼ਾਨ ਕਰਨ ਲੱਗਾ ਕੁਰਸੀ ਜਾਣ ਦਾ ਡਰ
ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸ਼ੋਅ ਦੀ ਵੀਡੀਓ ‘ਚ ਨਵਜੋਤ ਸਿੰਘ ਸਿੱਧੂ ਨੂੰ ਦੇਖ ਕੇ ਪਹਿਲਾਂ ਕਪਿਲ ਸ਼ਰਮਾ ਹੈਰਾਨ ਰਹਿ ਜਾਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਕਿਸੇ ਨੇ ਨਵਜੋਤ ਦਾ ਮੇਕਅੱਪ ਕੀਤਾ ਹੈ ਪਰ ਬਾਅਦ ‘ਚ ਸੱਚਾਈ ਸਾਹਮਣੇ ਆਉਂਦੀ ਹੈ ਕਿ ਉਹ ਅਸਲ ‘ਚ ਨਵਜੋਤ ਹੀ ਹੈ। ਵੀਡੀਓ ਵਿੱਚ ਅਰਚਨਾ ਪੂਰਨ ਸਿੰਘ ਕਪਿਲ ਨੂੰ ਆਖਦੀ ਹੋਈ ਨਜ਼ਰ ਆ ਰਹੀ ਹੈ ਕਿ ਸਰਦਾਰ ਸਾਹਬ ਨੂੰ ਕਹੋ ਕਿ ਮੇਰੀ ਕੁਰਸੀ ਛੱਡ ਦੇਣ।
ਇੱਥੇ ਦੇਖੋ ਵੀਡੀਓ
ਹਰਭਜਨ ਸਿੰਘ ਨੇ ਦਿੱਤਾ ਨਵਜੋਤ ਸਿੱਧੂ ਦਾ ਸਾਥ
ਅਜਿਹੇ ‘ਚ ਹਰਭਜਨ ਸਿੰਘ ਵੀ ਉਨ੍ਹਾਂ ਦਾ ਸਮਰਥਨ ਕਰਦੇ ਹਨ ਅਤੇ ਕਹਿੰਦੇ ਹਨ ਕਿ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਇਸ ਤੋਂ ਇਲਾਵਾ ਕਾਮੇਡੀਅਨ ਸੁਨੀਲ ਗਰੋਵਰ ਵੀ ਸਿੱਧੂ ਦੀ ਤਰ੍ਹਾਂ ਪਹਿਰਾਵੇ ‘ਚ ਪਹੁੰਚਦੇ ਹਨ, ਜਿਸ ਕਾਰਨ ਸੈੱਟ ‘ਤੇ ਕਾਫੀ ਮਸਤੀ ਦੇਖਣ ਨੂੰ ਮਿਲਦੀ ਹੈ। ਇਸ ਐਪੀਸੋਡ ਦੇ ਪ੍ਰੋਮੋ ਤੋਂ ਬਾਅਦ ਦਰਸ਼ਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
- First Published :