ਇੱਕ ਸਾਲ ਬਾਅਦ ਭਾਰਤੀ ਟੀਮ ‘ਚ ਵਾਪਸੀ ਕਰਨ ਜਾ ਰਹੇ ਮੁਹੰਮਦ ਸ਼ਮੀ, ਰਣਜੀ ਟਰਾਫ਼ੀ ‘ਚ ਦਿਖਾਉਣਗੇ ਆਪਣੀ ਤਾਕਤ

2023 ਵਨਡੇਅ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਟੀਮ ਤੋਂ ਬਾਹਰ ਚੱਲ ਰਹੇ ਦਿੱਗਜ ਖਿਡਾਰੀ ਹੁਣ ਟੀਮ ਵਿੱਚ ਵਾਪਸੀ ਕਰਨ ਜਾ ਰਹੇ ਹਨ। ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (Mohammed Shami) ਸੱਟ ਤੋਂ ਉਭਰ ਕੇ ਮੈਦਾਨ ‘ਤੇ ਵਾਪਸੀ ਲਈ ਤਿਆਰ ਹਨ। ਉਹ ਰਣਜੀ ਟਰਾਫੀ ਵਿੱਚ ਮੱਧ ਪ੍ਰਦੇਸ਼ ਦੇ ਖਿਲਾਫ ਬੰਗਾਲ ਲਈ ਖੇਡਣਗੇ। ਮੁਹੰਮਦ ਸ਼ਮੀ (Mohammed Shami) ਆਪਣੀ ਫਿਟਨੈੱਸ ਸਾਬਤ ਕਰਨ ਤੋਂ ਬਾਅਦ ਟੀਮ ਇੰਡੀਆ ‘ਚ ਵਾਪਸੀ ਕਰਨ ਦਾ ਇਰਾਦਾ ਰੱਖਦੇ ਹਨ। ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (Mohammed Shami) ਵਾਪਸੀ ਕਰਨ ਲਈ ਤਿਆਰ ਹਨ। ਆਸਟਰੇਲੀਆ ਦੇ ਖਿਲਾਫ 2023 ਵਨਡੇਅ ਵਿਸ਼ਵ ਕੱਪ ਫਾਈਨਲ ਦੇ ਲਗਭਗ ਇੱਕ ਸਾਲ ਬਾਅਦ, ਉਹ ਰਣਜੀ ਟਰਾਫੀ ਮੈਚ ਵਿੱਚ ਮੱਧ ਪ੍ਰਦੇਸ਼ ਦੇ ਖਿਲਾਫ ਬੰਗਾਲ ਲਈ ਖੇਡਣਗੇ। ਸ਼ਮੀ (Mohammed Shami) ਨੂੰ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ‘ਚ ਹੋਣ ਵਾਲੇ ਇਸ ਮੈਚ ਤੋਂ ਪਹਿਲਾਂ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਸ਼ਮੀ (Mohammed Shami) ਇਸ ਸਾਲ ਦੇ ਸ਼ੁਰੂ ਵਿਚ ਗਿੱਟੇ ਦੀ ਸਰਜਰੀ ਕਾਰਨ ਕ੍ਰਿਕਟ ਤੋਂ ਦੂਰ ਸਨ। ਬੰਗਾਲ ਕ੍ਰਿਕਟ ਸੰਘ (ਸੀਏਬੀ) ਨੇ ਕਿਹਾ, “ਸ਼ਮੀ (Mohammed Shami) ਨੂੰ ਟੀਮ ਵਿੱਚ ਸ਼ਾਮਲ ਕਰਨ ਨਾਲ ਨਾ ਸਿਰਫ਼ ਇੱਕ ਵੱਡਾ ਹੁਲਾਰਾ ਹੋਵੇਗਾ, ਸਗੋਂ ਪੂਰੀ ਟੀਮ ਦਾ ਮਨੋਬਲ ਵੀ ਵਧੇਗਾ, ਜਿਸ ਦਾ ਉਦੇਸ਼ ਰਣਜੀ ਟਰਾਫੀ ਦੇ ਅਗਲੇ ਦੌਰ ਵਿੱਚ ਪਹੁੰਚਣਾ ਹੈ।” ਪਿਛਲੇ ਮਹੀਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਈ ਸੀਰੀਜ਼ ਦੌਰਾਨ ਸ਼ਮੀ (Mohammed Shami) ਨੂੰ ਨੈੱਟ ‘ਤੇ ਗੇਂਦਬਾਜ਼ੀ ਕਰਦੇ ਦੇਖਿਆ ਗਿਆ ਸੀ। ਉਸ ਨੇ ਨੈੱਟ ‘ਤੇ ਸ਼ੁਭਮਨ ਗਿੱਲ ਅਤੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਗੇਂਦਬਾਜ਼ੀ ਕੀਤੀ। ਉਸ ਦੇ ਗੋਡੇ ‘ਤੇ ਭਾਰੀ ਪੱਟੀ ਬੰਨ੍ਹੀ ਹੋਈ ਸੀ ਅਤੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਉਸ ‘ਤੇ ਨਜ਼ਰ ਰੱਖ ਰਹੇ ਸਨ। ਤੁਹਾਨੂੰ ਦਸ ਦੇਈਏ ਕਿ ਸ਼ਮੀ (Mohammed Shami) ਨੂੰ ਬਾਰਡਰ-ਗਾਵਸਕਰ ਟਰਾਫੀ 2024-25 ਲਈ ਭਾਰਤ ਦੀ 18 ਮੈਂਬਰੀ ਟੈਸਟ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।
ਵੈਸੇ ਤੁਹਾਨੂੰ ਦਸ ਦੇਈਏ ਕਿ ਭਾਰਤੀ ਟੀਮ 22 ਨਵੰਬਰ ਤੋਂ ਆਸਟ੍ਰੇਲੀਆ ਦੇ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਦੀ ਨਜ਼ਰ ਆਵੇਗੀ। ਜੇਕਰ ਸ਼ਮੀ ਆਉਣ ਵਾਲੇ ਚਾਰ ਦਿਨਾ ਮੈਚ ‘ਚ ਆਪਣੀ ਫਿਟਨੈੱਸ ਸਾਬਤ ਕਰ ਦਿੰਦੇ ਹਨ ਤਾਂ ਉਮੀਦ ਹੈ ਕਿ ਉਸ ਨੂੰ ਬਾਰਡਰ-ਗਾਵਸਕਰ ਟਰਾਫੀ ਲਈ ਟੀਮ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਚੋਣ ਕਮੇਟੀ ਨੇ ਇਸ ਸੀਰੀਜ਼ ਲਈ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਆਕਾਸ਼ ਦੀਪ, ਪ੍ਰਸਿਦ ਕ੍ਰਿਸ਼ਨ ਅਤੇ ਹਰਸ਼ਿਤ ਰਾਣਾ ਦੀ ਚੋਣ ਕੀਤੀ ਹੈ। ਇਸ ਦੇ ਨਾਲ ਹੀ ਮੁਕੇਸ਼ ਕੁਮਾਰ ਅਤੇ ਖਲੀਲ ਅਹਿਮਦ ਨੂੰ ਰਿਜ਼ਰਵ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
- First Published :