ਇਕੋ ਪਿੰਡ ਦੇ ਦੋ ਲੋਕਾਂ ਦੀ ਨਿਕਲੀ ਲਾਟਰੀ, ਮਜ਼ਦੂਰੀ ਕਰਨ ਵਾਲੇ ਹੋ ਗਏ ਮਾਲੋਮਾਲ… Two people became millionaires on the same day in Fazilka won the lottery – News18 ਪੰਜਾਬੀ

Fazilka lottery winner- ਫਾਜ਼ਿਲਕਾ ਦੇ ਰਹਿਣ ਵਾਲੇ ਦੋ ਵਿਅਕਤੀਆਂ ਦੀ ਲਾਟਰੀ ਨਿਕਲੀ ਹੈ ਤੇ ਦੋਵੇਂ ਲੱਖਪਤੀ ਬਣ ਗਏ ਹਨ। ਦੱਸਿਆ ਜਾ ਰਿਹਾ ਕਿ ਫਾਜ਼ਿਲਕਾ ਦੇ ਰਹਿਣ ਵਾਲੇ ਇੱਕ ਸ਼ਖਸ ਦੀ ਸਾਢੇ ਚਾਰ ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਇਸੇ ਪਿੰਡ ਦੇ ਇਕ ਹੋਰ ਵਿਅਕਤੀ ਦੀ ਲਾਟਰੀ ਨਿਕਲੀ ਹੈ। ਪਿਛਲੇ ਚਾਰ ਸਾਲਾਂ ਤੋਂ ਇਹ ਦੋਵੇਂ ਸ਼ਖਸ ਲਾਟਰੀ ਪਾਉਂਦੇ ਆ ਰਹੇ ਹਨ ਤੇ ਇਸ ਵਾਰ ਇਨ੍ਹਾਂ ਵਿਚੋਂ ਇਕ ਦਾ ਸਾਢੇ ਚਾਰ ਲੱਖ ਜਦਕਿ ਦੂਸਰੇ ਦਾ ਸਵਾ 2 ਲੱਖ ਦਾ ਇਨਾਮ ਨਿਕਲਿਆ ਹੈ।
ਇਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਲਾਟਰੀ ਪਾਉਂਦਾ ਆ ਰਿਹਾ ਹੈ ਤੇ ਮਹਿਜ਼ ਇੱਕ-ਦੋ ਨੰਬਰਾਂ ਤੋਂ ਉਸ ਦਾ ਕਰੋੜ ਰੁਪਏ ਦਾ ਇਨਾਮ ਨਿਕਲਣ ਤੋਂ ਰਹਿ ਗਿਆ। ਪਰ ਉਸ ਨੂੰ ਖੁਸ਼ੀ ਹੈ ਕਿ ਉਸ ਦਾ ਸਵਾ 2 ਲੱਖ ਦਾ ਇਨਾਮ ਨਿਕਲਿਆ ਹੈ। ਇਸ ਸ਼ਖਸ ਦਾ ਕਹਿਣਾ ਹੈ ਕਿ ਉਹ ਮਿਹਨਤ ਮਜ਼ਦੂਰੀ ਕਰਨ ਵਾਲਾ ਹੈ। ਉਸ ਨੇ ਆਪਣਾ ਘਰ ਬਣਾਉਣ ਸੀ ਤੇ ਹੁਣ ਇਨ੍ਹਾਂ ਪੈਸਿਆਂ ਦੇ ਨਾਲ ਉਹ ਆਪਣਾ ਸੁਪਨਾ ਪੂਰਾ ਕਰੇਗਾ। ਦੱਸ ਦਈਏ ਕਿ ਨਾਗਾਲੈਂਡ ਸਟੇਟ ਲਾਟਰੀ ਸਟਾਲ ਦੇ ਉੱਤੇ ਹੀ ਇਹ ਲਾਟਰੀ ਪਾਈ ਗਈ ਸੀ ਜਿੱਥੇ ਸਾਢੇ ਚਾਰ ਲੱਖ ਦਾ ਇਨਾਮ ਨਿਕਲਿਆ ਹੈ।
ਉਧਰ, ਲਾਟਰੀ ਸਟਾਲ ਵਾਲਾ ਵੀ ਬੇਹਦ ਖੁਸ਼ ਹੈ, ਜਿਸ ਨੇ ਖੁਦ ਇਨਾਮ ਜੇਤੂਆਂ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ। ਉਸ ਨੇ ਕਿਹਾ ਕਿ ਉਸ ਦੇ ਲਾਟਰੀ ਸਟਾਲ ਤੋਂ ਕਈਆਂ ਦੇ ਇਨਾਮ ਨਿਕਲ ਚੁੱਕੇ ਹਨ।
- First Published :