Punjab
ਵਿਆਹ ਵਿਚ ਲਾੜੀ ਨੂੰ ਲੱਗੀ ਗੋਲੀ, ਵਿਦਾਈ ਵੇਲੇ ਵਾਪਰੀ ਘਟਨਾ Bride shot during wedding ceremony in Ferozepur situation critical – News18 ਪੰਜਾਬੀ

ਫ਼ਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਵਿੱਚ ਵਿਆਹ ਸਮਾਗਮ ਦੌਰਾਨ ਚਲਾਈ ਗੋਲੀ ਲਾੜੀ ਨੂੰ ਜਾ ਵੱਜੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਹੈ। ਜ਼ਖਮੀ ਲਾੜੀ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਫ਼ਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਵਿੱਚ ਜਦੋਂ ਵਿਆਹ ਤੋਂ ਬਾਅਦ ਵਿਦਾਈ ਹੋ ਰਹੀ ਸੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ। ਗੋਲੀ ਲਾੜੀ ਦੇ ਮੱਥੇ ਨੂੰ ਚੀਰਦੀ ਹੋ ਨਿਕਲ ਗਈ, ਜਿਸ ਪਿੱਛੋਂ ਗੰਭੀਰ ਹਾਲਤ ਵਿੱਚ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਲਾੜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ਼ਤਿਹਾਰਬਾਜ਼ੀ
ਪੁਲਿਸ ਨੇ ਦੱਸਿਆ ਕਿ ਇਹ ਲੜਕੀ ਦਾ ਵਿਆਹ ਸੀ ਅਤੇ ਜਦੋਂ ਵਿਦਾਈ ਹੋ ਰਹੀ ਸੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ। ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਲੜਕੀ ਦੇ ਸਿਰ ‘ਤੇ ਗੋਲੀ ਲੱਗੀ ਹੈ ਅਤੇ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
ਇਸ਼ਤਿਹਾਰਬਾਜ਼ੀ
- First Published :