Maha Kumbh 2025: ਸਰਕਾਰ ਦਾ ਵੱਡਾ ਤੋਹਫਾ, 7 ਟੋਲ ਪਲਾਜ਼ੇ ਹੋਣਗੇ ਟੈਕਸ ਮੁਕਤ, ਜਾਣੋ ਪੂਰੀ ਜਾਣਕਾਰੀ

Maha Kumbh 2025: ਉੱਤਰ ਪ੍ਰਦੇਸ਼ ਵਿਚ ਮਹਾਂ ਕੁੰਭ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਉਤੇ ਹਨ। ਅਜਿਹੇ ਵਿਚ ਕੇਂਦਰ ਨੇ ਯੋਗੀ ਸਰਕਾਰ ਦੀ ਮੰਗ ਉਤੇ ਵੱਡਾ ਫੈਸਲਾ ਲਿਆ ਹੈ। ਯੂਪੀ ਦੇ ਪ੍ਰਯਾਗਰਾਜ ਜਾਣ ਵਾਲੇ ਲੋਕਾਂ ਲਈ ਬਹੁਤ ਚੰਗੀ ਖ਼ਬਰ ਹੈ। ਮਹਾਂ ਕੁੰਭ ਮੇਲੇ ਦੌਰਾਨ ਪ੍ਰਯਾਗਰਾਜ ਵਿਚ ਦਾਖ਼ਲ ਹੋਣ ਵਾਲੇ ਸਾਰੇ ਟੋਲ ਪਲਾਜ਼ੇ ਮੁਫ਼ਤ ਹੋਣਗੇ। NHAI ਇਸ ਲਈ ਤਿਆਰੀਆਂ ਕਰ ਰਿਹਾ ਹੈ। ਇਸ ਨਿਯਮ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਮਹਾਕੁੰਭ ਦੌਰਾਨ 45 ਦਿਨਾਂ ਲਈ ਟੋਲ ਪਲਾਜ਼ੇ ਬੰਦ ਰਹਿਣਗੇ। ਯਾਤਰੀਆਂ ਤੋਂ ਕੋਈ ਟੋਲ ਨਹੀਂ ਲਿਆ ਜਾਵੇਗਾ। ਮੁਫਤ ਟੋਲ ਟੈਕਸ ਦੀ ਇਹ ਸਹੂਲਤ 13 ਜਨਵਰੀ ਤੋਂ 26 ਫਰਵਰੀ ਤੱਕ ਮਿਲੇਗੀ। ਹਾਲਾਂਕਿ, ਮਾਲ ਨਾਲ ਲੱਦੇ ਵਪਾਰਕ ਵਾਹਨਾਂ ਤੋਂ ਟੋਲ ਵਸੂਲਿਆ ਜਾਵੇਗਾ। ਜੇ ਤੁਹਾਡੇ ਕੋਲ ਜੀਪ, ਕਾਰ ਹੈ, ਜੋ ਵਪਾਰਕ ਵਜੋਂ ਰਜਿਸਟਰ ਨਹੀਂ ਹੈ ਤਾਂ ਉਨ੍ਹਾਂ ਤੋਂ ਵੀ ਟੋਲ ਨਹੀਂ ਲਿਆ ਜਾਵੇਗਾ। ਕੇਂਦਰ ਸਰਕਾਰ ਨੇ ਇਹ ਫੈਸਲਾ ਯੂਪੀ ਸਰਕਾਰ ਦੀ ਬੇਨਤੀ ‘ਤੇ ਲਿਆ ਹੈ। ਸਰਕਾਰ ਦੇ ਇਸ ਫੈਸਲੇ ਨਾਲ ਸ਼ਰਧਾਲੂਆਂ ਨੂੰ ਸਹੂਲਤ ਮਿਲੇਗੀ।
ਮਹਾਕੁੰਭ ‘ਚ ਕਰੋੜਾਂ ਲੋਕ ਪਹੁੰਚਣਗੇ
ਜ਼ਿਕਰਯੋਗ ਹੈ ਕਿ ਪਿਛਲੇ ਕੁੰਭ-2019 ‘ਚ ਵੀ ਟੋਲ ਟੈਕਸ ਨਹੀਂ ਵਸੂਲਿਆ ਗਿਆ ਸੀ। ਸੰਤਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸਨਾਤਨ ਧਰਮ ਦਾ ਪ੍ਰਚਾਰ ਹੋਵੇਗਾ। ਜ਼ਿਕਰਯੋਗ ਹੈ ਕਿ ਮਹਾ ਕੁੰਭ ਮੇਲੇ ‘ਚ ਪ੍ਰਯਾਗਰਾਜ ‘ਚ ਲਗਭਗ 40 ਕਰੋੜ ਲੋਕਾਂ ਦੇ ਆਉਣ ਦੀ ਉਮੀਦ ਹੈ, ਜੋ ਕਿ ਪਿਛਲੇ ਕੁੰਭ ਮੇਲੇ ਨਾਲੋਂ ਢਾਈ ਗੁਣਾ ਜ਼ਿਆਦਾ ਹੈ।
- First Published :