Punjab

100 ਛੋਟੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਵਿੱਤੀ ਸਹਾਇਤਾ

ਰਾਜੀਵ ਸ਼ਰਮਾ

ਅੰਮ੍ਰਿਤਸਰ : ਜਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਉੱਤੇ ਜਿਲੇ ਦੇ ਸੌ ਛੋਟੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਮਦਦ ਦੇਣ ਦਾ ਜੋ ਉਪਰਾਲਾ ਕੀਤਾ ਗਿਆ ਸੀ ਉਸ ਤਹਿਤ ਅੱਜ ਡਿਪਟੀ ਕਮਿਸ਼ਨਰ ਨੇ ਖੁਦ ਪਿੰਡ ਧਾਰੜ ਵਿਖੇ ਪਹੁੰਚ ਕਿ ਕਿਸਾਨਾਂ ਨੂੰ ਆਰਥਿਕ ਸਹਾਇਤਾ ਦਾ ਚੈੱਕ ਦਿੱਤਾ ਤੇ ਹੌਸਲਾ ਅਫਜਾਈ ਕੀਤੀ।

ਇਸ਼ਤਿਹਾਰਬਾਜ਼ੀ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਅਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਅਤੇ ਜਮੀਨ ਵਿਚਲੇ ਮਿੱਤਰ ਕੀੜਿਆਂ ਨੂੰ ਅਸੀਂ ਤਾਂ ਹੀ ਬਚਾ ਸਕਦੇ ਹਾਂ ਜੇਕਰ ਅਸੀਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈਏ। ਉਹਨਾਂ ਦੱਸਿਆ ਕਿ ਜਿਹ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਤੋਰਨ ਦਾ ਮੁੱਖ ਮਕਸਦ ਕਿਸਾਨਾਂ ਨੂੰ ਪ੍ਰੈਕਟੀਕਲ ਤੌਰ ਤੇ ਪਰਾਲੀ ਦੀ ਸਾਂਭ ਸੰਭਾਲ ਕਰਨ ਵੱਲ ਤੋਰਨਾ ਹੈ ਤਾਂ ਜੋ ਉਹਨਾਂ ਵੱਲ ਵੇਖ ਕੇ ਹੋਰ ਕਿਸਾਨ ਵੀ ਖੇਤਾਂ ਵਿੱਚ ਪਰਾਲੀ ਵਾਹ ਕੇ ਕਣਕ ਬੀਜਣ ਦਾ ਉਪਰਾਲਾ ਕਰਨ।

ਇਸ਼ਤਿਹਾਰਬਾਜ਼ੀ

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਤਜਿੰਦਰ ਸਿੰਘ ਨੇ ਸਾਰੇ ਹਾਜ਼ਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਉਣ ਲਈ ਕਿਹਾ ਤਾਂ ਜੋ ਅਸੀਂ ਜਮੀਨ ਦੇ ਉਪਯੋਗ ਸ਼ਕਤੀ ਨੂੰ ਵਧਾ ਸਕੀਏ। ਇਸ ਦੌਰਾਨ ਸਾਰੇ ਮੌਜੂਦ ਕਿਸਾਨਾਂ ਨੇ ਇਹ ਦੱਸਿਆ ਕਿ ਅਸੀਂ ਪਰਾਲੀ ਨੂੰ ਬਿਨਾਂ ਅੱਗ ਲਗਾਏ  ਮਸ਼ੀਨਰੀ ਦੀ ਮਦਦ ਨਾਲ ਬਜਾਈ ਕਰਦੇ ਹਾਂ ਜਿਸ ਨਾਲ ਅਸੀਂ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ।

ਇਸ਼ਤਿਹਾਰਬਾਜ਼ੀ

ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਪ੍ਰਦਰਸ਼ਨੀ ਪਲਾਂਟ ਪੰਜਾਬ ਸਿੰਘ ਪਿੰਡ ਧਾਰੜ, ਸਲਵਿੰਦਰ ਸਿੰਘ ਪਿੰਡ ਬੰਡਾਲਾ ਅਤੇ ਅਮਰੀਕ ਸਿੰਘ ਰੱਖ ਦੇਵੀਦਾਸਪੁਰਾ ਦੇ ਖੇਤਾਂ ਵਿੱਚ ਵੀ ਬਣਾਏ ਹਨ। ਡਿਪਟੀ ਕਮਿਸ਼ਨਰ ਨੇ ਮੌਕੇ ਤੇ ਕਿਸਾਨਾਂ ਨੂੰ ਚੈੱਕ ਅਤੇ ਪ੍ਰਸ਼ੰਸਾ ਪੱਤਰ ਦਿੱਤੇ। ਇਸ ਮੌਕੇ ਪਿੰਡ ਦੇ ਸਰਪੰਚ ਅਨੋਖ ਸਿੰਘ ਅਤੇ ਨੰਬਰਦਾਰ ਜਗੀਰ ਸਿੰਘ ਨੇ ਦੱਸਿਆ ਕਿ ਸਾਡਾ ਏਰੀਆ ਸਬਜ਼ੀ ਦਾ ਹੋਣ ਕਰਕੇ ਅਸੀਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ।

ਇਸ਼ਤਿਹਾਰਬਾਜ਼ੀ

ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਭੁਪਿੰਦਰ ਸਿੰਘ, ਸੁਖਚੈਨ ਸਿੰਘ ਏੳ, ਐਕਸੀਅਨ ਪ੍ਰਦੂਸ਼ਣ ਬੋਰਡ ਸੁਖਦੇਵ ਸਿੰਘ, ਬਲਜਿੰਦਰ ਸਿੰਘ ਚਹਿਲ ਏਈਓ ਰਣਜੀਤ ਸਿੰਘ ਏਈਓ, ਸੁਖਰਾਜ ਸਿੰਘ ਸਿੱਧੂ, ਏਡੀਓ ਲਵਪ੍ਰੀਤ ਏਡੀਓ, ਬਲਕਾਰ ਸਿੰਘ ਏਐਸਆਈ, ਅਰਵਿੰਦਰਪਾਲ ਸਿੰਘ ਬੀਟੀਐਮ, ਅਰੂਪ ਸਿੰਘ ਏਟੀਐਮ ਅਤੇ ਪਿੰਡ ਦੇ ਕਿਸਾਨ ਹਾਜ਼ਰ ਸਨ।

Source link

Related Articles

Leave a Reply

Your email address will not be published. Required fields are marked *

Back to top button