ਸਕੂਲ ਬੱਸ ਨੇ ਸਕੂਟੀ ਨੂੰ ਮਾਰੀ ਟੱਕਰ, ਹਾਦਸੇ ‘ਚ 32 ਸਾਲਾ ਗਣਿਤ ਅਧਿਆਪਕਾ ਦੀ ਮੌਤ – News18 ਪੰਜਾਬੀ
ਪਾਣੀਪਤ। ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਵਿੱਚ ਸੜਕ ਹਾਦਸੇ ਵਿੱਚ ਇੱਕ ਅਧਿਆਪਕਾ ਦੀ ਮੌਤ ਹੋ ਗਈ। ਅਧਿਆਪਕਾ ਆਪਣੇ ਘਰ ਤੋਂ ਸਕੂਟੀ ‘ਤੇ ਦੂਜੇ ਪਿੰਡ ਸਥਿਤ ਸਰਕਾਰੀ ਸਕੂਲ ‘ਚ ਪੜ੍ਹਾਉਣ ਲਈ ਜਾ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਇਕ ਨਿੱਜੀ ਸਕੂਲ ਦੀ ਬੱਸ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ ਅਤੇ ਹਾਦਸੇ ਵਿਚ ਅਧਿਆਪਕਾ ਮੋਨਿਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ।
ਸਕੂਲ ਸਟਾਫ ਵੀ ਮੌਕੇ ‘ਤੇ ਪਹੁੰਚ ਗਿਆ। ਪੁਲਿਸ ਨੇ ਮੌਕੇ ਤੋਂ ਸਾਰੀ ਲੋੜੀਂਦੀ ਕਾਰਵਾਈ ਕਰਨ ਉਪਰੰਤ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ, ਜਿੱਥੇ ਇਸ ਦਾ ਪੰਚਨਾਮਾ ਭਰ ਕੇ ਮੁਰਦਾਘਰ ਵਿੱਚ ਰਖਵਾਇਆ ਗਿਆ। ਪੁਲਿਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕਾ ਅਧਿਆਪਕਾ ਦੀ ਪਛਾਣ ਮੋਨਿਕਾ (32) ਵਜੋਂ ਹੋਈ ਹੈ ਅਤੇ ਉਹ ਪਿੰਡ ਕੁਟਾਣੀ ਦੀ ਰਹਿਣ ਵਾਲੀ ਸੀ। ਔਰਤ ਪੀਜੀਟੀ ਦੀ ਮੈਥ ਟੀਚਰ ਸੀ। ਇਸ ਸਮੇਂ ਉਸ ਦੀ ਡਿਊਟੀ ਪਿੰਡ ਨਰੂਆਣਾ ਵਿਖੇ ਸੀ ਅਤੇ ਹਰ ਰੋਜ਼ ਦੀ ਤਰ੍ਹਾਂ ਸ਼ੁੱਕਰਵਾਰ ਦੀ ਸਵੇਰ ਵੀ ਉਹ ਆਪਣੇ ਸਕੂਟੀ ‘ਤੇ ਪਿੰਡ ਤੋਂ ਸਕੂਲ ਜਾ ਰਹੀ ਸੀ।
ਸਵੇਰੇ 8.30 ਵਜੇ ਦੇ ਕਰੀਬ ਜਦੋਂ ਉਹ ਪਿੰਡ ਬੁੜਸ਼ਾਮ ਅਤੇ ਮਧਾਣਾ ਨੇੜੇ ਲੰਘਦੀ ਨਹਿਰ ਦੀ ਪਟੜੀ ‘ਤੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਅਧਿਆਪਕਾ ਦੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਿਕਰਯੋਗ ਹੈ ਕੀ ਅਧਿਆਪਕਾ ਦੋ ਬੇਟੀਆਂ ਦੀ ਮਾਂ ਸੀ। ਡੀਐਸਪੀ ਹੈੱਡ ਕੁਆਟਰ ਸਤੀਸ਼ ਵਤਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾ ਅਧਿਆਪਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
- First Published :