ਦਿਵਿਆ ਭਾਰਤੀ ਦੀ ਹਮਸ਼ਕਲ, ਅਦਾਕਾਰਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਫਿਲਮ ‘ਚ ਕੀਤਾ ਕੰਮ, ਬਾਕਸ ਆਫਿਸ ‘ਚ ਮਚਾਈ ਧਮਾਲ

ਇੱਕ ਬਾਲੀਵੁੱਡ ਅਦਾਕਾਰਾ ਜਿਸ ਨੇ ਆਪਣੇ 2-3 ਸਾਲਾਂ ਦੇ ਕਰੀਅਰ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਸਨ। ਉਨ੍ਹਾਂ ਨੇ 13 ਫਿਲਮਾਂ ਬੈਕ-ਟੂ-ਬੈਕ ਦੇ ਕੇ ਦਰਸ਼ਕਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਸੀ ਪਰ 19 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਉਹ ਮਾਧੁਰੀ ਦੀਕਸ਼ਿਤ, ਸ਼੍ਰੀਦੇਵੀ, ਜੂਹੀ ਚਾਵਲਾ ਵਰਗੀਆਂ 90 ਦੇ ਦਹਾਕੇ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਨਾਲ ਮੁਕਾਬਲਾ ਕਰਦੀ ਸੀ।
ਦਿਵਿਆ ਭਾਰਤੀ ਨੂੰ ਸ਼੍ਰੀਦੇਵੀ ਦੀ ਹਮਸ਼ਕਲ ਕਿਹਾ ਜਾਂਦਾ ਸੀ। ਉਨ੍ਹਾਂ ਦੇ ਇਸੇ ਲੁੱਕ ਨੂੰ ਲੈ ਕੇ ਬਾਲੀਵੁੱਡ ‘ਚ ਕਾਫੀ ਚਰਚਾ ਹੋਈ ਸੀ। ਦਿਵਿਆ ਭਾਰਤੀ ਨੇ ਆਪਣੇ ਪੁਰਾਣੇ ਇੰਟਰਵਿਊ ‘ਚ ਸ਼੍ਰੀਦੇਵੀ ਨਾਲ ਤੁਲਨਾ ‘ਤੇ ਖੁਸ਼ੀ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸ਼੍ਰੀਦੇਵੀ ਬਾਲੀਵੁੱਡ ਦੀ ਸੁਪਰਸਟਾਰ ਹੈ ਅਤੇ ਕਿਸੇ ਲਈ ਵੀ ਉਨ੍ਹਾਂ ਨਾਲ ਤੁਲਨਾ ਕੀਤੀ ਜਾਣੀ ਖੁਸ਼ੀ ਦੀ ਗੱਲ ਹੈ।
ਸ਼੍ਰੀਦੇਵੀ ਨੂੰ ਮਿਲੀ ਸੀ ਦਿਵਿਆ ਭਾਰਤੀ ਦੀ ਫਿਲਮ
ਜਦੋਂ 19 ਸਾਲ ਦੀ ਉਮਰ ‘ਚ ਦਿਵਿਆ ਭਾਰਤੀ ਦੀ ਮੌਤ ਹੋ ਗਈ ਤਾਂ ਮੇਕਰਸ ਨੇ ਸ਼੍ਰੀਦੇਵੀ ਨੂੰ ਉਨ੍ਹਾਂ ਦੀਆਂ ਕਈ ਫਿਲਮਾਂ ‘ਚ ਕਾਸਟ ਕੀਤਾ, ਕਿਉਂਕਿ ਦੋਵੇਂ ਕਾਫੀ ਮਿਲਦੇ-ਜੁਲਦੇ ਨਜ਼ਰ ਆ ਰਹੇ ਸਨ। ਮੇਕਰਸ ਨੇ 1994 ‘ਚ ਆਈ ਫਿਲਮ ‘ਲਾਡਲਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ। ਇਸ ਫਿਲਮ ਵਿੱਚ ਅਨਿਲ ਕਪੂਰ ਦੇ ਨਾਲ ਦਿਵਿਆ ਭਾਰਤੀ ਨੂੰ ਕਾਸਟ ਕੀਤਾ ਗਿਆ ਸੀ, ਪਰ ਸ਼ੂਟਿੰਗ ਦੌਰਾਨ ਉਸਦੀ ਮੌਤ ਮੇਕਰਸ ਲਈ ਬਹੁਤ ਵੱਡਾ ਸਦਮਾ ਸੀ।
ਸ਼੍ਰੀਦੇਵੀ ਨੂੰ ਦਿਵਿਆ ਦੀ ਮੌਜੂਦਗੀ ਹੁੰਦੀ ਸੀ ਮਹਿਸੂਸ
ਫਿਲਮ ਦੀ ਸ਼ੂਟਿੰਗ ਪੂਰੀ ਕਰਨ ਲਈ ਮੇਕਰਸ ਨੇ ਸ਼੍ਰੀਦੇਵੀ ਨੂੰ ਦਿਵਿਆ ਭਾਰਤੀ ਦੇ ਰੋਲ ਵਿੱਚ ਕਾਸਟ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ ਦੇ ਸੈੱਟ ‘ਤੇ ਕੁਝ ਅਜਿਹੇ ਇਤਫਾਕ ਹੋਏ ਸਨ ਕਿ ਸ਼੍ਰੀਦੇਵੀ ਵੀ ਉਨ੍ਹਾਂ ਹੀ ਡਾਇਲਾਗਸ ‘ਤੇ ਅਟਕ ਜਾਂਦੀ ਸੀ, ਜਿਨ੍ਹਾਂ ‘ਤੇ ਦਿਵਿਆ ਫਸ ਜਾਂਦੀ ਸੀ। ਇਸ ਦੇ ਨਾਲ ਹੀ ਸ਼੍ਰੀਦੇਵੀ ਨੇ ਸੈੱਟ ‘ਤੇ ਮਰਹੂਮ ਅਦਾਕਾਰਾ ਦੀ ਮੌਜੂਦਗੀ ਨੂੰ ਵੀ ਮਹਿਸੂਸ ਕੀਤਾ। ਇਨ੍ਹਾਂ ਸਾਰੀਆਂ ਗੱਲਾਂ ਤੋਂ ਛੁਟਕਾਰਾ ਪਾਉਣ ਲਈ ਸੈੱਟ ‘ਤੇ ਪੂਜਾ ਵੀ ਕੀਤੀ ਗਈ।
‘ਲਾਡਲਾ’ ਨੇ ਮਚਾ ਦਿੱਤੀ ਹਲਚਲ
ਆਖਿਰਕਾਰ 1994 ‘ਚ ‘ਲਾਡਲਾ’ ਰਿਲੀਜ਼ ਹੋਈ ਤਾਂ ਇਸ ਨੇ ਬਾਕਸ ਆਫਿਸ ‘ਤੇ ਹਲਚਲ ਮਚਾ ਦਿੱਤੀ। ਇਹ ਫਿਲਮ ਸੁਪਰਹਿੱਟ ਰਹੀ ਸੀ। ਅਨਿਲ ਕਪੂਰ ਅਤੇ ਸ਼੍ਰੀਦੇਵੀ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ।