Business

ਦੋ ਪਹੀਆ ਵਾਹਨਾਂ ਨੂੰ 200, ਕਾਰ ਲਈ ਮਿਲੇਗਾ 1000 ਰੁਪਏ ਦਾ ਪੈਟਰੋਲ, ਸਰਕਾਰ ਨੇ ਤੈਅ ਕੀਤੀ ਲਿਮਟ

ਜੇਕਰ ਤੁਹਾਡੇ ਕੋਲ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਹੈ ਅਤੇ ਤੁਸੀਂ ਤ੍ਰਿਪੁਰਾ ਵਿੱਚ ਰਹਿੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ (alert for vehicle owner) ਹੈ। ਦਰਅਸਲ, ਤ੍ਰਿਪੁਰਾ ਸਰਕਾਰ ਐਤਵਾਰ 10 ਨਵੰਬਰ ਨੂੰ ਰਾਜ ਵਿੱਚ ਪੈਟਰੋਲ ਦੀ ‘ਰਾਸ਼ਨਿੰਗ’ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ ਦੋਪਹੀਆ ਵਾਹਨ ਮਾਲਕਾਂ ਨੂੰ ਰੋਜ਼ਾਨਾ 200 ਰੁਪਏ ਦਾ ਪੈਟਰੋਲ (Petrol and diesel) ਮਿਲੇਗਾ, ਜਦਕਿ ਤਿੰਨ ਪਹੀਆ ਵਾਹਨਾਂ ਨੂੰ 400 ਰੁਪਏ ਅਤੇ ਚਾਰ ਪਹੀਆ ਵਾਹਨਾਂ ਨੂੰ 1000 ਰੁਪਏ ਦਾ ਪੈਟਰੋਲ ਮਿਲੇਗਾ।

ਇਸ਼ਤਿਹਾਰਬਾਜ਼ੀ

ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਤ੍ਰਿਪੁਰਾ ਦੇ ਖੁਰਾਕ ਅਤੇ ਸਪਲਾਈ ਮੰਤਰੀ ਸੁਸ਼ਾਂਤ ਚੌਧਰੀ ਨੇ ਕਿਹਾ ਕਿ ਇਹ ਫੈਸਲਾ ਉੱਤਰ-ਪੂਰਬੀ ਫਰੰਟੀਅਰ ਰੇਲਵੇ ਦੇ ਲੁਮਡਿੰਗ ਅਤੇ ਬਦਰਪੁਰ ਸੈਕਸ਼ਨ ਦੇ ਵਿਚਕਾਰ ਇਕ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਕਾਰਨ ਲਿਆ ਗਿਆ ਹੈ, ਜਿਸ ਨਾਲ ਰਾਜ ਵਿੱਚ ਈਂਧਨ (Petrol Price Today ) ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਮਾਨ ਅਨੁਪਾਤ ਵਿੱਚ ਚੀਜ਼ਾਂ ਦੀ ਵੰਡ ਦੀ ਪ੍ਰਣਾਲੀ ਤਹਿਤ 10 ਨਵੰਬਰ ਤੋਂ ਪੈਟਰੋਲ ਦੀ ‘ਰਾਸ਼ਨਿੰਗ’ ਸ਼ੁਰੂ ਕਰੇਗੀ।

ਇਸ਼ਤਿਹਾਰਬਾਜ਼ੀ

ਮੰਤਰੀ ਸੁਸ਼ੀਲ ਚੌਧਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਫੇਸਬੁੱਕ’ ਉਤੇ ਪੋਸਟ ਕਰਦੇ ਹੋਏ ਕਿਹਾ, ‘ਲੁਮਡਿੰਗ ਅਤੇ ਬਦਰਪੁਰ ਵਿਚਕਾਰ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਕਾਰਨ ਸੂਬੇ ਦੇ ਈਂਧਨ ਭੰਡਾਰ ‘ਚ ਭਾਰੀ ਕਮੀ ਆਈ ਹੈ। ਇਸ ਲਈ ਸੂਬਾ ਸਰਕਾਰ ਐਤਵਾਰ ਤੋਂ ਈਂਧਨ ਖਾਸ ਕਰਕੇ ਪੈਟਰੋਲ ਦੀ ਵਿਕਰੀ ‘ਤੇ ਪਾਬੰਦੀ ਲਾ ਦੇਵੇਗੀ।

ਦੱਸ ਦਈਏ ਕਿ 31 ਅਕਤੂਬਰ ਨੂੰ ਲੁਮਡਿੰਗ ਅਤੇ ਬਦਰਪੁਰ ਸੈਕਸ਼ਨ ਦੇ ਵਿਚਕਾਰ ਈਂਧਨ ਲੈ ਕੇ ਜਾ ਰਹੀ ਮਾਲ ਗੱਡੀ ਦਾ ਟੈਂਕਰ ਪਟੜੀ ਤੋਂ ਉਤਰ ਗਿਆ ਸੀ। ਇਸ ਕਾਰਨ ਕਰੀਬ 5 ਕਿਲੋਮੀਟਰ ਟ੍ਰੈਕ ਉਖੜ ਗਏ ਹਨ, ਜਿਸ ਕਾਰਨ ਤ੍ਰਿਪੁਰਾ ‘ਚ ਆਮ ਬਾਲਣ ਦੀ ਸਪਲਾਈ ਪ੍ਰਭਾਵਿਤ ਹੋਈ ਹੈ।

ਇਸ਼ਤਿਹਾਰਬਾਜ਼ੀ

ਤ੍ਰਿਪੁਰਾ ਦੇ ਖੁਰਾਕ ਅਤੇ ਸਪਲਾਈ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਉੱਤਰ-ਪੂਰਬੀ ਫਰੰਟੀਅਰ ਰੇਲਵੇ (ਐਨਐਫਆਰ) ਦੇ ਜਨਰਲ ਮੈਨੇਜਰ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ 13 ਨਵੰਬਰ ਤੱਕ ਰੇਲਵੇ ਟਰੈਕ ਨੂੰ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਜਾਵੇਗਾ। ਇਸ ਮਾਮਲੇ ਵਿੱਚ ਐਨਐਫਆਰ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਕੇਕੇ ਸ਼ਰਮਾ ਨੇ ਦੱਸਿਆ ਕਿ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਕਾਰਨ ਲੁਮਡਿੰਗ ਅਤੇ ਬਦਰਪੁਰ ਵਿਚਕਾਰ ਮਾਲ ਗੱਡੀਆਂ ਦਾ ਸੰਚਾਲਨ ਅੰਸ਼ਕ ਤੌਰ ‘ਤੇ ਪ੍ਰਭਾਵਿਤ ਹੋਇਆ ਹੈ, ਪਰ ਯਾਤਰੀ ਸੇਵਾ ਆਮ ਵਾਂਗ ਜਾਰੀ ਹੈ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button