National
ਵਿਧਾਨ ਸਭਾ ਸਕੱਤਰ ਦੀ ਸੜਕ ਹਾਦਸੇ ‘ਚ ਮੌਤ; ਕਾਰ ਟਰੱਕ ਨਾਲ ਟਕਰਾਈ, ਪੁੱਤ ਜ਼ਖਮੀ

ਉੱਤਰ ਪ੍ਰਦੇਸ਼ ਵਿਧਾਨ ਸਭਾ ਵਿਚ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਬ੍ਰਿਜਭੂਸ਼ਣ ਦੂਬੇ ਦੀ ਕਾਰ ਹਾਦਸੇ ਵਿੱਚ ਮੌਤ (UP Assembly Special Secretary Died) ਹੋ ਗਈ। 52 ਸਾਲਾ ਦੂਬੇ ਆਪਣੇ ਬੇਟੇ ਨਾਲ ਗੋਰਖਪੁਰ ਤੋਂ ਲਖਨਊ ਆ ਰਹੇ ਸਨ। ਇਸ ਦੌਰਾਨ ਅਯੁੱਧਿਆ ‘ਚ ਉਨ੍ਹਾਂ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ। ਹਾਦਸੇ ‘ਚ ਉਨ੍ਹਾਂ ਦੇ ਬੇਟੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਹਾਦਸੇ ਤੋਂ ਬਾਅਦ ਪਿਓ-ਪੁੱਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਇਸ਼ਤਿਹਾਰਬਾਜ਼ੀ
ਇੱਥੇ ਡਾਕਟਰਾਂ ਨੇ ਬ੍ਰਿਜ ਭੂਸ਼ਣ ਦੂਬੇ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਮੁਤਾਬਕ ਇਹ ਹਾਦਸਾ ਅਯੁੱਧਿਆ ਦੇ ਪਟਰੰਗਾ ਥਾਣਾ ਅਧੀਨ ਗਨੌਲੀ ਕੱਟ ਨੇੜੇ ਰਾਸ਼ਟਰੀ ਰਾਜਮਾਰਗ ‘ਤੇ ਵਾਪਰਿਆ। ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸਾ ਓਵਰਟੇਕ ਕਰਦੇ ਸਮੇਂ ਹੋਇਆ।
- First Published :