Salman Khan ਨੂੰ ਅੱਜ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਾਮਲਾ ਦਰਜ

ਬਾਬਾ ਸਿੱਦੀਕੀ ਦੀ ਮੌਤ ਤੋਂ ਬਾਅਦ ਸਲਮਾਨ ਖਾਨ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਸਿਲਸਿਲੇ ‘ਚ ਇਕ ਵਾਰ ਫਿਰ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਮੁੰਬਈ ਟ੍ਰੈਫਿਕ ਕੰਟਰੋਲ ਪੁਲਿਸ ਦੇ ਨੰਬਰ ‘ਤੇ ਆਈ ਹੈ। ਇਸ ਤੋਂ ਬਾਅਦ ਵਰਲੀ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ ਇੱਕ ਮਹੀਨੇ ਵਿੱਚ ਸਲਮਾਨ ਨੂੰ ਮਾਰਨ ਦਾ ਇਹ ਚੌਥਾ ਕਾਲ ਹੈ। ਦੱਸ ਦੇਈਏ ਕਿ 20 ਘੰਟੇ ਪਹਿਲਾਂ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਕਾਲ ਆਇਆ ਸੀ।
ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਕਾਲ ਰਾਏਪੁਰ, ਛੱਤੀਸਗੜ੍ਹ ਤੋਂ ਆਇਆ ਸੀ। ਇਹ ਧਮਕੀ ਛੱਤੀਸਗੜ੍ਹ ਦੇ ਰਾਏਪੁਰ ਤੋਂ ਮਿਲੀ ਹੈ। ਸ਼ਾਹਰੁਖ ਨੂੰ ਫੈਜ਼ਾਨ ਨਾਂ ਦੇ ਵਿਅਕਤੀ ਦੇ ਨਾਂ ‘ਤੇ ਰਜਿਸਟਰਡ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪੁਲਿਸ ਨੇ ਧਾਰਾ 308(4), 351(3)(4) ਬੀਐਨਐਸ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਵਿਕਰਮ ਨਾਂ ਦੇ ਵਿਅਕਤੀ ਨੇ ਸਲਮਾਨ ਖਾਨ ਨੂੰ ਦਿੱਤੀ ਸੀ ਧਮਕੀ
ਇਸ ਤੋਂ ਪਹਿਲਾਂ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ 35 ਸਾਲਾ ਵਿਕਰਮ ਵਜੋਂ ਹੋਈ ਸੀ। ਵਿਕਰਮ ਨੂੰ ਪੁਲਿਸ ਨੇ ਕਰਨਾਟਕ ਤੋਂ ਗ੍ਰਿਫ਼ਤਾਰ ਕੀਤਾ ਸੀ। ਵਿਕਰਮ ਨੇ ਫੋਨ ਕਰਕੇ 5 ਕਰੋੜ ਰੁਪਏ ਦੇਣ ਜਾਂ ਬਿਸ਼ਨੋਈ ਭਾਈਚਾਰੇ ਦੇ ਮੰਦਰ ਜਾ ਕੇ ਕਾਲੇ ਹਿਰਨ ਦੇ ਸ਼ਿਕਾਰ ਲਈ ਮੁਆਫੀ ਮੰਗਣ ਲਈ ਕਿਹਾ ਸੀ।
ਵਿਕਰਮ ਨੇ ਸਲਮਾਨ ਖਾਨ ਤੋਂ ਇਹ ਰੱਖੀਆਂ ਸਨ ਦੋ ਮੰਗਾਂ
ਵਿਕਰਮ ਨੇ ਫੋਨ ਕਰਕੇ ਕਿਹਾ ਸੀ, ‘‘5 ਕਰੋੜ ਰੁਪਏ ਦਿਓ ਜਾਂ ਬਿਸ਼ਨੋਈ ਭਾਈਚਾਰੇ ਦੇ ਮੰਦਰ ‘ਚ ਜਾ ਕੇ ਕਾਲੇ ਹਿਰਨ ਦੇ ਸ਼ਿਕਾਰ ਲਈ ਮੁਆਫੀ ਮੰਗੋ…’’ ਵਿਕਰਮ ਨੇ ਕਥਿਤ ਤੌਰ ‘ਤੇ ਲਾਰੇਂਸ ਬਿਸ਼ਨੋਈ ਗੈਂਗ ਦੇ ਨਾਂ ‘ਤੇ ਸੁਪਰਸਟਾਰ ਨੂੰ ਧਮਕੀ ਦੇਣ ਵਾਲਾ ਸੰਦੇਸ਼ ਭੇਜਿਆ ਸੀ।
ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਦਫਤਰ ਨੂੰ ਕੀਤੀ ਸੀ ਕਾਲ
ਇਸ ਦੇ ਨਾਲ ਹੀ ਇਕ ਦਿਨ ਪਹਿਲਾਂ ਯਾਨੀ ਵੀਰਵਾਰ ਨੂੰ ਜਿਸ ਵਿਅਕਤੀ ਤੋਂ ਸ਼ਾਹਰੁਖ ਖਾਨ ਨੂੰ ਧਮਕੀ ਦਾ ਕਾਲ ਆਇਆ ਸੀ, ਉਸ ਦਾ ਨਾਂ ਫੈਜ਼ਾਨ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 308(4), 351(3)(4) ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੇ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਆਫਿਸ ਨੰਬਰ ‘ਤੇ ਫੋਨ ਕਰਕੇ ਧਮਕੀ ਦਿੱਤੀ ਸੀ।