Sports
IND VS SA: ਸੂਰਿਆਕੁਮਾਰ ਤੋਂ ਡਰਿਆ ਦੱਖਣੀ ਅਫਰੀਕਾ, ਮਿਸਟਰ 360 ਦੇ ਸ਼ਾਟ ਦੀ ਰੇਂਜ…

IND VS SA: ਸੂਰਿਆਕੁਮਾਰ ਯਾਦਵ ਹੁਣ ਤੱਕ ਅਫਰੀਕਾ ਦੇ ਸਾਹਮਣੇ ਇੱਕ ਸੈਂਕੜਾ ਅਤੇ ਚਾਰ ਅਰਧ ਸੈਂਕੜੇ ਲਗਾ ਚੁੱਕੇ ਹਨ। 7 ਪਾਰੀਆਂ ਵਿੱਚੋਂ ਪੰਜ ਮੌਕਿਆਂ ‘ਤੇ 50 ਜਾਂ ਇਸ ਤੋਂ ਵੱਧ ਸਕੋਰ ਬਣਾਉਣਾ ਦਰਸਾਉਂਦਾ ਹੈ ਕਿ ਸੂਰਿਆ ਦਾ ਬੱਲਾ ਅਫਰੀਕੀ ਗੇਂਦਬਾਜ਼ਾਂ ਨੂੰ ਚੰਗੀ ਤਰ੍ਹਾਂ ਤਬਾਹ ਕਰਨਾ ਜਾਣਦਾ ਹੈ। ਆਖ਼ਰੀ ਵਾਰ ਟੀ-20 ਵਿਸ਼ਵ ਕੱਪ 2024 ‘ਚ ਦੱਖਣੀ ਅਫ਼ਰੀਕਾ ਅਤੇ ਭਾਰਤ ਟੀ-20 ਮੈਚ ‘ਚ ਆਹਮੋ-ਸਾਹਮਣੇ ਹੋਏ ਸਨ।ਉਸ ਮੈਚ ਵਿੱਚ ਸੂਰਿਆ ਸਿਰਫ਼ 3 ਦੌੜਾਂ ਬਣਾ ਕੇ ਆਊਟ ਹੋ ਗਿਆ ਸੀ। ਪਰ ਦਸੰਬਰ 2023 ਵਿੱਚ ਸੂਰਿਆ ਕੁਮਾਰ ਯਾਦਵ ਨੇ ਅਫਰੀਕੀ ਟੀਮ ਦੇ ਖਿਲਾਫ ਦੋ ਪਾਰੀਆਂ ਵਿੱਚ ਕ੍ਰਮਵਾਰ 56 ਅਤੇ 100 ਦੌੜਾਂ ਬਣਾਈਆਂ ਸਨ, ਸੂਰਿਆ ਨੂੰ ਰੋਕਣਾ ਅਫਰੀਕੀ ਗੇਂਦਬਾਜ਼ਾਂ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ।