ਘੱਟ ਜ਼ਮੀਨ ਅਤੇ ਘੱਟ ਲਾਗਤ ਨਾਲ ਸ਼ੁਰੂ ਕਰੋ ਇਸ ਫ਼ਸਲ ਦੀ ਖੇਤੀ, ਇਸ ਕਿਸਾਨ ਦੀ ਬਦਲੀ ਕਿਸਮਤ, ਪੜ੍ਹੋ ਪੂਰੀ ਖ਼ਬਰ

ਜੇਕਰ ਤੁਹਾਡੇ ਕੋਲ ਵੀ ਜ਼ਮੀਨ ਘੱਟ ਹੈ ਤਾਂ ਨਿਰਾਸ਼ ਨਾ ਹੋਵੋ ਕਿਉਂਕਿ ਅੱਜ ਅਸੀਂ ਤੁਹਾਨੂੰ ਅਜਿਹੀ ਫਸਲ ਬਾਰੇ ਦੱਸਾਂਗੇ, ਜਿਸ ਦੀ ਲਾਗਤ ਘੱਟ ਹੁੰਦੀ ਹੈ ਅਤੇ ਫਸਲ ਤਿਆਰ ਹੁੰਦੇ ਹੀ ਬਹੁਤ ਜ਼ਿਆਦਾ ਪੈਦਾਵਾਰ ਦਿੰਦੀ ਹੈ। ਇਸ ਦੇ ਨਾਲ ਹੀ ਇਹ ਫ਼ਸਲ ਕਰੀਬ ਛੇ ਮਹੀਨੇ ਲਗਾਤਾਰ ਉਤਪਾਦਨ ਦਿੰਦੀ ਹੈ, ਜਿਸ ਕਾਰਨ ਚੰਗੀ ਕਮਾਈ ਹੁੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਮਿਰਚਾਂ ਦੀ ਫ਼ਸਲ ਦੀ। ਜਿਸ ਤਰ੍ਹਾਂ ਮਿਰਚਾਂ ਦੀ ਹਰ ਸਮੇਂ ਮੰਗ ਰਹਿੰਦੀ ਹੈ, ਇਸ ਨੂੰ ਮੁਖ ਰੱਖਦੇ ਹੋਏ ਇਹ ਇੱਕ ਲਾਹੇਵੰਦ ਫਸਲ ਹੈ।
ਮਿਰਚਾਂ ਦੀ ਖੇਤੀ ਨੇ ਬਦਲ ਦਿੱਤੀ ਕਿਸਮਤ
ਫਰੂਖਾਬਾਦ ਦੇ ਕਮਲਗੰਜ ਇਲਾਕੇ ਦੇ ਪਿੰਡ ਕਮਲਗੰਜ ਦੇ ਰਹਿਣ ਵਾਲੇ ਮਨਜੇਸ਼ ਕੁਮਾਰ ਦੀ ਜ਼ਿੰਦਗੀ ‘ਚ ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਘਰ ‘ਚ ਤੰਗੀਆਂ-ਤੁਰਸ਼ੀਆਂ ਅਤੇ ਗਰੀਬੀ ਵਿਚਾਲੇ ਗੁਜ਼ਾਰਾ ਕਰਨਾ ਮੁਸ਼ਕਿਲ ਸੀ। ਪਰ ਉਸਨੇ ਕਦੇ ਹਾਰ ਨਹੀਂ ਮੰਨੀ ਅਤੇ ਆਪਣੀ ਛੋਟੀ ਜਿਹੀ ਜ਼ਮੀਨ ‘ਤੇ ਸਮੇਂ ਸਿਰ ਇਸ ਫਸਲ ਨੂੰ ਉਗਾਉਣਾ ਸ਼ੁਰੂ ਕਰ ਦਿੱਤਾ। ਅੱਜ ਉਹ ਕਰੀਬ 15 ਸਾਲਾਂ ਤੋਂ ਲਗਾਤਾਰ ਸਬਜ਼ੀਆਂ ਦੀ ਖੇਤੀ ਕਰ ਰਿਹਾ ਹੈ। ਜਿਸ ਵਿੱਚ ਮਿਰਚਾਂ ਦੀ ਖੇਤੀ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਨੁਹਾਰ ਬਦਲ ਦਿੱਤੀ ਹੈ।
**ਮੰਡੀਆਂ ‘**ਚ ਮਿਰਚਾਂ ਦੀ ਭਾਰੀ ਮੰਗ
ਇੱਕ ਪਾਸੇ, ਇਸਦੇ ਤਿੱਖੇ ਸਵਾਦ ਦੇ ਕਾਰਨ, ਹਰ ਕੋਈ ਸੀਮਤ ਅਨੁਪਾਤ ਵਿੱਚ ਮਿਰਚ ਦੀ ਵਰਤੋਂ ਕਰਦਾ ਹੈ ਉਹ ਵੀ ਸਵਾਦ ਅਨੁਸਾਰ ਕਿਉਂਕਿ ਇਸ ਦਾ ਸੁਭਾਅ ਤਿੱਖਾ ਹੈ। ਪਰ ਅੱਜ ਦੇ ਸਮੇਂ ਵਿੱਚ ਇਸ ਮਿਰਚ ਦੀ ਫਸਲ ਨੇ ਕਿਸਾਨ ਦੀ ਕਿਸਮਤ ਹੀ ਬਦਲ ਦਿੱਤੀ ਹੈ। ਉਨ੍ਹਾਂ ਦੇ ਜੀਵਨ ਵਿੱਚ ਅਜਿਹੀ ਮਿਠਾਸ ਆ ਗਈ ਹੈ ਕਿ ਹੁਣ ਉਨ੍ਹਾਂ ਨੂੰ ਕਿਸੇ ਤੋਂ ਕਰਜ਼ਾ ਲੈਣ ਦੀ ਲੋੜ ਨਹੀਂ ਹੈ। ਅੱਜ ਦੇ ਸਮੇਂ ਵਿੱਚ ਬਾਜ਼ਾਰਾਂ ਵਿੱਚ ਮਿਰਚਾਂ ਦੀ ਜ਼ੋਰਦਾਰ ਮੰਗ ਹੈ। ਦੂਜੇ ਪਾਸੇ ਇਹ ਹੱਥੋ-ਹੱਥ ਵਿਕ ਰਹੀ ਹੈ, ਅਜਿਹੇ ਸਮੇਂ ਘੱਟੋ-ਘੱਟ ਲਾਗਤ ‘ਤੇ ਬੰਪਰ ਝਾੜ ਦੇਣ ਵਾਲੀ ਇਹ ਫਸਲ ਕਿਸਾਨਾਂ ਲਈ ਖਾਸ ਬਣ ਗਈ ਹੈ।
1 ਵਿੱਘੇ ਫ਼ਸਲ ‘ਤੇ 50 ਹਜ਼ਾਰ ਰੁਪਏ ਦਾ ਮੁਨਾਫ਼ਾ
ਕਿਸਾਨਾਂ ਦਾ ਕਹਿਣਾ ਹੈ ਕਿ ਆਮ ਤੌਰ ‘ਤੇ 2500 ਤੋਂ 3000 ਰੁਪਏ ਪ੍ਰਤੀ ਵਿੱਘਾ ਖਰਚ ਆਉਂਦਾ ਹੈ ਅਤੇ ਇਹ ਫ਼ਸਲ 45 ਦਿਨਾਂ ਵਿੱਚ ਤਿਆਰ ਹੋਣ ਲੱਗ ਜਾਂਦੀ ਹੈ। ਅਜਿਹੇ ਸਮੇਂ ਇਸ ਫ਼ਸਲ ਨੂੰ ਤਿਆਰ ਕਰਨ ਸਮੇਂ ਉਹ ਗਾਂ ਦੇ ਗੋਹੇ ਤੋਂ ਤਿਆਰ ਕੀਤੀ ਜੈਵਿਕ ਖਾਦ ਪਾ ਦਿੰਦਾ ਹੈ। ਜਿਸ ਕਾਰਨ ਇਨ੍ਹਾਂ ਦੀ ਲਾਗਤ ਵੀ ਘਟਦੀ ਹੈ ਅਤੇ ਉਤਪਾਦਨ ਵੀ ਵਧਦਾ ਹੈ। ਅੱਜ ਦੇ ਹਾਲਾਤ ਇਹ ਹਨ ਕਿ ਮੰਡੀ ਵਿੱਚ ਇਸ ਦਾ ਰੇਟ ਵਧਣ ਕਾਰਨ ਉਹ ਇੱਕ ਵਿੱਘੇ ਵਿੱਚੋਂ ਪੰਜਾਹ ਹਜ਼ਾਰ ਰੁਪਏ ਦਾ ਮੁਨਾਫ਼ਾ ਆਸਾਨੀ ਨਾਲ ਕਮਾ ਰਹੇ ਹਨ।