15 ਸਾਲ ਦੀ ਉਮਰ ‘ਚ Aishwarya Rai ਨੇ ਦਿੱਤਾ ਸੀ ਬੇਟੇ ਨੂੰ ਜਨਮ? Photo ਦੇਖ ਫੈਨਜ਼ ਦੇ ਉੱਡੇ ਹੋਸ਼

ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਵਿਚਾਲੇ ਕਥਿਤ ਮਤਭੇਦ ਲੰਬੇ ਸਮੇਂ ਤੋਂ ਚੱਲ ਰਹੇ ਹਨ। ਅਫਵਾਹਾਂ ਹਨ ਕਿ ਦੋਵਾਂ ਵਿਚਕਾਰ ਤਲਾਕ ਤੱਕ ਪਹੁੰਚ ਗਈ ਹੈ। ਲੰਬੇ ਸਮੇਂ ਤੋਂ ਚੱਲ ਰਹੀਆਂ ਇਨ੍ਹਾਂ ਅਫਵਾਹਾਂ ‘ਤੇ ਦੋਵਾਂ ਨੇ ਚੁੱਪੀ ਧਾਰੀ ਹੋਈ ਹੈ। ਪਰ ਇਹ ਵੀ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਐਸ਼ਵਰਿਆ ਰਾਏ ਹੁਣ ਆਪਣੀ ਬੇਟੀ ਆਰਾਧਿਆ ਨਾਲ ਬੱਚਨ ਹਾਊਸ ਜਲਸਾ ‘ਚ ਨਹੀਂ ਰਹਿ ਰਹੀ ਹੈ।
ਇਸੀ ਵਿਚਾਲੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਹ ਸੁਣ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ। ਦਰਅਸਲ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸੰਗੀਤ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਉਹ ਐਸ਼ਵਰਿਆ ਰਾਏ ਦਾ ਬੇਟਾ ਹੈ। ਲੜਕੇ ਦਾ ਦਾਅਵਾ ਹੈ ਕਿ ਉਸ ਦਾ ਜਨਮ IVF ਤਕਨੀਕ ਰਾਹੀਂ ਹੋਇਆ ਹੈ। ਉਸ ਸਮੇਂ ਐਸ਼ਵਰਿਆ ਸਿਰਫ 15 ਸਾਲ ਦੀ ਸੀ।
ਲੜਕੇ ਨੇ ਇੱਥੋਂ ਤੱਕ ਕਿਹਾ ਕਿ ਉਹ ਐਸ਼ਵਰਿਆ ਦੇ ਦੋ ਸਾਲ ਦੀ ਉਮਰ ਤੱਕ ਉਸ ਦੇ ਮਾਤਾ-ਪਿਤਾ ਨਾਲ ਰਿਹਾ ਸੀ। ਐਸ਼ਵਰਿਆ ਦਾ ਪਾਲਣ-ਪੋਸ਼ਣ ਉਸ ਦੀ ਮਾਂ ਵਰਿੰਦਾ ਰਾਏ ਦੁਆਰਾ ਕੀਤਾ ਗਿਆ ਸੀ, ਪਰ ਉਸ ਦੇ ਜਨਮ ਦੇ ਦਸਤਾਵੇਜ਼ ਉਸ ਦੇ ਰਿਸ਼ਤੇਦਾਰਾਂ ਦੁਆਰਾ ਨਸ਼ਟ ਕਰ ਦਿੱਤੇ ਗਏ ਸਨ। ਇਸੇ ਲਈ ਉਸ ਕੋਲ ਐਸ਼ਵਰਿਆ ਨੂੰ ਉਸ ਦੀ ਮਾਂ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹੈ। ਲੜਕੇ ਦਾ ਕਹਿਣਾ ਹੈ ਕਿ ਉਹ ਹੁਣ ਆਪਣੀ ਮਾਂ ਨਾਲ ਰਹਿਣਾ ਚਾਹੁੰਦਾ ਹੈ।
ਇਹ ਪੋਸਟ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਮੁੱਦੇ ‘ਤੇ ਐਸ਼ਵਰਿਆ ਰਾਏ ਦੀ ਨਾ ਤਾਂ ਪਹਿਲਾਂ ਕੋਈ ਪ੍ਰਤੀਕਿਰਿਆ ਆਈ ਸੀ ਅਤੇ ਨਾ ਹੀ ਹੁਣ ਆਈ ਹੈ।
ਇਕੱਠੇ ਨਜ਼ਰ ਆਉਣਗੇ ਅਭਿਸ਼ੇਕ ਅਤੇ ਐਸ਼ਵਰਿਆ
ਹੁਣ ਖ਼ਬਰਾਂ ਹਨ ਕਿ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਜੋੜੀ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣ ਵਾਲੀ ਹੈ। ਖ਼ਬਰਾਂ ਮੁਤਾਬਕ ਤਲਾਕ ਦੀਆਂ ਅਫਵਾਹਾਂ ਵਿਚਾਲੇ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਜਲਦ ਹੀ ਇੱਕ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ। ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਫ਼ਿਲਮਕਾਰ ਮਣੀ ਰਤਨਮ ਆਪਣੀ ‘ਗੁਰੂ’ ਜੋੜੀ ਅਭਿਸ਼ੇਕ ਅਤੇ ਐਸ਼ਵਰਿਆ ਨਾਲ ਇੱਕ ਹੋਰ ਹਿੰਦੀ ਫ਼ਿਲਮ ਦੀ ਯੋਜਨਾ ਬਣਾ ਰਹੇ ਹਨ।