ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਕੰਗਨਾ ਰਣੌਤ ਨੇ ਲਈ ਚੁਟਕੀ, ਹਾਲੀਵੁੱਡ ਸਿਤਾਰਿਆਂ ਨੂੰ ਕਿਹਾ ਜੋਕਰ

ਬੀਤੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਐਲਾਨੇ ਗਏ ਸਨ, ਜਿਸ ‘ਚ ਡੋਨਾਲਡ ਟਰੰਪ ਦੀ ਜਿੱਤ ਹੋਈ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਸੱਤਾ ਵਿੱਚ ਆ ਗਏ ਹਨ। 2024 ਦੀਆਂ ਚੋਣਾਂ ‘ਚ ਉਨ੍ਹਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਦੁਨੀਆ ਭਰ ਦੇ ਲੋਕਾਂ ਨੇ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ, ਜਿਸ ‘ਚ ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਦਾ ਨਾਂ ਵੀ ਸ਼ਾਮਲ ਹੈ।
ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਡੋਨਾਲਡ ਟਰੰਪ ਨੂੰ ਇਕ ਵਾਰ ਫਿਰ ਅਮਰੀਕਾ ਦਾ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਮਲਾ ਹੈਰਿਸ ਦੀ ਹਾਰ ‘ਤੇ ਵੀ ਚੁਟਕੀ ਲਈ। ਕਮਲਾ ਹੈਰਿਸ ਦੇ ਨਾਲ ਕੰਗਨਾ ਨੇ ਉਨ੍ਹਾਂ ਹਾਲੀਵੁੱਡ ਸਿਤਾਰਿਆਂ ਦੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਜਿਨ੍ਹਾਂ ਨੇ ਕਮਲਾ ਹੈਰਿਸ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ।
ਕੰਗਨਾ ਦੀ ਪੋਸਟ
ਕਮਲਾ ਹੈਰਿਸ ‘ਤੇ ਕੱਸਿਆ ਤੰਜ
ਬਾਲੀਵੁੱਡ ਦੀ ਕਵਿਨਨੇ ਆਪਣੀ ਪੋਸਟ ‘ਚ ਲਿਖਿਆ, ‘ਕੀ ਤੁਸੀਂ ਜਾਣਦੇ ਹੋ ਕਿ ਕਮਲਾ ਹੈਰਿਸ ਦੀ ਰੇਟਿੰਗ ਲਗਾਤਾਰ ਡਿੱਗ ਰਹੀ ਹੈ। ਜਦੋਂ ਤੋਂ ਇਨ੍ਹਾਂ ਜੋਕਰਾਂ ਨੇ ਕਮਲਾ ਹੈਰਿਸ ਨੂੰ ਪ੍ਰਮੋਟ ਕੀਤਾ ਹੈ, ਉਦੋਂ ਤੋਂ ਅਮਰੀਕਾ ਦੇ ਲੋਕ ਮਹਿਸੂਸ ਕਰਨ ਲੱਗ ਪਏ ਹਨ ਕਿ ਉਹ ਝੂਠੀ ਹੈ, ਕਿਉਂਕਿ ਉਹ ਇਨ੍ਹਾਂ ਲੋਕਾਂ ਨਾਲ ਹੈਂਗਆਊਟ ਕਰਦੀ ਹੈ।
ਅਮਰੀਕੀ ਚੋਣ ਪ੍ਰਚਾਰ ਦੌਰਾਨ ਹਾਲੀਵੁੱਡ ਏ-ਲਿਸਟਰ ਟੇਲਰ ਸਵਿਫਟ, ਬੇਯੋਂਸ, ਅਰਿਆਨਾ ਗ੍ਰਾਂਡੇ, ਜਾਰਜ ਕਲੂਨੀ ਵਰਗੇ ਮਸ਼ਹੂਰ ਸਿਤਾਰਿਆਂ ਨੇ ਕਮਲਾ ਹੈਰਿਸ ਦਾ ਸਮਰਥਨ ਕੀਤਾ। ਸਿਰਫ ਕੁਝ ਹੀ ਹਾਲੀਵੁੱਡ ਸਿਤਾਰਿਆਂ ਨੇ ਡੋਨਾਲਡ ਟਰੰਪ ਦਾ ਸਮਰਥਨ ਕੀਤਾ। ਕੰਗਨਾ ਨੇ ਆਪਣੀ ਪੋਸਟ ਵਿੱਚ ਸੰਕੇਤ ਦਿੱਤਾ ਕਿ ਕਮਲਾ ਹੈਰਿਸ ਨੂੰ ਹਾਲੀਵੁੱਡ ਸਿਤਾਰਿਆਂ ਦੇ ਸਮਰਥਨ ਤੋਂ ਘੱਟ ਫਾਇਦਾ ਹੋਇਆ ਹੈ ਅਤੇ ਜ਼ਿਆਦਾ ਨੁਕਸਾਨ ਹੋਇਆ ਹੈ।