ਇਸ ਅਧਿਆਪਕ ਨੇ ਕੀਤਾ ਵੱਡਾ ਕਾਰਨਾਮਾ, ਕੁੜੀਆਂ ਨੂੰ ਵੀ ਜੋੜਿਆ ਗਰਾਊਂਡ ਦੇ ਨਾਲ, ਬਣਾ ਦਿੱਤੀ ਚੋਟੀ ਦੀ ਟੀਮ

ਖੰਨਾ / ਗੁਰਦੀਪ ਸਿੰਘ
ਮੁੰਡਿਆਂ ਦੇ ਮੁਕਾਬਲੇ ਜਿੱਥੇ ਕੁੜੀਆਂ ਨੂੰ ਅਕਸਰ ਹੀ ਪਰਿਵਾਰ ਦੇ ਵੱਲੋਂ ਘੱਟ ਖੁੱਲ ਦਿੱਤੀ ਜਾਂਦੀ ਹੈ। ਉੱਥੇ ਹੀ ਇੱਕ ਅਧਿਆਪਕ ਨੇ ਹੁਣ ਵੱਡੀ ਮਿਸਾਲ ਕਾਇਮ ਕਰ ਦਿੱਤੀ ਹੈ। ਦਰਅਸਲ ਖੰਨਾ ਦੇ ਪਿੰਡ ਰਸੂਲੜਾ ਚ ਰਹਿੰਦੇ ਇੱਕ ਈਟੀਟੀ ਅਧਿਆਪਕ ਸ਼ਿੰਗਾਰਾ ਸਿੰਘ ਨੇ ਅੱਜ ਦੀ ਨੌਜਵਾਨੀ ਜੋ ਮੋਬਾਈਲਾਂ ਦੇ ਵਿੱਚ ਜਿਆਦਾ ਰੁੱਝੀ ਹੋਈ ਹੈ। ਉਸ ਨੂੰ ਬਾਹਰ ਕੱਢ ਕੇ ਗਰਾਊਂਡਾਂ ਤੱਕ ਲੈ ਕੇ ਆਇਆ ਹੈ।
ਬੱਚਿਆਂ ਨੂੰ ਫਰੀ ਦੇ ਵਿੱਚ ਉਸਦੇ ਵੱਲੋਂ ਫੁੱਟਬਾਲ ਦੀ ਕੋਚਿੰਗ ਦਿੱਤੀ ਜਾ ਰਹੀ ਹੈ। ਹਾਲਾਂਕਿ ਜਦੋਂ ਅਧਿਆਪਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਦਾ ਕਹਿਣਾ ਸੀ ਕਿ ਪਹਿਲਾਂ ਪਹਿਲਾਂ ਉਸ ਨੂੰ ਵੀ ਬਹੁਤ ਔਖਾ ਲੱਗਿਆ ਕਿ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਪੈ ਰਿਹਾ ਪਰ ਹੁਣ ਉਸਦਾ ਕਹਿਣਾ ਹੈ ਕਿ ਲੋਕ ਖੁਦ ਜਾਗਰੂਕ ਹੋ ਕੇ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਨੂੰ ਵੀ ਖੇਡ ਗਰਾਊਂਡ ਦੇ ਨਾਲ ਜੋੜ ਰਹੇ ਹਨ।
ਇਸ ਸਮੇਂ ਕੁੜੀਆਂ ਦੀ ਇੱਕ ਟੀਮ ਵੀ ਫੁੱਟਬਾਲ ਦੀ ਤਿਆਰ ਕੀਤੀ ਗਈ ਹੈ। ਜੋ ਕਿ ਵੱਡੇ ਲੈਵਲ ਦੇ ਉੱਤੇ ਮੁਕਾਬਲੇ ਖੇਡ ਰਹੀ ਹੈ। ਉਸ ਦਾ ਕਹਿਣਾ ਹੈ ਕਿ ਇਸ ਕੰਮ ਦੇ ਲਈ ਪਹਿਲਾਂ ਤਾਂ ਕਈ ਲੋਕਾਂ ਤੋਂ ਮਦਦ ਵੀ ਲਈ ਗਈ। ਪ੍ਰੰਤੂ ਹੁਣ ਐਨਆਰਆਈ ਵੀਰ ਖੁਦ ਆਪਣੀ ਸ਼ਰਧਾ ਮੁਤਾਬਿਕ ਯੋਗਦਾਨ ਇਸਦੇ ਵਿੱਚ ਪਾ ਰਹੇ ਹਨ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।
- First Published :