ਅਰਮਾਨ ਮਲਿਕ ਨੂੰ ਗੋਦ ‘ਚ ਚੁੱਕ ਕੇ ਫੋਟੋਸ਼ੂਟ ਕਰਵਾਉਂਦੀ ਨਜ਼ਰ ਆਈ ਕੇਅਰ ਟੇਕਰ, ਲੋਕਾਂ ਨੇ ਕਿਹਾ- ਇਹ ਨਹੀਂ ਸੁਧਰੇਗਾ… – News18 ਪੰਜਾਬੀ

ਹਾਲ ਹੀ ਵਿੱਚ ਕੁੱਝ ਲੋਕ ਸ਼ੋਸ਼ਲ ਮੀਡੀਆ ‘ਤੇ ਕਾਫੀ ਚਰਚਾ ਵਿੱਚ ਬਣੇ ਹੋਏ ਹਨ। ਇਹਨਾਂ ਲੋਕਾਂ ਦੇ ਚਰਚੇ ਅਜੀਬੋ-ਗਰੀਬ ਕਾਰਨਾਂ ਕਰਕੇ ਵੀ ਹਨ ਅਤੇ ਕੁੱਝ ਨੇ ਤਾਂ ਰਿਐਲਿਟੀ ਸ਼ੋਅ ਤੋਂ ਪ੍ਰਸਿੱਧੀ ਹਾਸਿਲ ਕੀਤੀ ਹੈ।
ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੈ ਅਤੇ ਲੋਕ ਇਹਨਾਂ ਵੀਡੀਓਜ਼ ‘ਤੇ ਆਪਣੇ ਕਮੈਂਟ ਕਰਦੇ ਹਨ। ਇਹ ਕਮੈਂਟ ਵੀ ਓਨੇ ਹੀ ਅਜੀਬ-ਗਰੀਬ ਹੁੰਦੇ ਹਨ। ਇਸ ਦੇ ਚੱਲਦੇ ਯੂਟਿਊਬਰ ਅਰਮਾਨ ਮਲਿਕ (Armaan Malik) ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਤੁਹਾਨੂੰ ਦੱਸ ਦੇਈਏ ਕਿ ਉਹ ਆਪਣੀਆਂ ਦੋ ਪਤਨੀਆਂ ਨੂੰ ਲੈ ਕੇ ਲਗਾਤਾਰ ਸੁਰਖੀਆਂ ‘ਚ ਰਹਿੰਦੇ ਹਨ।
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਉਹ ਬਿੱਗ ਬੌਸ ਓਟੀਟੀ 3 (Bigg Boss OTT 3) ਵਿੱਚ ਵੀ ਨਜ਼ਰ ਆ ਚੁੱਕਾ ਹੈ। ਜਿੱਥੇ ਉਹ ਆਪਣੀਆਂ ਦੋ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਨਾਲ ਨਜ਼ਰ ਆਏ। ਪਰ ਪਿਛਲੇ ਕੁਝ ਸਮੇਂ ਤੋਂ ਅਰਮਾਨ ਮਲਿਕ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੇ ਚੌਥੀ ਵਾਰ ਵਿਆਹ ਕਰ ਲਿਆ ਹੈ। ਪਤਾ ਲੱਗਾ ਹੈ ਕਿ ਪਾਇਲ ਤੋਂ ਪਹਿਲਾਂ ਵੀ ਇਸ ਦਾ ਵਿਆਹ ਹੋਇਆ ਸੀ ਜਿਸ ਤੋਂ ਉਸ ਦਾ ਤਲਾਕ ਹੋ ਗਿਆ ਸੀ। ਪਰ ਹੁਣ ਕਿਹਾ ਜਾ ਰਿਹਾ ਹੈ ਕਿ ਅਰਮਾਨ ਮਲਿਕ ਨੇ ਆਪਣੇ ਸਭ ਤੋਂ ਚੰਗੇ ਦੋਸਤ ਅਤੇ ਬੱਚਿਆਂ ਦਾ ਧਿਆਨ ਰੱਖਣ ਵਾਲੀ ਲਕਸ਼ਯ ਨਾਲ ਵਿਆਹ ਕਰ ਲਿਆ ਹੈ।
ਹੁਣ ਇਸ ਦੌਰਾਨ ਅਰਮਾਨ ਮਲਿਕ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੀਆਂ ਦੋ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਤੋਂ ਇਲਾਵਾ ਲਕਸ਼ੈ ਅਰਮਾਨ ਮਲਿਕ ਨੂੰ ਗੋਦ ‘ਚ ਚੁੱਕੇ ਹੋਏ ਨਜ਼ਰ ਆ ਰਹੇ ਹਨ। ਹੁਣ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ‘ਤੇ ਲੋਕ ਕਮੈਂਟ ਕਰ ਰਹੇ ਹਨ।
ਇੱਕ ਉਪਭੋਗਤਾ ਨੇ ਕਮੈਂਟ ਕੀਤਾ, “ਇਹ ਕਦੇ ਵੀ ਨਹੀਂ ਸੁਧਰੇਗਾ।” ਇੱਕ ਹੋਰ ਉਪਭੋਗਤਾ ਨੇ ਕਮੈਂਟ ਕਰਦੇ ਹੋਏ ਲਿਖਿਆ ਹੈ “ਇਹੋ ਜਿਹੇ ਲੋਕਾਂ ਨੂੰ ਦੇਸ਼ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ।” ਹਾਲਾਂਕਿ, ਇੱਕ ਹੋਰ ਉਪਭੋਗਤਾ ਵੀਡੀਓ ‘ਤੇ ਕਮੈਂਟ ਕਰਦਾ ਹੈ “ਹੁਣ ਤੀਜਾ ਵੀ ਤਿਆਰ ਹੈ।” ਜਾਣਕਾਰੀ ਲਈ ਦੱਸ ਦੇਈਏ ਕਿ ਅਰਮਾਨ ਮਲਿਕ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਦਾ ਲਕਸ਼ਯ ਨਾਲ ਕੋਈ ਸਬੰਧ ਨਹੀਂ ਹੈ।
- First Published :