ਮਹਿਲਾ ਇੰਸਪੈਕਟਰ ਰੋਂਦੀ ਹੋਈ ਥਾਣੇ ਪਹੁੰਚੀ, ਕਿਹਾ- ਮੇਰਾ ਇੰਸਪੈਕਟਰ ਪਤੀ ਹਰ ਰਾਤ…, ਸੁਣ ਕੇ ਪੁਲਿਸ ਨੂੰ ਵੀ ਆਈਆਂ ਤਰੇਲਾਂ
ਲਖਨਊ ਵਿੱਚ ਇੱਕ ਮਹਿਲਾ ਇੰਸਪੈਕਟਰ ਰੋਂਦੀ ਹੋਈ ਪੁਲਿਸ ਸਟੇਸ਼ਨ ਪਹੁੰਚੀ ਜਿੱਥੇ ਉਸਨੇ ਆਪਣੇ ਹੀ ਇੰਸਪੈਕਟਰ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ। ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਦਾ ਉਸ ਦੀ ਜਠਾਣੀ ਨਾਲ ਅਫੇਅਰ ਚੱਲ ਰਿਹਾ ਹੈ ਅਤੇ ਦੋਵੇਂ ਹਰ ਰੋਜ਼ ਅੱਯਾਸ਼ੀ ਕਰਦੇ ਕਰਦੇ ਹਨ। ਮਹਿਲਾ ਦੀ ਇਹ ਗੱਲ ਸੁਣ ਕੇ ਅਧਿਕਾਰੀ ਹੈਰਾਨ ਰਹਿ ਗਏ। ਔਰਤ ਨੇ ਆਪਣੀ ਜਠਾਣੀ ‘ਤੇ ਵੀ ਕਈ ਗੰਭੀਰ ਦੋਸ਼ ਲਾਏ ਹਨ। ਮਹਿਲਾ ਇੰਸਪੈਕਟਰ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਪਤੀ, ਜੇਠ ਅਤੇ ਜਠਾਣੀ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਸਾਰਾ ਮਾਮਲਾ ਮਹਾਨਗਰ ਕੋਤਵਾਲੀ ਦਾ ਹੈ।
ਹਿੰਦੁਸਤਾਨ ਦੀ ਰਿਪੋਰਟ ਮੁਤਾਬਕ ਮਹਿਲਾ ਇੰਸਪੈਕਟਰ ਨੇ ਦੋਸ਼ ਲਾਇਆ ਕਿ ਉਸ ਨੇ ਇਕ ਵਾਰ ਆਪਣੇ ਪਤੀ ਨੂੰ ਆਪਣੀ ਜਠਾਣੀ ਨਾਲ ਕਮਰੇ ‘ਚ ਇਤਰਾਜ਼ਯੋਗ ਹਾਲਤ ‘ਚ ਅਸ਼ਲੀਲ ਹਰਕਤਾਂ ਕਰਦੇ ਫੜਿਆ ਸੀ। ਜਦੋਂ ਮੈਂ ਇਸ ਗੱਲ ਦਾ ਆਪਣੇ ਪਤੀ ਕੋਲ ਵਿਰੋਧ ਕੀਤਾ ਤਾਂ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਮੇਰੀ ਜਠਾਣੀ ਨੇ ਆਪਣੇ ਪਤੀ ਨਾਲ ਮਿਲ ਕੇ ਮੇਰਾ ਗਲਾ ਘੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਮੇਰੇ ਕੋਲ ਮੌਜੂਦ ਗਹਿਣੇ ਵੀ ਖੋਹ ਲਏ ਗਏ। ਜਦੋਂ ਮੈਂ ਆਪਣੇ ਪਤੀ ਅਤੇ ਜਠਾਣੀ ਦੀ ਇਸ ਹਰਕਤ ਬਾਰੇ ਆਪਣੇ ਜੇਠ ਨੂੰ ਦੱਸਿਆ ਤਾਂ ਉਸ ਨੇ ਮੇਰੇ ਵਾਲ ਫੜ ਲਏ ਅਤੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਫਿਰ ਤਿੰਨਾਂ ਨੇ ਮਿਲ ਕੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ।
ਮਹਿਲਾ ਇੰਸਪੈਕਟਰ ਨੇ ਦੱਸਿਆ ਕਿ ਇਹ ਮੇਰਾ ਦੂਜਾ ਵਿਆਹ ਹੈ, ਮੇਰੇ ਪਹਿਲੇ ਪਤੀ ਦੀ ਮੌਤ ਹੋ ਚੁੱਕੀ ਹੈ। ਮੇਰੇ ਪਹਿਲੇ ਪਤੀ ਤੋਂ ਮੇਰਾ ਇੱਕ ਪੁੱਤਰ ਵੀ ਹੈ। ਮੇਰੇ ਪਤੀ ਦੀ ਮੌਤ ਤੋਂ ਬਾਅਦ, ਮੈਂ ਇਕੱਲੀ ਰਹਿ ਗਈ ਅਤੇ ਫਿਰ ਲਖਨਊ ਵਿਚ ਤਾਇਨਾਤ ਇਕ ਇੰਸਪੈਕਟਰ ਨਾਲ ਮੇਰੀ ਮੁਲਾਕਾਤ ਹਈ। ਕੁਝ ਸਮੇਂ ਬਾਅਦ ਅਸੀਂ ਦੋਹਾਂ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਕੁਝ ਦਿਨ ਤਾਂ ਸਭ ਕੁਝ ਠੀਕ ਰਿਹਾ ਪਰ ਹੌਲੀ-ਹੌਲੀ ਮੇਰੇ ਪਤੀ ਦਾ ਸੁਭਾਅ ਬਦਲਣ ਲੱਗਾ।
ਫਿਰ ਇੱਕ ਰਾਤ ਅਚਾਨਕ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੇਰੀ ਜਠਾਣੀ ਦੇ ਕਮਰੇ ਵਿੱਚੋਂ ਅਜੀਬ ਜਿਹੀਆਂ ਆਵਾਜ਼ਾਂ ਆ ਰਹੀਆਂ ਸਨ। ਜਦੋਂ ਮੈਂ ਉੱਠ ਕੇ ਕਮਰੇ ਦੇ ਨੇੜੇ ਗਈ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਮੈਂ ਦੇਖਿਆ ਕਿ ਮੇਰਾ ਪਤੀ ਆਪਣੀ ਜਠਾਣੀ ਨਾਲ ਮੰਜੇ ‘ਤੇ ਇਤਰਾਜ਼ਯੋਗ ਹਾਲਤ ‘ਚ ਪਿਆ ਸੀ। ਸਬ-ਇੰਸਪੈਕਟਰ ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਮਹਾਨਗਰ ਦੀ ਪੁਲਸ ਟੀਮ ਜਾਂਚ ‘ਚ ਜੁੱਟ ਗਈ।
- First Published :