KKR ਟੀਮ ‘ਚੋਂ ਬਾਹਰ ਹੋਣ ਤੋਂ ਬਾਅਦ ਇਸ ਖਿਡਾਰੀ ਨੇ ਜੜਿਆ ਦੋਹਰਾ ਸੈਂਕੜਾ, ਪਾਰੀ ਦੇਖ ਹਰ ਕੋਈ ਹੋਇਆ ਹੈਰਾਨ

ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਸ਼੍ਰੇਅਸ ਅਈਅਰ (Shreyas Iyer) ਨੇ ਰਣਜੀ ਟਰਾਫੀ ‘ਚ ਦੋਹਰਾ ਸੈਂਕੜਾ ਲਗਾਇਆ ਹੈ। ਪਹਿਲੀ ਸ਼੍ਰੇਣੀ ਦੇ ਦੋਹਰੇ ਸੈਂਕੜੇ ਲਈ ਸ਼੍ਰੇਅਸ ਅਈਅਰ (Shreyas Iyer) ਨੂੰ 7 ਸਾਲਾਂ ਦਾ ਲੰਬਾ ਇੰਤਜ਼ਾਰ ਕਰਨਾ ਪਿਆ ਹੈ। ਵੀਰਵਾਰ ਨੂੰ ਰਣਜੀ ਟਰਾਫੀ ਮੈਚ ‘ਚ ਓਡੀਸ਼ਾ ਖਿਲਾਫ ਮੁੰਬਈ ਲਈ 201 ਗੇਂਦਾਂ ‘ਚ 200 ਦੌੜਾਂ ਬਣਾਈਆਂ।
ਇੰਡੀਅਨ ਪ੍ਰੀਮੀਅਰ ਲੀਗ ਦੀ ਫਰੈਂਚਾਈਜ਼ੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੂੰ ਚੈਂਪੀਅਨ ਬਣਾਉਣ ਤੋਂ ਬਾਅਦ ਵੀ ਟੀਮ ਨੇ ਮੈਗਾ ਨਿਲਾਮੀ ਤੋਂ ਪਹਿਲਾਂ ਕਪਤਾਨ ਸ਼੍ਰੇਅਸ ਅਈਅਰ (Shreyas Iyer) ਨੂੰ ਛੱਡ ਦਿੱਤਾ। ਸ਼੍ਰੇਅਸ ਅਈਅਰ (Shreyas Iyer) ਨੇ ਰਣਜੀ ਟਰਾਫੀ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਮੁੰਬਈ ਲਈ ਦੋਹਰਾ ਸੈਂਕੜਾ ਲਗਾਇਆ।
7 ਸਾਲਾਂ ਵਿੱਚ ਇਹ ਸ਼੍ਰੇਅਸ ਅਈਅਰ (Shreyas Iyer) ਦਾ ਪਹਿਲਾ ਦੋਹਰਾ ਸੈਂਕੜਾ ਸੀ। ਪਿਛਲਾ ਦੋਹਰਾ ਸੈਂਕੜਾ 2017 ਵਿਚ ਆਸਟ੍ਰੇਲੀਆ ਦੇ ਖਿਲਾਫ ਲਗਾਇਆ ਸੀ ਜਦੋਂ ਉਹ ਇੰਡੀਆ ਏ ਲਈ ਖੇਡ ਰਿਹਾ ਸੀ ਅਤੇ ਉਸ ਨੇ ਅਜੇਤੂ 202 ਦੌੜਾਂ ਬਣਾਈਆਂ ਸਨ।
ਮੁੰਬਈ ਲਈ ਕਪਤਾਨ ਅਜਿੰਕਿਆ ਰਹਾਣੇ ਦੇ ਜ਼ੀਰੋ ‘ਤੇ ਆਊਟ ਹੋਣ ਤੋਂ ਬਾਅਦ ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਸ਼੍ਰੇਅਸ ਅਈਅਰ (Shreyas Iyer) ਨੇ ਕਮਾਲ ਦੀ ਬੱਲੇਬਾਜ਼ੀ ਕੀਤੀ। ਪਹਿਲੇ ਦਿਨ ਦੀ ਖੇਡ ਵਿੱਚ 152 ਦੌੜਾਂ ਬਣਾ ਕੇ ਨਾਬਾਦ ਪਰਤਣ ਵਾਲੇ ਇਸ ਬੱਲੇਬਾਜ਼ ਨੇ ਦੂਜੇ ਦਿਨ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। 24 ਚੌਕੇ ਅਤੇ 9 ਛੱਕੇ ਲਗਾ ਕੇ ਉਸ ਨੇ 228 ਗੇਂਦਾਂ ‘ਤੇ 233 ਦੌੜਾਂ ਦੀ ਪਾਰੀ ਖੇਡੀ।
ਟੀਮ ਇੰਡੀਆ ਤੋਂ ਬਾਹਰ ਰਹੇ ਅਈਅਰ (Shreyas Iyer) ਦੀ ਫਾਰਮ ‘ਚ ਵਾਪਸੀ ਹੋਈ ਹੈ। ਮਹਾਰਾਸ਼ਟਰ ਦੇ ਖਿਲਾਫ ਆਪਣੇ ਪਿਛਲੇ ਮੈਚ ‘ਚ ਵੀ ਸ਼੍ਰੇਅਸ ਅਈਅਰ (Shreyas Iyer) ਨੇ ਸੈਂਕੜਾ ਲਗਾਇਆ ਸੀ। ਇਸ ਤੋਂ ਬਾਅਦ ਉਸ ਨੇ ਤ੍ਰਿਪੁਰਾ ਦੇ ਖਿਲਾਫ ਮੈਚ ਛੱਡ ਦਿੱਤਾ ਅਤੇ ਹੁਣ ਓਡੀਸ਼ਾ ਖਿਲਾਫ ਦੋਹਰਾ ਸੈਂਕੜਾ ਲਗਾਇਆ ਹੈ। ਅਈਅਰ (Shreyas Iyer) ਨੇ ਇਸ ਸਾਲ ਦੇ ਸ਼ੁਰੂ ਵਿੱਚ ਇੰਗਲੈਂਡ ਦੇ ਖਿਲਾਫ ਆਪਣਾ ਆਖਰੀ ਟੈਸਟ ਖੇਡਿਆ ਸੀ ਅਤੇ ਪਿੱਠ ਦੀ ਸੱਟ ਕਾਰਨ ਸੀਰੀਜ਼ ਦੇ ਅੱਧ ਵਿਚਾਲੇ ਹੀ ਬਾਹਰ ਹੋ ਗਿਆ ਸੀ।
ਇਸ ਤੋਂ ਬਾਅਦ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਉਸ ਦਾ ਸੈਂਟਰਲ ਕੰਟ੍ਰੈਕਟ ਵੀ ਖਤਮ ਹੋ ਗਿਆ ਸੀ। ਓਡੀਸ਼ਾ ਦੇ ਖਿਲਾਫ ਪਹਿਲੇ ਦਿਨ, ਅਈਅਰ (Shreyas Iyer) ਨੇ ਤੇਜ਼ ਪਾਰੀ ਖੇਡੀ ਅਤੇ ਸਿਰਫ 101 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਜਿਸ ਵਿੱਚ 18 ਚੌਕੇ ਅਤੇ ਚਾਰ ਛੱਕੇ ਸ਼ਾਮਲ ਸਨ। ਅਈਅਰ (Shreyas Iyer) ਨੇ 201 ਗੇਂਦਾਂ ਵਿੱਚ 22 ਚੌਕਿਆਂ ਅਤੇ ਅੱਠ ਛੱਕਿਆਂ ਦੀ ਮਦਦ ਨਾਲ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ ਹੈ।