ਦੋ ਪਤਨੀਆਂ ਰੱਖਣ ਵਾਲੇ ਨੂੰ ਜੱਜ ਨੇ ਸੁਣਾਈ ਅਜਿਹੀ ਸਜ਼ਾ ਕਿ ਅਦਾਲਤ ‘ਚ ਹੀ ਰੋਣ ਲੱਗਾ ਸ਼ਖ਼ਸ

ਪਤੀ ਵੱਲੋਂ ਆਪਣੀ ਪਤਨੀ ਨੂੰ ਧੋਖਾ ਦੇਣ ਜਾਂ ਪਤਨੀ ਵੱਲੋਂ ਆਪਣੇ ਪਤੀ ਨੂੰ ਧੋਖਾ ਦੇਣ ਦੀਆਂ ਖ਼ਬਰਾਂ ਅੱਜਕਲ ਆਮ ਹੀ ਸੁਣਨ ਜਾਂ ਪੜ੍ਹਨ ਨੂੰ ਮਿਲਦੀਆਂ ਹਨ। ਹੁਣ ਦੱਖਣੀ ਅਫਰੀਕਾ ‘ਚ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਤੀ ਨੂੰ ਪਤਨੀ ਨਾਲ ਧੋਖਾਧੜੀ ਕਰਨ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ। ਜੱਜ ਨੇ ਉਸ ਨੂੰ ਇਸ ਹੱਦ ਤੱਕ ਸਜ਼ਾ ਸੁਣਾਈ ਕਿ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਉਸ ਅਦਾਲਤ ‘ਚ ਖੜ੍ਹਾ ਰੋਣ ਲੱਗਾ। ਪਹਿਲਾਂ ਹੀ ਪਤਨੀ ਅਤੇ ਤਿੰਨ ਬੱਚੇ ਹੋਣ ਦੇ ਬਾਵਜੂਦ ਇਹ ਵਿਅਕਤੀ ਕਿਸੇ ਹੋਰ ਔਰਤ ਨਾਲ ਰਹਿ ਰਿਹਾ ਸੀ ਅਤੇ ਇਸ ਔਰਤ ਨਾਲ ਉਸ ਦੇ ਦੋ ਬੱਚੇ ਵੀ ਸਨ।
ਸਜ਼ਾ ਸੁਣ ਕੇ ਰੋਣ ਲੱਗਾ ਪਤੀ:
ਜਦੋਂ ਪਤਨੀ ਨੇ ਪ੍ਰਿਟੋਰੀਆ ਦੇ ਗੌਤੇਂਗ ਹਾਈ ਕੋਰਟ ਵਿੱਚ ਤਲਾਕ ਲਈ ਅਰਜ਼ੀ ਦਾਇਰ ਕੀਤੀ ਤਾਂ ਜੱਜ ਨੇ ਸਭ ਤੋਂ ਪਹਿਲਾਂ ਇਸ ਨੌਜਵਾਨ ਨੂੰ ਬੇਘਰ ਕੀਤਾ। ਅਦਾਲਤ ਨੇ ਇਸ ਘਰ ਨੂੰ ਪਤਨੀ ਦੇ ਨਾਂ ‘ਤੇ ਰਜਿਸਟਰ ਕਰਨ ਦਾ ਫੈਸਲਾ ਸੁਣਾਇਆ। ਉਸ ਦੀ ਫੈਮਲੀ ਕਾਰ ਉਸ ਦੀ ਪਤਨੀ ਦੇ ਨਾਂ ਟ੍ਰਾਂਸਫਰ ਕਰ ਦਿੱਤੀ ਗਈ। ਇਸ ਤੋਂ ਇਲਾਵਾ ਸਾਰੀ ਉਮਰ ਕੰਮ ਕਰਨ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਦਾ ਅੱਧਾ ਹਿੱਸਾ ਪਤਨੀ ਨੂੰ ਦੇਣ ਦਾ ਫੈਸਲਾ ਕੀਤਾ ਗਿਆ।
ਹਰ ਵਾਰ ਲਾਉਂਦਾ ਸੀ ਪੈਸੇ ਨਾ ਹੋਣ ਦਾ ਬਹਾਨਾ:
ਪਤਨੀ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਪਤੀ ਕਦੇ ਵੀ ਆਦਰਸ਼ ਪਤੀ ਨਹੀਂ ਰਿਹਾ। ਉਸ ਨੇ ਕਿਸੇ ਹੋਰ ਔਰਤ ਨਾਲ ਸਬੰਧ ਬਣਾ ਕੇ ਮੇਰੇ ਨਾਲ ਸਭ ਤੋਂ ਵੱਡਾ ਧੋਖਾ ਕੀਤਾ। ਜਿਸ ਦੇ ਆਧਾਰ ‘ਤੇ ਤਲਾਕ ਦੀ ਮੰਗ ਕੀਤੀ ਗਈ। ਪਤੀ ਨੇ ਮੰਨਿਆ ਹੈ ਕਿ ਉਸ ਨੇ ਧੋਖਾਧੜੀ ਕੀਤੀ ਹੈ। ਪਤਨੀ ਨੇ ਦੱਸਿਆ ਕਿ ਉਸ ਦੇ ਇਕ ਹੋਰ ਔਰਤ ਤੋਂ ਦੋ ਬੱਚੇ ਹਨ ਜੋ ਕਿ ਕਿਸੇ ਹੋਰ ਸਥਾਨ ਉੱਤੇ ਰਹਿੰਦੇ ਹਨ। ਪਤਨੀ ਨੇ ਕਿਹਾ ਕਿ ਉਹ ਇਸ ਸਭ ਤੋਂ ਤੰਗ ਹੈ ਅਤੇ ਤਲਾਕ ਚਾਹੁੰਦੀ ਹੈ। ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸਦਾ ਪਤੀ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਸਕੂਲ ਫੀਸ ਦਾ ਭੁਗਤਾਨ ਨਹੀਂ ਕਰਦਾ ਹੈ, ਹਾਲਾਂਕਿ ਇਹ ਸਹਿਮਤੀ ਦਿੱਤੀ ਗਈ ਸੀ ਕਿ ਉਹ ਅਜਿਹਾ ਕਰੇਗਾ। ਪਤੀ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ।
ਪਤਨੀ ਨੇ ਦੱਸਿਆ ਕਿ ਉਹ ਖੁਦ ਪੈਟਰੋਲ ਵੇਚਣ ਦਾ ਕਾਰੋਬਾਰ ਕਰਦੀ ਹੈ। ਉਹ ਘਰੋਂ ਟੈਂਕ ਸਟੇਸ਼ਨ ਵਾਂਗ ਕੰਮ ਕਰਦੀ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਪਤੀ ਨੂੰ ਜੋ ਰਕਮ (94,000 ਰੈਂਡ) ਦਿੱਤੀ ਜਾਣੀ ਸੀ, ਉਹ ਵੀ ਅਦਾ ਨਹੀਂ ਕੀਤੀ ਗਈ। ਉਸਨੇ ਕਿਹਾ ਕਿ ਉਹ ਘਰ ਦੇ ਖਰਚੇ ਵਿੱਚ ਕਿਸੇ ਤਰ੍ਹਾਂ ਦਾ ਯੋਗਦਾਨ ਨਹੀਂ ਪਾਉਂਦਾ ਅਤੇ ਉਸਦਾ ਬਹਾਨਾ ਹਮੇਸ਼ਾ ਇਹ ਹੁੰਦਾ ਹੈ ਕਿ ਉਸਦੇ ਕੋਲ ਪੈਸੇ ਨਹੀਂ ਹਨ।
- First Published :