ਸਭ ਤੋਂ ਘੱਟ ਰੇਟ ‘ਤੇ ਮਿਲ ਰਿਹਾ BSNL ਦਾ 365 ਦਿਨਾਂ ਦੀ ਵੈਲੀਡਿਟੀ ਵਾਲਾ ਪਲਾਨ, ਕਾਲਿੰਗ ਦੇ ਨਾਲ ਮਿਲੇਗਾ 600GB ਡਾਟਾ

ਇੱਕ ਪਾਸੇ ਭਾਰਤ ਦੀਆਂ ਕਈ ਪ੍ਰਾਈਵੇਟ ਟੈਲੀਕਾਮ ਕੰਪਨੀਆਂ Jio, ਏਅਰਟੈੱਲ ਅਤੇ Vi ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਲਗਾਤਾਰ ਵਧਾ ਰਹੀਆਂ ਹਨ। ਇਹ ਰੀਚਾਰਜ ਪਲਾਨ ਇੰਨੇ ਮਹਿੰਗੇ ਹੋ ਗਏ ਹਨ ਕਿ ਲੋਕਾਂ ਨੇ ਆਪਣੇ ਸਿਮ ਪੋਰਟ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।
ਦੂਜੇ ਪਾਸੇ BSNL ਨੇ ਆਪਣੇ ਕਈ ਰੀਚਾਰਜ ਪਲਾਨ ਦੀਆਂ ਕੀਮਤਾਂ ‘ਚ ਕਟੌਤੀ ਕਰ ਦਿੱਤੀ ਹੈ। ਦਰਅਸਲ ਭਾਰਤ ਦੀ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਦੀਵਾਲੀ ਦੇ ਮੌਕੇ ‘ਤੇ ਆਪਣੇ ਉਪਭੋਗਤਾਵਾਂ ਨੂੰ ਇੱਕ ਖ਼ਾਸ ਤੋਹਫ਼ਾ ਦਿੱਤਾ ਹੈ। BSNL ਸਸਤੇ ਸਾਲਾਨਾ ਪ੍ਰੀਪੇਡ ਰੀਚਾਰਜ ਪਲਾਨ ਲੈ ਕੇ ਆਇਆ ਹੈ, ਜੋ ਕਿ ਕਾਫ਼ੀ ਕਿਫ਼ਾਇਤੀ ਹਨ।
BSNL ਸਾਲਾਨਾ ਪ੍ਰੀਪੇਡ ਰੀਚਾਰਜ ਪਲਾਨ ਬੀਐਸਐਨਐਲ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਆਪਣੇ ਕਈ ਪ੍ਰੀਪੇਡ ਪਲਾਨ ਦੀ ਕੀਮਤ ਘਟਾ ਦਿੱਤੀ ਹੈ ਅਤੇ ਹੁਣ ਕੰਪਨੀ ਨੇ ਇੱਕ ਹੋਰ ਪਲਾਨ ਦੀ ਕੀਮਤ ਵਿੱਚ 100 ਰੁਪਏ ਦੀ ਕਟੌਤੀ ਕੀਤੀ ਹੈ। BSNL ਨੇ ਆਪਣੇ 1999 ਰੁਪਏ ਵਾਲੇ ਪਲਾਨ ਦੀ ਕੀਮਤ 100 ਰੁਪਏ ਘਟਾ ਦਿੱਤੀ ਹੈ। ਇਸ ਕਾਰਨ ਹੁਣ BSNL ਉਪਭੋਗਤਾਵਾਂ ਨੂੰ ਇਸ ਪਲਾਨ ਲਈ ਸਿਰਫ 1899 ਰੁਪਏ ਖਰਚ ਕਰਨੇ ਪੈਣਗੇ। ਕੰਪਨੀ ਨੇ ਇਸ ਨਵੀਂ ਕੀਮਤ ਨੂੰ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਵੀ ਲਿਸਟ ਕਰ ਦਿੱਤਾ ਹੈ।
ਤੁਹਾਨੂੰ ਕੁੱਲ 600GB ਡਾਟਾ ਮਿਲੇਗਾ। ਹਾਲਾਂਕਿ, BSNL ਦਾ ਇਹ ਖਾਸ ਆਫਰ ਕੁਝ ਦਿਨਾਂ ਲਈ ਹੀ ਉਪਲਬਧ ਹੋਣ ਵਾਲਾ ਹੈ। ਜਿਵੇਂ ਕਿ ਤੁਸੀਂ ਪਹਿਲਾਂ ਪੜ੍ਹਿਆ ਕਿ BSNL ਨੇ ਦੀਵਾਲੀ ਦੇ ਮੌਕੇ ‘ਤੇ ਆਪਣੇ ਉਪਭੋਗਤਾਵਾਂ ਨੂੰ ਇਹ ਤੋਹਫਾ ਦਿੱਤਾ ਹੈ। ਕੰਪਨੀ ਨੇ ਇਹ ਆਫਰ 28 ਅਕਤੂਬਰ ਤੋਂ ਸ਼ੁਰੂ ਕੀਤਾ ਹੈ ਅਤੇ ਇਹ 7 ਨਵੰਬਰ ਤੱਕ ਚੱਲੇਗਾ। ਇਸ ਦਾ ਮਤਲਬ ਹੈ ਕਿ 7 ਨਵੰਬਰ ਤੱਕ ਯੂਜ਼ਰਸ 1999 ਰੁਪਏ ਦਾ ਪ੍ਰੀਪੇਡ ਪਲਾਨ 1899 ਰੁਪਏ ‘ਚ ਖਰੀਦ ਸਕਦੇ ਹਨ।
ਇਸ ਪਲਾਨ ਵਿੱਚ ਕੀ-ਕੀ ਮਿਲੇਗਾ
ਇਹ BSNL ਦਾ ਸਾਲਾਨਾ ਪਲਾਨ ਹੈ, ਜਿਸ ਦੀ ਵੈਧਤਾ 365 ਦਿਨਾਂ ਦੀ ਹੈ। ਇਸ ਮੁਤਾਬਕ ਇਸ ਪਲਾਨ ਲਈ ਯੂਜ਼ਰਸ ਨੂੰ ਸਿਰਫ 158.25 ਰੁਪਏ ਪ੍ਰਤੀ ਮਹੀਨਾ ਖਰਚ ਕਰਨੇ ਪੈਣਗੇ। ਇਸ ਪਲਾਨ ਨਾਲ ਯੂਜ਼ਰਸ ਨੂੰ ਕੁੱਲ 600 ਜੀਬੀ ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਇਸ ਪਲਾਨ ਨਾਲ ਯੂਜ਼ਰਸ ਨੂੰ ਅਨਲਿਮਟਿਡ ਵੌਇਸ ਕਾਲਿੰਗ, 100 SMS ਪ੍ਰਤੀ ਦਿਨ, ਗੇਮਸ ਅਤੇ ਮਿਊਜ਼ਿਕ ਵਰਗੇ ਕਈ ਫਾਇਦੇ ਮਿਲਦੇ ਹਨ।