ICC ਦੀ ਨਵੀਂ ਰੈਂਕਿੰਗ ‘ਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦਾ ਬੁਰਾ ਹਾਲ, Top 10 ‘ਚ ਸ਼ਾਮਲ ਹੋਏ ਰਿਸ਼ਭ ਪੰਤ

ਨਿਊਜ਼ੀਲੈਂਡ ਖਿਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਆਈਸੀਸੀ ਨੇ ਇਕ ਵਾਰ ਫਿਰ ਟੈਸਟ ਰੈਂਕਿੰਗ ਜਾਰੀ ਕੀਤੀ ਹੈ। ਇਸ ਦੌਰਾਨ ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Rishabh Pant) ਨੂੰ ਮਾਮੂਲੀ ਫਾਇਦਾ ਹੋਇਆ ਹੈ, ਜਦਕਿ ਯਸ਼ਸਵੀ ਜੈਸਵਾਲ ਨੂੰ ਮਾਮੂਲੀ ਨੁਕਸਾਨ ਹੋਇਆ ਹੈ।
ਜੇਕਰ ਰੋਹਿਤ ਸ਼ਰਮਾ (Rohit Sharma) ਅਤੇ ਵਿਰਾਟ ਕੋਹਲੀ (Virat Kohli) ਦੀ ਗੱਲ ਕਰੀਏ ਤਾਂ ਇਹ ਦੋਵੇਂ ਸਟਾਰ ਬੱਲੇਬਾਜ਼ ਹੁਣ ਟਾਪ 10 ਤੋਂ ਕਾਫੀ ਦੂਰ ਚਲੇ ਗਏ ਹਨ। ਆਈਸੀਸੀ ਵੱਲੋਂ ਜਾਰੀ ਟੈਸਟ ਰੈਂਕਿੰਗ ਵਿੱਚ ਇੰਗਲੈਂਡ ਦੇ ਜੋਅ ਰੂਟ ਅਜੇ ਵੀ ਪਹਿਲੇ ਨੰਬਰ ’ਤੇ ਕਾਬਜ਼ ਹਨ। ਉਨ੍ਹਾਂ ਦੀ ਰੇਟਿੰਗ 903 ਹੈ।
ਕੇਨ ਵਿਲੀਅਮਸਨ ਦੂਜੇ ਨੰਬਰ ‘ਤੇ ਹਨ ਤੇ ਉਨ੍ਹਾਂ ਦੀ ਰੇਟਿੰਗ 804 ਹੈ। ਯਾਨੀ ਪਹਿਲੇ ਅਤੇ ਦੂਜੇ ਬੱਲੇਬਾਜ਼ ‘ਚ ਫਰਕ ਕਾਫੀ ਵੱਡਾ ਹੈ, ਜਿਸ ਨੂੰ ਪਾਰ ਕਰਨਾ ਆਸਾਨ ਨਹੀਂ ਹੈ। ਇਸ ਤੋਂ ਬਾਅਦ ਇੰਗਲੈਂਡ ਦੇ ਹੈਰੀ ਬਰੂਕ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਉਹ ਹੁਣ 778 ਦੀ ਰੇਟਿੰਗ ਨਾਲ ਤੀਜੇ ਨੰਬਰ ‘ਤੇ ਆ ਗਏ ਹਨ।
ਪੰਤ ਦੀ ਰੇਟਿੰਗ ‘ਚ ਹੋਇਆ ਸੁਧਾਰ:
ਯਸ਼ਸਵੀ ਜੈਸਵਾਲ ਨਿਊਜ਼ੀਲੈਂਡ ਖਿਲਾਫ ਆਖਰੀ ਟੈਸਟ ‘ਚ ਕੁਝ ਖਾਸ ਨਹੀਂ ਕਰ ਸਕੇ, ਜਿਸ ਕਾਰਨ ਉਹ ਹੁਣ ਇਕ ਸਥਾਨ ਹੇਠਾਂ ਚੋਥੇ ਨੰਬਰ ‘ਤੇ ਆ ਗਏ ਹਨ, ਉਨ੍ਹਾਂ ਦੀ ਰੇਟਿੰਗ ਹੁਣ 777 ਹੈ। ਸਟੀਵ ਸਮਿਥ ਅਜੇ ਵੀ 757 ਦੀ ਰੇਟਿੰਗ ਨਾਲ 5ਵੇਂ ਨੰਬਰ ‘ਤੇ ਬਰਕਰਾਰ ਹਨ।
ਰਿਸ਼ਭ ਪੰਤ (Rishabh Pant) ਨੇ ਮੁੰਬਈ ਟੈਸਟ ‘ਚ ਦੂਜੇ ਬੱਲੇਬਾਜ਼ਾਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤਾ ਸੀ ਅਤੇ ਉਸ ਨੂੰ ਇਸ ਵਾਰ ਰੈਂਕਿੰਗ ‘ਚ ਇਸ ਦਾ ਫਾਇਦਾ ਮਿਲਦਾ ਨਜ਼ਰ ਆ ਰਿਹਾ ਹੈ। ਉਹ ਹੁਣ ਪੰਜ ਸਥਾਨਾਂ ਦੀ ਛਲਾਂਗ ਲਗਾ ਕੇ 6ਵੇਂ ਨੰਬਰ ‘ਤੇ ਪਹੁੰਚ ਗਏ ਹਨ। ਉਸ ਦੀ ਰੇਟਿੰਗ 750 ਹੋ ਗਈ ਹੈ। ਇਨ੍ਹਾਂ ਦੋਨਾਂ ਤੋਂ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ ਸਿਖਰਲੇ 10 ਵਿੱਚ ਆਪਣੀ ਥਾਂ ਨਹੀਂ ਬਣਾ ਸਕਿਆ ਹੈ।
ਜੇਕਰ ਵਿਰਾਟ ਕੋਹਲੀ (Virat Kohli) ਦੀ ਗੱਲ ਕਰੀਏ ਤਾਂ ਇਸ ਵਾਰ ਉਹ ਕੁੱਲ 8 ਸਥਾਨ ਹੇਠਾਂ ਚਲੇ ਗਏ ਹਨ। ਉਨ੍ਹਾਂ ਦੀ ਰੇਟਿੰਗ ਡਿੱਗ ਕੇ 655 ਹੋ ਗਈ ਹੈ ਅਤੇ ਉਹ 22ਵੇਂ ਨੰਬਰ ‘ਤੇ ਹਨ। ਜੇਕਰ ਰੋਹਿਤ ਸ਼ਰਮਾ (Rohit Sharma) ਦੀ ਗੱਲ ਕਰੀਏ ਤਾਂ ਉਹ ਸਿੱਧੇ 26ਵੇਂ ਨੰਬਰ ‘ਤੇ ਪਹੁੰਚ ਗਏ ਹਨ। ਉਨ੍ਹਾਂ ਨੂੰ ਦੋ ਸਥਾਨਾਂ ਦਾ ਨੁਕਸਾਨ ਹੋਇਆ ਹੈ।
ਇਸ ਸਮੇਂ ਉਨ੍ਹਾਂ ਦੀ ਰੇਟਿੰਗ 629 ਹੈ। ਇਸ ਦਾ ਮਤਲਬ ਹੈ ਕਿ ਹੁਣ ਦੋਵਾਂ ਲਈ ਟਾਪ 10 ‘ਚ ਵਾਪਸੀ ਕਰਨਾ ਕਾਫੀ ਮੁਸ਼ਕਲ ਹੋਵੇਗਾ। ਅਜਿਹਾ ਕਰਨ ਲਈ ਉਨ੍ਹਾਂ ਨੂੰ ਘੱਟੋ-ਘੱਟ ਦੋ ਵੱਡੀਆਂ ਪਾਰੀਆਂ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।