Punjab

An accident happened to a family returning from happy shopping in Samrala hdb – News18 ਪੰਜਾਬੀ

ਸਮਰਾਲਾ ਤੋਂ ਪਿੰਡ ਬਰਵਾਲੀ ਜਾ ਰਹੀ ਹੋਡਾ ਸਿਟੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ’ਚ ਹੋਂਡਾ ਸਿਟੀ ਗੱਡੀ ਵਿੱਚ ਸਵਾਰ 25 ਦਿਨਾਂ ਦੀ ਮਾਸੂਮ ਬੱਚੀ (ਅਮਾਨਤ ) ਦੀ ਮੌਤ ਹੋ ਗਈ। ਹੋਂਡਾ ਸਿਟੀ ਗੱਡੀ ਵਿੱਚ ਮ੍ਰਿਤਕ ਮਾਸੂਮ ਬੱਚੀ, 3 ਔਰਤਾਂ ਸਮੇਤ ਇਕ ਗੱਡੀ ਚਾਲਕ ਸਵਾਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਰਵਾਲੀ ਕਲਾਂ ‘ਚ ਆਉਣ ਵਾਲੀ 22 ਨਵੰਬਰ ਨੂੰ ਆਪਣੇ ਭਰਾ ਦੇ ਵਿਆਹ ਦੀ ਕਪੜੇ ਦੀ ਸ਼ੌਪਿੰਗ ਕਰਵਾਉਣ ਭੈਣ ਆਪਣੇ ਸਹੁਰੇ ਪਿੰਡ ਲੋਹਾਰਮਾਜਰੇ ਤੋਂ ਆਪਣੀ 25 ਦਿਨਾਂ ਦੀ ਮਾਸੂਮ ਬੱਚੀ ਅਤੇ ਆਪਣੇ ਘਰਵਾਲੇ ਨਾਲ ਹੋਂਡਾ ਸਿਟੀ ਵਿੱਚ ਸਵਾਰ 5 ਜਾਣੇ ਸਮਰਾਲਾ ਸ਼ਹਿਰ ਚ ਆਏ ਹੋਏ ਸਨ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:
ਸਿੱਖ ਬੁੱਧੀਜੀਵੀਆਂ ਨਾਲ ਮੁਲਾਕਾਤ ਤੋਂ ਬਾਅਦ ਜਥੇਦਾਰ ਰਘਬੀਰ ਸਿੰਘ ਨੇ… ਜਾਣੋ, ਕੀ ਸੁਣਾਇਆ ਫੈਸਲਾ?

ਕੱਪੜੇ ਦੀ ਖਰੀਦਦਾਰੀ ਹੋਣ ਤੋਂ ਬਾਅਦ ਕਰੀਬ 2 ਵਜੇ ਜਦੋਂ ਹੋਡਾ ਸਿਟੀ ਗੱਡੀ ਵਿੱਚ ਸਵਾਰ ਭੈਣ ,ਆਪਣੇ ਘਰਵਾਲੇ ,ਆਪਣੀ ਬੱਚੀ ਅਤੇ ਆਪਣੀ ਮਾਂ ਨਾਲ ਆਪਣੇ ਭਰਾ ਦੇ ਘਰ ਪਿੰਡ ਬਰਵਾਲੀ ਜਾ ਰਹੀ ਸੀ ਤਾਂ ਜਦੋਂ ਗੱਡੀ ਸਰਵਰਪੁਰ ਪਿੰਡ ਦੇ ਰਜਵਾਹੇ ਕੋਲ ਪਹੁੰਚੀ ਤਾਂ ਅੱਗੇ ਤੋਂ ਇੱਕ ਗੱਡੀ ਆ ਗਈ, ਜਿਸ ਕਾਰਨ ਹੋਡਾ ਸਿਟੀ ਗੱਡੀ ਚਾਲਕ ਗੱਡੀ ਦਾ ਸੰਤੁਲਨ ਖੋ ਗਿਆ ਅਤੇ ਗੱਡੀ ਦਰਖਤ ਵਿੱਚ ਜਾ ਲੱਗੀ ਜਿਸ ਕਾਰਨ 25 ਦਿਨਾਂ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ ਅਤੇ 3 ਔਰਤਾਂ ਤੇ ਗੱਡੀ ਚਾਲਕ ਜਖਮੀ ਹੋ ਗਿਆ।

ਇਸ਼ਤਿਹਾਰਬਾਜ਼ੀ
ਸਰੀਰ ਨੂੰ ਫੈਟ ਤੋਂ ਫਿਟ ਕਰ ਦੇਵੇਗੀ ਇਹ ਸਬਜ਼ੀ


ਸਰੀਰ ਨੂੰ ਫੈਟ ਤੋਂ ਫਿਟ ਕਰ ਦੇਵੇਗੀ ਇਹ ਸਬਜ਼ੀ

ਜਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਜਖ਼ਮੀਆਂ ਦੀ ਗੰਭੀਰ ਹਾਲਤ ਦੇਖਦੇ ਹੋਏ ਦੋ ਔਰਤਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਤੇ ਦੋ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ  


https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ  
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ  
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ  


https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button