18 ਸਾਲ ਬਾਅਦ ਵਾਪਸੀ ਕਰ ਰਿਹਾ ਐਫਰੋ-ਏਸ਼ੀਆ ਕੱਪ, ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਖੇਡ ਸਕਦੇ ਹਨ ਬਾਬਰ ਆਜ਼ਮ ਤੇ ਸ਼ਾਹੀਨ ਅਫਰੀਦੀ

ਆਈਪੀਐਲ ਵਿੱਚ ਅਸੀਂ ਵਿਦੇਸ਼ੀ ਖਿਡਾਰੀਆਂ ਨੂੰ ਰੋਹਿਤ ਸ਼ਰਮਾ (Rohit Sharma) ਦੀ ਕਪਤਾਨੀ ‘ਚ ਖੇਡਦੇ ਦੇਖਿਆ ਹੈ। ਪਰ ਉਦੋਂ ਕੀ ਹੋਵੇਗਾ ਜਦੋਂ ਅੰਤਰਰਾਸ਼ਟਰੀ ਮੈਚ ਵਿੱਚ ਰੋਹਿਤ ਸ਼ਰਮਾ ਜਾਂ ਵਿਰਾਟ ਕੋਹਲੀ ਕਪਤਾਨ ਹੋਣਗੇ ਅਤੇ ਬਾਬਰ ਆਜ਼ਮ, ਸ਼ਾਹੀਨ ਅਫਰੀਦੀ, ਮੇਹਦੀ ਹਸਨ ਅਤੇ ਮਤਿਸ਼ਾ ਪਥੀਰਾਨਾ ਵਰਗੇ ਖਿਡਾਰੀ ਉਨ੍ਹਾਂ ਦੀ ਕਪਤਾਨੀ ਵਿੱਚ ਖੇਡਦੇ ਨਜ਼ਰ ਆਉਣਗੇ। ਇਹ ਕੋਈ ਸੁਪਨਾ ਨਹੀਂ ਹੈ, ਇਹ ਇੱਕ ਯੋਜਨਾ ਦਾ ਹਿੱਸਾ ਹੈ, ਜੋ ਜਲਦੀ ਹੀ ਸੱਚ ਸਾਬਤ ਹੋ ਸਕਦੀ ਹੈ। ਅਫਰੀਕਾ ਕ੍ਰਿਕਟ ਸੰਘ (ਏ.ਸੀ.ਏ.) ਅਜਿਹੇ ਮੈਚ ਦੀ ਯੋਜਨਾ ਬਣਾ ਰਿਹਾ ਹੈ।
ਅਫਰੀਕੀ ਕ੍ਰਿਕਟ ਸੰਘ ਦੀ ਹਾਲ ਹੀ ‘ਚ ਹੋਈ ਏਜੀਐੱਮ ‘ਚ ਐਫਰੋ-ਏਸ਼ੀਆ ਕੱਪ ਦੇ ਦੁਬਾਰਾ ਆਯੋਜਨ ‘ਤੇ ਚਰਚਾ ਹੋਈ। ਇਹ ਟੂਰਨਾਮੈਂਟ 2005 ਅਤੇ 2007 ਵਿੱਚ ਕਰਵਾਇਆ ਜਾ ਚੁੱਕਾ ਹੈ। ਜੇਕਰ ਅਫਰੀਕੀ ਬੋਰਡ ਦੀ ਯੋਜਨਾ ਸਫਲ ਹੁੰਦੀ ਹੈ, ਤਾਂ ਅਸੀਂ ਜਲਦੀ ਹੀ ਇਸ ਦਾ ਤੀਜਾ ਵਰਜ਼ਨ ਦੇਖ ਸਕਦੇ ਹਾਂ।
ਕ੍ਰਿਕਟ ਪ੍ਰੇਮੀ ਜਾਣਦੇ ਹਨ ਕਿ ਐਫਰੋ-ਏਸ਼ੀਆ ਕੱਪ ਅਫਰੀਕਨ ਇਲੈਵਨ ਅਤੇ ਏਸ਼ੀਅਨ ਇਲੈਵਨ ਵਿਚਕਾਰ ਖੇਡਿਆ ਜਾਂਦਾ ਹੈ। ਅਫਰੀਕੀ ਇਲੈਵਨ ਵਿੱਚ ਜਿਆਦਾਤਰ ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ ਦੇ ਖਿਡਾਰੀ ਸ਼ਾਮਲ ਹਨ। ਏਸ਼ੀਅਨ ਇਲੈਵਨ ਵਿੱਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਖਿਡਾਰੀ ਦੇਖੇ ਜਾ ਸਕਦੇ ਹਨ।
ਸਹਿਵਾਗ-ਦ੍ਰਾਵਿੜ ਪਹਿਲੀ ਵਾਰ ਇੰਜ਼ਮਾਮ ਦੀ ਕਪਤਾਨੀ ‘ਚ ਖੇਡੇ ਸਨ: ਐਫਰੋ-ਏਸ਼ੀਆ ਕੱਪ ਪਹਿਲੀ ਵਾਰ 2005 ਵਿੱਚ ਆਯੋਜਿਤ ਕੀਤਾ ਗਿਆ ਸੀ। ਫਿਰ ਏਸ਼ੀਅਨ ਇਲੈਵਨ ਦੀ ਕਪਤਾਨੀ ਪਾਕਿਸਤਾਨ ਦੇ (Inzamam-ul-Haq) ਨੇ ਸੰਭਾਲੀ ਸੀ।
ਸ਼ਾਨ ਪੋਲਕ (Shaun Pollock) ਨੂੰ ਅਫਰੀਕਾ ਇਲੈਵਨ ਦੀ ਕਮਾਨ ਮਿਲੀ ਸੀ। ਗ੍ਰੀਮ ਸਮਿਥ (Graeme Smith) ਨੇ ਵੀ ਅਫਰੀਕੀ ਟੀਮ ਦੀ ਕਪਤਾਨੀ ਕੀਤੀ ਸੀ। ਏਸ਼ੀਅਨ ਇਲੈਵਨ ਵਿੱਚ ਇੰਜ਼ਮਾਮ ਦੀ ਅਗਵਾਈ ਵਾਲੀ ਇਸ ਟੀਮ ਵਿੱਚ 6 ਭਾਰਤੀ ਖਿਡਾਰੀ ਰਾਹੁਲ ਦ੍ਰਾਵਿੜ (Rahul Dravid), ਅਨਿਲ ਕੁੰਬਲੇ, ਵਰਿੰਦਰ ਸਹਿਵਾਗ , ਇਰਫਾਨ ਪਠਾਨ (Irfan Pathan), ਆਸ਼ੀਸ਼ ਨਹਿਰਾ (Ashish Nehra) ਅਤੇ ਜ਼ਹੀਰ ਖਾਨ ਸ਼ਾਮਲ ਸਨ।
ਜੈਵਰਧਨੇ (Mahela Jayawardene) ਅਤੇ ਸ਼ੋਏਬ ਮਲਿਕ ਨੇ 2007 ਵਿੱਚ ਕਪਤਾਨੀ ਕੀਤੀ ਸੀ: ਸਾਲ 2007 ਵਿੱਚ ਇੱਕ ਵਾਰ ਫਿਰ ਐਫਰੋ-ਏਸ਼ੀਆ ਕੱਪ ਖੇਡਿਆ ਗਿਆ। ਇਸ ਵਾਰ ਇਹ ਟੂਰਨਾਮੈਂਟ ਦੋ ਫਾਰਮੈਟਾਂ, ਵਨਡੇ ਅਤੇ ਟੀ-20 ਵਿੱਚ ਖੇਡਿਆ ਗਿਆ ਸੀ। ਮਹੇਲਾ ਜੈਵਰਧਨੇ ਨੇ ਵਨਡੇ ਫਾਰਮੈਟ ਵਿੱਚ ਏਸ਼ੀਅਨ ਇਲੈਵਨ ਦੀ ਕਪਤਾਨੀ ਕੀਤੀ ਸੀ। ਸ਼ੋਏਬ ਮਲਿਕ ਨੇ ਟੀ-20 ਟੀਮ ਦੀ ਕਮਾਨ ਸੰਭਾਲੀ ਹੈ। ਸਚਿਨ ਤੇਂਦੁਲਕਰ ਅਤੇ ਮੁਨਾਫ ਪਟੇਲ ਨੂੰ ਏਸ਼ਿਆਈ ਟੀ-20 ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸੇ ਤਰ੍ਹਾਂ ਵਨਡੇ ਟੀਮ ਵਿੱਚ MS Dhoni, Sachin Tendulkar, Sourav Ganguly, Yuvraj Singh, Virender Sehwag, Harbhajan Singh ਅਤੇ Zaheer Khan ਸ਼ਾਮਲ ਸਨ।