Punjab
ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਿਰਵਿਘਨ ਚੱਲ ਰਹੀ ਹੈ ਝੋਨੇ ਦੀ ਲਿਫਟਿੰਗ: ਕਟਾਰੂਚੱਕ

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੀਆਂ ਕੁੱਲ 5000 ਚੌਲ ਮਿੱਲਾਂ ਵਿੱਚੋਂ 3,120 ਮਿੱਲਾਂ ਨੇ ਪਹਿਲਾਂ ਹੀ ਅਲਾਟਮੈਂਟ ਲਈ ਅਰਜ਼ੀਆਂ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ 2522 ਚੌਲ ਮਿੱਲਾਂ ਨੂੰ ਅਲਾਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਕਿਰਿਆ ਅਧੀਨ ਹੋਰ 100 ਮਿੱਲਾਂ ਦੀ ਅਲਾਟਮੈਂਟ ਅੱਜ ਸ਼ਾਮ ਤੱਕ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਖਰੀਦ ਕੀਤੇ ਝੋਨੇ ਦੀ ਸਟੋਰੇਜ ਅਤੇ ਮਿਲਿੰਗ ਲਈ ਲਗਭਗ 1550 ਰਾਈਸ ਮਿੱਲਾਂ ਨੇ ਰਾਜ ਦੀਆਂ ਏਜੰਸੀਆਂ ਨਾਲ ਸਮਝੌਤੇ ਕੀਤੇ ਹਨ, ਜਦਕਿ 150 ਦੇ ਕਰੀਬ ਪ੍ਰਕਿਰਿਆ ਅਧੀਨ ਹਨ।