ਇਨ੍ਹਾਂ ਰਾਜਾਂ ‘ਚ ਛਠ ਪੂਜਾ ‘ਤੇ ਸਕੂਲ ਬੰਦ, ਇੱਥੇ ਦੇਖੋ ਪੂਰੀ ਲਿਸਟ…

ਦੇਸ਼ ‘ਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਦੀਵਾਲੀ ਦਾ ਤਿਉਹਾਰ ਖਤਮ ਹੋ ਗਿਆ ਹੈ। ਇਸ ਤੋਂ ਬਾਅਦ ਹੁਣ ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਛਠ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜਿਸ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ।
ਛਠ ਪੂਜਾ ਵਿੱਚ ਸੂਰਜ ਦੇਵਤਾ ਅਤੇ ਛੱਠੀ ਮਈਆ ਦੀ ਪੂਜਾ ਕੀਤੀ ਜਾਂਦੀ ਹੈ। ਛਠ ਪੂਜਾ ਇੱਕ ਪ੍ਰਮੁੱਖ ਹਿੰਦੂ ਤਿਉਹਾਰ ਹੈ ਜੋ ਸੂਰਜ ਦੇਵਤਾ ਦੀ ਪੂਜਾ ਨੂੰ ਸਮਰਪਿਤ ਹੈ। ਇਸ ਵਾਰ ਇਹ 5 ਨਵੰਬਰ ਤੋਂ ਯਾਨੀ ਅੱਜ ਤੋਂ ਸ਼ੁਰੂ ਹੋ ਗਿਆ ਹੈ, ਅਤੇ 8 ਨਵੰਬਰ ਨੂੰ ਸਮਾਪਤ ਹੋਵੇਗਾ। ਇਹ ਤਿਉਹਾਰ ਪੂਰੇ 4 ਦਿਨ ਤੱਕ ਮਨਾਇਆ ਜਾਂਦਾ ਹੈ। ਕਈ ਸੂਬਿਆਂ ਨੇ ਇਸ ਮੌਕੇ ‘ਤੇ ਛੁੱਟੀ ਦਾ ਐਲਾਨ ਕੀਤਾ ਹੈ। ਜਿਸ ਵਿੱਚ ਦਿੱਲੀ, ਯੂਪੀ, ਬਿਹਾਰ ਅਤੇ ਝਾਰਖੰਡ ਵਰਗੇ ਰਾਜ ਸ਼ਾਮਲ ਹਨ।
ਤੁਹਾਨੂੰ ਦੱਸ ਦੇਈਏ ਕਿ ਆਸਥਾ ਦਾ ਮਹਾਨ ਤਿਉਹਾਰ ਛਠ ਹਰ ਸਾਲ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਰੀਕ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਸਪਤਮੀ ਤਿਥੀ ਤੱਕ ਮਨਾਇਆ ਜਾਂਦਾ ਹੈ। ਛਠ ਪੂਜਾ ਦੀ ਵਿਸ਼ੇਸ਼ ਧਾਰਮਿਕ ਮਾਨਤਾ ਹੁੰਦੀ ਹੈ। ਇਸ ਕਠਿਨ ਵਰਤ ਨੂੰ ਔਰਤਾਂ ਆਪਣੇ ਘਰ ਦੀ ਖੁਸ਼ਹਾਲੀ ਅਤੇ ਆਪਣੇ ਬੱਚਿਆਂ ਦੀ ਸਲਾਮਤੀ ਲਈ ਰੱਖਦੀਆਂ ਹਨ। ਇਸ ਨੂੰ ਸੂਰਜ ਸ਼ਸ਼ਠੀ, ਛਠ, ਛੱਠੀ ਅਤੇ ਡਾਲਾ ਛਠ ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਇਨ੍ਹਾਂ ਰਾਜਾਂ ਵਿੱਚ ਛਠ ਪੂਜਾ ‘ਤੇ ਛੁੱਟੀਆਂ ਦਾ ਐਲਾਨ
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਸ਼ੁੱਕਰਵਾਰ ਨੂੰ ਛਠ ਪੂਜਾ 2024 ਦੇ ਮੌਕੇ ‘ਤੇ 7 ਨਵੰਬਰ ਨੂੰ ਜਨਤਕ ਛੁੱਟੀ ਘੋਸ਼ਿਤ ਕੀਤੀ ਹੈ। ਅਧਿਕਾਰਤ ਘੋਸ਼ਣਾ ਵਿੱਚ, ਸੀਐਮ ਆਤਿਸ਼ੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਛਠ ਪੂਜਾ ਲਈ 7 ਨਵੰਬਰ ਨੂੰ ਛੁੱਟੀ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਹੈ। ਤਾਂ ਜੋ ਪੂਰਵਾਂਚਲ ਦੇ ਲੋਕ ਇਸ ਤਿਉਹਾਰ ਨੂੰ ਇਸ ਤਿਓਹਾਰ ਨੂੰ ਬੜੇ ਉਤਸ਼ਾਹ ਨਾਲ ਮਨਾ ਸਕਣ। ਨਵੀਂ ਦਿੱਲੀ ਵਿੱਚ 7 ਨਵੰਬਰ ਨੂੰ ਛਠ ਤਿਉਹਾਰ ਮਨਾਉਣ ਲਈ ਸਕੂਲਾਂ ਨੂੰ ਛੱਡ ਕੇ ਸਾਰੇ ਸਰਕਾਰੀ ਵਿਭਾਗ ਬੰਦ ਰਹਿਣਗੇ।
ਬਿਹਾਰ ਅਤੇ ਝਾਰਖੰਡ…
ਬਿਹਾਰ ਸਰਕਾਰ ਨੇ ਛਠ ਪੂਜਾ ਦੇ ਮੌਕੇ ‘ਤੇ 4 ਦਿਨਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਕੂਲ ਬੰਦ ਰਹਿਣਗੇ। ਮੀਡੀਆ ਰਿਪੋਰਟਾਂ ਮੁਤਾਬਕ ਸੂਬਾ ਸਰਕਾਰ ਨੇ 6 ਨਵੰਬਰ ਤੋਂ 9 ਨਵੰਬਰ ਤੱਕ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਬਿਹਾਰ ਅਤੇ ਝਾਰਖੰਡ ‘ਚ ਜਿਨ੍ਹਾਂ ਥਾਵਾਂ ‘ਤੇ ਛਠ ਪੂਜਾ ਮਨਾਈ ਜਾਂਦੀ ਹੈ, ਉਨ੍ਹਾਂ ‘ਚ ਜ਼ਿਆਦਾਤਰ ਥਾਵਾਂ ‘ਤੇ ਛੁੱਟੀ ਹੋਵੇਗੀ। ਹਾਲਾਂਕਿ, ਝਾਰਖੰਡ ਸਰਕਾਰ ਵੱਲੋਂ ਅਜੇ ਤੱਕ ਛੁੱਟੀਆਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਉੱਤਰ ਪ੍ਰਦੇਸ਼…
7 ਨਵੰਬਰ ਨੂੰ ਛੱਠ ਪੂਜਾ ਮੌਕੇ ਜ਼ਿਆਦਾਤਰ ਸਕੂਲ ਬੰਦ ਰਹਿਣ ਦੀ ਸੰਭਾਵਨਾ ਹੈ। ਫਿਲਹਾਲ, ਯੂਪੀ ਵਿੱਚ ਇਸ ਦਿਨ ਸਕੂਲਾਂ ਵਿੱਚ ਛੁੱਟੀ ਹੋਣ ਬਾਰੇ ਰਾਜ ਸਰਕਾਰ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।