Amazon Prime Video ਨੇ ਲਾਂਚ ਕੀਤਾ ਨਵਾਂ AI ਫ਼ੀਚਰ, ਤੁਹਾਡਾ ਸਮਾਂ ਬਚਾਉਣ ਲਈ ਸ਼ੋਅ ਦੀ ਸਮਰੀ ਕਰੇਗਾ ਪੇਸ਼

Amazon Prime Video ਇੱਕ ਅਜਿਹਾ OTT ਪਲੇਟਫਾਰਮ ਹੈ ਜਿਸ ‘ਤੇ ਵੱਖ ਵੱਖ ਭਾਸ਼ਾਵਾਂ ਦੀਆਂ ਕਈ ਫਿਲਮਾਂ ਅਤੇ ਵੈੱਬ ਸੀਰੀਜ਼ ਦੇਖੀਆਂ ਜਾ ਸਕਦੀਆਂ ਹਨ। ਹੁਣ ਇਸ ਪਲੇਟਫਾਰਮ ‘ਤੇ ਇਕ ਨਵਾਂ AI ਫੀਚਰ ਆਇਆ ਹੈ, ਜੋ ਲੋਕਾਂ ਲਈ ਕਾਫੀ ਫਾਇਦੇਮੰਦ ਹੋਣ ਵਾਲਾ ਹੈ।
ਇਸ ਫੀਚਰ ਦਾ ਨਾਮ ਹੈ X-Ray Recaps। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਪਸੰਦੀਦਾ ਸ਼ੋਅ ਦਾ ਛੋਟਾ ਜਿਹਾ ਰੀਕੈਪ ਦੇਖ ਸਕਦੇ ਹਨ ਅਤੇ ਇਸ ਵਿੱਚ ਸਿਰਫ ਉਹੀ ਗੱਲਾਂ ਦੱਸੀਆਂ ਜਾਣਗੀਆਂ ਜੋ ਯੂਜ਼ਰਸ ਲਈ ਜ਼ਰੂਰੀ ਹਨ। ਇਸ ਨੂੰ ਸਮਰੀ ਦੀ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ। ਵਰਤਮਾਨ ਵਿੱਚ, ਇਹ ਫੀਚਰ ਸਿਰਫ ਅਮਰੀਕੀ ਉਪਭੋਗਤਾਵਾਂ ਅਤੇ ਫਾਇਰ ਟੀਵੀ ਗਾਹਕਾਂ ਲਈ ਬੀਟਾ ਵਰਜ਼ਨ ‘ਤੇ ਉਪਲਬਧ ਕਰਵਾਇਆ ਗਿਆ ਹੈ।
ਟੀਵੀ ਸ਼ੋਅ ਦੇਖਦੇ ਸਮੇਂ ਅਕਸਰ ਅਜਿਹਾ ਹੁੰਦਾ ਹੈ ਕਿ ਅਸੀਂ ਕਿਸੇ ਕੰਮ ਕਾਰਨ ਸ਼ੋਅ ਅੱਧ ਵਿਚਾਲੇ ਛੱਡ ਦਿੰਦੇ ਹਾਂ। ਬਾਅਦ ਵਿੱਚ, ਜਦੋਂ ਅਸੀਂ ਇਸ ਨੂੰ ਦੁਬਾਰਾ ਦੇਖਣ ਲਈ ਬੈਠਦਾ ਹਾਂ, ਤਾਂ ਸਾਨੂੰ ਯਾਦ ਨਹੀਂ ਰਹਿੰਦਾ ਕਿ ਅਸੀਂ ਜੋ ਪਹਿਲਾਂ ਦੇਖਿਆ ਸੀ ਉਸ ਵਿੱਚ ਕਹਾਣੀ ਕਿੱਥੋਂ ਤੱਕ ਅੱਗੇ ਪਹੁੰਚੀ ਹੈ। ਅਜਿਹੇ ‘ਚ ਹੁਣ Amazon Prime Video ਨੇ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ। Amazon ਦਾ ਇਹ ਐਕਸ-ਰੇ ਰੀਕੈਪ ਫੀਚਰ ਇਸ ਸਮੱਸਿਆ ਨੂੰ ਦੂਰ ਕਰਦਾ ਹੈ। ਇਸਦੀ ਮਦਦ ਨਾਲ ਤੁਹਾਨੂੰ ਸ਼ੋਅ ਦਾ ਪੂਰਾ ਸਾਰ ਮਿਲ ਜਾਵੇਗਾ।
ਆਓ ਜਾਣਦੇ ਹਾਂ ਕਿ ਇਹ ਫੀਚਰ ਕਿਵੇਂ ਕੰਮ ਕਰੇਗਾ:
ਇਹ ਫੀਚਰ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ AI ਦੀ ਮਦਦ ਨਾਲ ਕੰਮ ਕਰਦਾ ਹੈ। ਇਹ ਵੀਡੀਓ ਦਿਖਾਉਂਦਾ ਹੈ, ਜੋ ਕਿਹਾ ਜਾ ਰਿਹਾ ਹੈ ਉਸ ਨੂੰ ਸੁਣਦਾ ਹੈ ਅਤੇ ਫਿਰ ਇੱਕ ਛੋਟੀ ਜਿਹੀ ਸਮਰੀ ਬਣਾ ਕੇ ਤੁਹਾਨੂੰ ਦਿੰਦਾ ਹੈ। ਇਹ ਸਾਰਾਂਸ਼ ਜਾਂ ਸਮਰੀ ਤੁਹਾਨੂੰ ਦੱਸਦੀ ਹੈ ਕਿ ਤੁਸੀਂ ਪਿਛਲੀ ਵਾਰ ਕੀ ਦੇਖਿਆ ਸੀ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ। ਇਸ ਫੀਚਰ ਦੀ ਮਦਦ ਨਾਲ ਲੋਕ ਆਸਾਨੀ ਨਾਲ ਆਪਣੇ ਮਨਪਸੰਦ ਸ਼ੋਅ ਨੂੰ ਦੁਬਾਰਾ ਦੇਖ ਸਕਣਗੇ।
ਇਸ ਦੇ ਲਈ ਪੂਰਾ ਐਪੀਸੋਡ ਦੇਖਣ ਦੀ ਲੋੜ ਨਹੀਂ ਪਵੇਗੀ। ਇਹ ਤਕਨਾਲੋਜੀ ਵੀਡੀਓ, ਸਬਟਾਈਟਲ ਅਤੇ ਡਾਈਲਾਗ ਦਾ ਵਿਸ਼ਲੇਸ਼ਣ ਕਰਕੇ ਸ਼ੋਅ ਦੇ ਮੇਨ ਪੁਆਇੰਟ ਬਣਾਉਂਦੀ ਹੈ ਅਤੇ ਫਿਰ ਉਪਭੋਗਤਾਵਾਂ ਨੂੰ ਇਸਦਾ ਸੰਖੇਪ ਜਾਂ ਸਮਰੀ ਪੇਸ਼ ਕਰਦੀ ਹੈ।