ਪ੍ਰਾਈਵੇਟ ਹਸਪਤਾਲ ‘ਚ ਇਸ ਕਾਰਡ ਨਾਲ ਹੋ ਜਾਵੇਗਾ ਮੁਫਤ ਇਲਾਜ, ਬੱਸ ਕਰਨਾ ਪਵੇਗਾ ਇਹ ਕੰਮ, ਨਹੀਂ ਲੱਗੇਗਾ ਇਕ ਵੀ ਪੈਸਾ – News18 ਪੰਜਾਬੀ

CGHS Cardholder: CGHS ਕਾਰਡ ਧਾਰਕ ਸਰਕਾਰੀ ਕਰਮਚਾਰੀ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਨੂੰ ਪਹਿਲੇ ਦਿਨ ਤੋਂ ਇੱਕ ਰੁਪਿਆ ਵੀ ਦੇਣ ਦੀ ਲੋੜ ਨਹੀਂ ਹੈ। ਤੁਹਾਨੂੰ ਬਸ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਕੇਂਦਰੀ ਸਰਕਾਰ ਦੀ ਸਿਹਤ ਯੋਜਨਾ (CGHS) ਕੇਂਦਰ ਸਰਕਾਰ ਦੇ ਕਰਮਚਾਰੀਆਂ, ਪੈਨਸ਼ਨਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਪ੍ਰਮੁੱਖ ਸਿਹਤ ਸੰਭਾਲ ਯੋਜਨਾ ਹੈ। 1954 ਵਿੱਚ ਬਣਾਈ ਗਈ ਇਸ ਸਕੀਮ ਦਾ ਉਦੇਸ਼ ਸਰਕਾਰੀ ਕਰਮਚਾਰੀਆਂ ਨੂੰ ਸਸਤੀਆਂ ਅਤੇ ਆਸਾਨ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। CGHS ਦਾ ਨੈੱਟਵਰਕ ਪੂਰੇ ਭਾਰਤ ਵਿੱਚ ਸੂਚੀਬੱਧ ਹਸਪਤਾਲਾਂ, ਕਲੀਨਿਕਾਂ ਅਤੇ ਤੰਦਰੁਸਤੀ ਕੇਂਦਰਾਂ ਰਾਹੀਂ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਵਾਉਂਦਾ ਹੈ।
ਕੀ ਹੈ CGHS ?
CGHS ਦੇ ਤਹਿਤ, ਕਰਮਚਾਰੀਆਂ ਨੂੰ ਉਨ੍ਹਾਂ ਦੀ ਮਹੀਨਾਵਾਰ ਆਮਦਨ ਦੇ ਆਧਾਰ ‘ਤੇ ਹਰ ਮਹੀਨੇ ₹250 ਤੋਂ ₹1000 ਤੱਕ ਦੀ ਰਕਮ ਹਰ ਮਹੀਨੇ ਦੀ ਤਨਖ਼ਾਹ ਤੋਂ ਕੱਟਿਆ ਜਾਂਦਾ ਹੈ।
ਇਸ ਦੇ ਬਦਲੇ ਵਿੱਚ ਉਨ੍ਹਾਂ ਨੂੰ ਸਿਹਤ ਸੇਵਾਵਾਂ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। CGHS ਵੇਲਨੈੱਸ ਕੇਂਦਰਾਂ ਅਤੇ ਫਾਰਮੇਸੀਆਂ ਦਾ ਇੱਕ ਵੱਡਾ ਨੈੱਟਵਰਕ ਆਪਰੇਟ ਕਰਦਾ ਹੈ। ਇੱਥੇ ਡਾਕਟਰ ਦੁਆਰਾ ਤਜਵੀਜ਼ ਕੀਤੀਆਂ ਦਵਾਈਆਂ ਮਿਲ ਜਾਂਦੀਆਂ ਹਨ। CGHS ਯੋਜਨਾ ਦੇ ਤਹਿਤ ਸਪੈਸ਼ਲ ਇਲਾਜ ਅਤੇ ਦਵਾਈਆਂ ਲਈ ਕਰਮਚਾਰੀਆਂ ਨੂੰ ਕਿਸੇ ਪੈਨਲ ਵਿੱਚ ਸ਼ਾਮਿਲ ਹਸਪਤਾਲ ਵਿੱਚ ਜਾਣ ਦਾ ਵਿਕਲਪ ਦਿੱਤਾ ਜਾਂਦਾ ਹੈ।
ਕੌਣ ਹੈ CGHS ਦੇ ਯੋਗ ?
CGHS ਦਾ ਲਾਭ ਹੈਕੇਂਦਰ ਸਰਕਾਰ ਦੇ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਪੈਨਸ਼ਨਰਾਂ, ਸਾਬਕਾ ਅਤੇ ਮੌਜੂਦਾ ਸੰਸਦ ਮੈਂਬਰ, ਭਾਰਤ ਦੇ ਸਾਬਕਾ ਉਪ-ਰਾਸ਼ਟਰਪਤੀ, ਆਜ਼ਾਦੀ ਘੁਲਾਟੀਆਂ, ਭਾਰਤ ਦੇ ਸਾਬਕਾ ਰਾਜਪਾਲ ਅਤੇ ਲੈਫਟੀਨੈਂਟ ਗਵਰਨਰ, ਸੁਪਰੀਮ ਕੋਰਟ ਅਤੇ ਹਾਈ ਕੋਰਟਾਂ, ਦਿੱਲੀ ਦੇ ਸਾਬਕਾ ਅਤੇ ਮੌਜੂਦਾ ਜੱਜਾਂ ਨੂੰ ਮਿਲਦਾ ਹੈ। ਪੁਲਿਸ ਕਰਮਚਾਰੀ, ਰੇਲਵੇ ਬੋਰਡ ਦੇ ਕਰਮਚਾਰੀ ਅਤੇ ਪੈਨਸ਼ਨਰ ਅਤੇ ਦਿੱਲੀ ਦੇ ਖੁਦਮੁਖਤਿਆਰ ਸੰਗਠਨਾਂ ਦੇ ਕਰਮਚਾਰੀਆਂ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਦੇ ਯੋਗ ਪੱਤਰਕਾਰ ਵੀ ਦਿੱਲੀ ਵਿੱਚ ਇਸ ਦਾ ਲਾਭ ਲੈ ਸਕਦੇ ਹਨ।
ਕੀ CGHS ਕਾਰਡ ਪ੍ਰਾਈਵੇਟ ਹਸਪਤਾਲਾਂ ਵਿੱਚ ਹੁੰਦਾ ਹੈ ਵੈਧ ?
CGHS ਦੇ ਤਹਿਤ ਪੈਨਲ ਵਿੱਚ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ CGHS ਕਾਰਡ ਧਾਰਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਹਸਪਤਾਲਾਂ ਨੇ ਸਰਕਾਰ ਨਾਲ ਸਮਝੌਤਾ ਕੀਤਾ ਹੈ, ਜਿਸ ਵਿੱਚ ਉਹ CGHS ਦੁਆਰਾ ਨਿਰਧਾਰਤ ਦਰਾਂ ‘ਤੇ ਇਲਾਜ ਸੇਵਾਵਾਂ ਪ੍ਰਦਾਨ ਕਰਦੇ ਹਨ। ਇਹ ਇਲਾਜ ਦਰ ਆਮ ਮਰੀਜ਼ਾਂ ਨਾਲੋਂ ਘੱਟ ਹੁੰਦੀਆਂ ਹਨ। ਇਹ ਵਿਵਸਥਾ CGHS ਲਾਭਪਾਤਰੀਆਂ ਨੂੰ ਉਨ੍ਹਾਂ ਖ਼ਾਸ ਇਲਾਜ ਦੀਆਂ ਸੇਵਾਵਾਂ ਦਿੰਦਾ ਹੈ ਜੋ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਨਹੀਂ ਹੋ ਸਕਦੇ।
CGHS ਕਲੇਮ ਪ੍ਰੋਸੈੱਸ…
CGHS ਦੇ ਤਹਿਤ ਮੈਡੀਕਲ ਬਿੱਲਾਂ ਦੀ ਵੀ ਅਦਾਇਗੀ ਕੀਤੀ ਜਾਂਦੀ ਹੈ। ਮੰਨ ਲਓ ਜੇਕਰ ਤੁਸੀਂ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਇਆ ਹੈ ਅਤੇ ਪੂਰਾ ਭੁਗਤਾਨ ਕੀਤਾ ਹੈ। ਤਾਂ ਵੀ ਤੁਸੀਂ ਆਪਣੇ ਮੈਡੀਕਲ ਬਿੱਲਾਂ ਦੀ ਅਦਾਇਗੀ ਪ੍ਰਾਪਤ ਕਰ ਸਕਦੇ ਹੋ। ਇਸਦੇ ਲਈ ਮੈਡੀਕਲ ਖਰਚੇ ਦਾ ਕਲੇਮ CGHS ਦਫਤਰ ਵਿੱਚ ਤਿੰਨ ਮਹੀਨਿਆਂ ਦੇ ਅੰਦਰ ਦੇਣਾ ਹੁੰਦਾ ਹੈ। ਇੱਕ ਪਰਿਵਾਰ ਲਈ ਵੱਧ ਤੋਂ ਵੱਧ ਸਾਲਾਨਾ ਲਾਭ 5 ਲੱਖ ਰੁਪਏ ਤੱਕ ਸੀਮਿਤ ਹੈ।
ਨਵੇਂ CGHS ਕਾਰਡ ਲਈ ਅਪਲਾਈ ਕਿਵੇਂ ਕਰੀਏ ?
ਨਵੇਂ ਪੈਨਸ਼ਨਰ CGHS ਦੀ ਵੈੱਬਸਾਈਟ ਤੋਂ CGHS ਕਾਰਡ ਐਪਲੀਕੇਸ਼ਨ ਫਾਰਮ ਨੂੰ ਡਾਊਨਲੋਡ ਕਰ ਸਕਦੇ ਹਨ ਜਾਂ ਇਸਨੂੰ ਤੁਹਾਡੇ ਸ਼ਹਿਰ ਦੇ CGHS ਦਫ਼ਤਰ ਤੋਂ ਲੈ ਸਕਦੇ ਹਨ। ਫਾਰਮ ਵਿੱਚ ਲੋੜੀਂਦੀ ਜਾਣਕਾਰੀ ਭਰੋ। ਭਾਰਤ ਕੋਸ਼ ਪੋਰਟਲ ਦੀ ਵਰਤੋਂ ਕਰਕੇ ਲੋੜੀਂਦੇ CGHS ਯੋਗਦਾਨ ਦਾ ਆਨਲਾਈਨ ਭੁਗਤਾਨ ਕਰੋ ਅਤੇ ਭੁਗਤਾਨ ਚਲਾਨ ਤਿਆਰ ਕਰੋ। ਭਰੇ ਹੋਏ ਫਾਰਮ ਦੇ ਨਾਲ ਚਲਾਨ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ (ਜਿਵੇਂ ਕਿ ਪੈਨਸ਼ਨ ਦਾ ਸਬੂਤ, ਪਤੇ ਦਾ ਸਬੂਤ ਆਦਿ) ਨੂੰ ਆਪਣੇ ਸ਼ਹਿਰ ਦੇ CGHS ਵਧੀਕ ਡਾਇਰੈਕਟਰ ਕੋਲ ਜਮ੍ਹਾ ਕਰਵਾਓ। ਤੁਸੀਂ ਆਨਲਾਈਨ ਈ-ਕਾਰਡ ਲਈ ਵੀ ਅਪਲਾਈ ਕਰ ਸਕਦੇ ਹੋ।
CGHS ਕਾਰਡ ਲਈ ਲੋੜੀਂਦੇ ਦਸਤਾਵੇਜ਼…
ਨਿਰਭਰ ਪੁੱਤਰ ਦੇ ਮਾਮਲੇ ਵਿੱਚ ਉਮਰ ਦਾ ਸਬੂਤ…
25 ਸਾਲ ਤੋਂ ਵੱਧ ਉਮਰ ਦੇ ਇੱਕ ਆਸ਼ਰਿਤ ਪੁੱਤਰ ਲਈ ਸਰਕਾਰੀ ਹਸਪਤਾਲ ਦੇ ਮੈਡੀਕਲ ਬੋਰਡ ਦੁਆਰਾ ਜਾਰੀ ਕੀਤਾ ਗਿਆ ਅਪੰਗਤਾ ਸਰਟੀਫਿਕੇਟ।
ਪੈਨਸ਼ਨਰ ਨੂੰ PPO/ਆਰਜ਼ੀ PPO ਦੀ ਕਾਪੀ ਜਾਂ ਭਾਰਤ ਕੋਸ਼ ਚਲਾਨ ਦੀ ਕਾਪੀ।
ਪਰਿਵਾਰਕ ਮੈਂਬਰਾਂ ਦਾ ਪਛਾਣ ਪੱਤਰ (ਜਿਵੇਂ ਪਾਸਪੋਰਟ, ਪੈਨ ਕਾਰਡ, ਮਾਸਕਡ ਵਾਲਾ ਆਧਾਰ, ਵੋਟਰ ਆਈਡੀ ਕਾਰਡ) ਪਤੇ ਦਾ ਸਬੂਤ।
ਨਿਰਭਰਤਾ ਹੋਣ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ (ਜਿੱਥੇ ਵੀ ਲਾਗੂ ਹੋਵੇ)।