Entertainment
ਨਾਮੀ ਪੰਜਾਬੀ ਗਾਇਕ ਦੀ ਮੌਤ, ਸਦਮੇ ‘ਚ ਮਿਊਜ਼ਿਕ ਇੰਡਸਟਰੀ

Punjabi Singer Passed Away: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਅੱਜ ਪੰਜਾਬੀ ਗਾਇਕ ਤੇ ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਰਵਿੰਦਰ ਦੀਵਾਨਾ ਦਾ ਦਿਹਾਂਤ ਹੋ ਗਿਆ ਹੈ।
ਉਨ੍ਹਾਂ ਨੇ ਕੁਝ ਅਖ਼ਬਾਰਾਂ ਲਈ ਲੁਧਿਆਣਾ ਤੋਂ ਸਾਹਿੱਤਕ ਰੀਪੋਰਟਿੰਗ ਵੀ ਕੀਤੀ। ਕਈ ਨਾਮੀ ਕੰਪਨੀਆਂ ਵਿਚ ਉਨਾਂ ਦੀ ਆਵਾਜ਼ ਵਿਚ ਸੋਲੋ ਅਤੇ ਡਿਊਟ ਗੀਤ ਰਿਕਾਰਡ ਹੋਏ ਤੇ ਬਹੁਤ ਮਕਬੂਲ ਵੀ ਹੋਏ।
ਇਸ਼ਤਿਹਾਰਬਾਜ਼ੀ
ਪੰਜਾਬ ਦੇ ਚੋਟੀ ਦੇ ਗਾਇਕਾਂ ਵਿਚ ਉਨ੍ਹਾਂ ਦਾ ਨਾਂਅ ਸ਼ਾਮਿਲ ਸੀ। ਪਰਿਵਾਰਕ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸਵੇਰੇ 1 ਵਜੇ ਉਨ੍ਹਾਂ ਦੇ ਜੱਦੀ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ (ਫ਼ਿਰੋਜ਼ਪੁਰ) ਵਿਖੇ ਹੋਵੇਗਾ।
- First Published :