ਆਪਣੇ ਇਸ ਕਿਰਦਾਰ ਤੋਂ ਅੱਜ ਵੀ ਨਫ਼ਰਤ ਕਰਦੇ ਹਨ ਸਲਮਾਨ ਖ਼ਾਨ, ਲੋਕਾਂ ਨੂੰ ਕਿਹਾ “ਇਸ ਨੂੰ ਨਾ ਕਰੋ follow”

ਸੁਪਰ ਸਟਾਰ ਸਲਮਾਨ ਖਾਨ (Salman Khan) ਨੇ ਇੰਡਸਟਰੀ ਨੂੰ ਕਈ ਯਾਦਗਾਰ ਫਿਲਮਾਂ ਦਿੱਤੀਆਂ ਹਨ। ਸਲਮਾਨ ਖਾਨ (Salman Khan) ਦਾ ਹਰ ਕਿਰਦਾਰ ਦਰਸ਼ਕਾਂ ‘ਚ ਕਾਫੀ ਮਸ਼ਹੂਰ ਹੈ। ਹਾਲਾਂਕਿ ਸਲਮਾਨ ਖਾਨ (Salman Khan) ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪ੍ਰਸ਼ੰਸਕ ‘ਤੇਰੇ ਨਾਮ’ ਫਿਲਮ ਦੇ ਉਨ੍ਹਾਂ ਦੇ ਕਿਰਦਾਰ ‘ਰਾਧੇ’ ਨੂੰ ਫੋਲੋ ਕਰਨ। ਸਲਮਾਨ ਖਾਨ (Salman Khan) ਕਈ ਵਾਰ ਕਹਿ ਚੁੱਕੇ ਹਨ ਕਿ ਉਹ ਕਦੇ ਵੀ ਦਰਸ਼ਕਾਂ ਨੂੰ ਫਿਲਮ ‘ਚ ਆਪਣੇ ਕਿਰਦਾਰ ਨੂੰ ਫਾਲੋ ਕਰਨ ਲਈ ਉਤਸ਼ਾਹਿਤ ਨਹੀਂ ਕਰਦੇ। ਸਲਮਾਨ ਖਾਨ (Salman Khan) ਨੇ ਵੱਖ-ਵੱਖ ਮੌਕਿਆਂ ‘ਤੇ ਕਿਹਾ ਹੈ ਕਿ ਉਨ੍ਹਾਂ ਨੇ ਲੋਕਾਂ ਨੂੰ ‘ਰਾਧੇ ਭਈਆ’ ਦੇ ਕਿਰਦਾਰ ਦੇ ਰਾਹ ‘ਤੇ ਚੱਲਣ ਤੋਂ ਰੋਕਿਆ ਹੈ। ਸਲਮਾਨ ਖਾਨ (Salman Khan) ਦਾ ਮੰਨਣਾ ਹੈ ਕਿ ਰਾਧੇ ਦਾ ਵਿਵਹਾਰ ਪਰੇਸ਼ਾਨ ਕਰਨ ਵਾਲਾ ਹੈ। ਉਹ ਇੱਕ ਕੁੜੀ ਲਈ ਪਾਗਲ ਹੋ ਜਾਂਦਾ ਹੈ।
ਹਾਲ ਹੀ ‘ਚ ਇਕ ਵੀਡੀਓ ਫਿਰ ਸਾਹਮਣੇ ਆਈ ਹੈ, ਜਿਸ ‘ਚ ਸਲਮਾਨ ਖਾਨ (Salman Khan) ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਤੇਰੇ ਨਾਮ ਫਿਲਮ ਵਿੱਚ ਕੁਝ ਨਹੀਂ ਹੈ। ਸਲਮਾਨ ਖਾਨ (Salman Khan) ਨੇ ਕਿਹਾ, “‘ਤੇਰੇ ਨਾਮ’ ‘ਚ ਕੁਝ ਵੀ ਨਹੀਂ ਸੀ। ਫਿਲਮ ਸਿੰਪਲ ਸੀ ਜਿਸ ਦੇ ਇਕ ਹਿੱਸੇ ‘ਚ ਮੇਰੇ ਕਿਰਦਾਰ ਦੇ ਕਾਫੀ ਵਾਲ ਸਨ ਅਤੇ ਦੂਜੇ ਹਿੱਸੇ ‘ਚ ਕਿਰਦਾਰ ਗੰਜਾ ਸੀ। ਸਾਰਿਆਂ ਨੇ ਮੈਨੂੰ ਇਹ ਫਿਲਮ ਨਾ ਕਰਨ ਲਈ ਕਿਹਾ ਸੀ। ਦੂਜੇ ਭਾਗ ਵਿੱਚ ਮੈਂ ਕੋਈ ਡਾਇਲਾਗ ਨਹੀਂ ਬੋਲਿਆ ਹੈ। ਜਦੋਂ ਅਸੀਂ ਇਸ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਸੀ ਤਾਂ ਮੈਂ ਉਸ ਵੇਲੇ ਵੀ ਲੋਕਾਂ ਨੂੰ ਇਹੀ ਕਹਿ ਰਿਹਾ ਸੀ ਕਿ ਤੁਸੀਂ ਇਹ ਫਿਲਮ ਜ਼ਰੂਰ ਦੇਖੋ ਪਰ ਉਸ ਕਿਰਦਾਰ ਨੂੰ ਫਾਲੋ ਨਾ ਕਰੋ।
ਸਲਮਾਨ ਖਾਨ (Salman Khan) ਨੇ ਅੱਗੇ ਕਿਹਾ, “ਉਹ (ਰਾਧੇ) ਇੱਕ ਅਸਫਲ ਇਨਸਾਨ ਹੈ। ਉਹ ਇੱਕ ਕੁੜੀ ਦੇ ਕਾਰਨ ਪਾਗਲ ਹੋ ਗਿਆ ਅਤੇ ਉਸ ਨੇ ਆਪਣੀ ਤੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਅਜਿਹਾ ਨਹੀਂ ਹੁੰਦਾ ਹੈ, ਜ਼ਿੰਦਗੀ ਵਿੱਚ ਅੱਗੇ ਵਧੋ। ਰਾਧੇ ਦੇ ਹੇਅਰ ਸਟਾਈਲ, ਕੱਪੜਿਆਂ ਦਾ ਸਟਾਈਲ ਇਸ ਨੂੰ ਅਪਨਾਉਣਾ ਠੀਕ ਹੈ।” ਪਰ ਇਸ ਕਿਰਦਾਰ ਨੂੰ ਫਾਲੋ ਕਰਨਾ ਸਹੀ ਨਹੀਂ ਹੈ, ਇਸ ਲਈ ਮੈਨੂੰ ਡਰ ਸੀ ਕਿ ਸ਼ਾਇਦ ਜਨਤਾ ਇਸ ਨੂੰ ਫਾਲੋ ਕਰਨਾ ਸ਼ੁਰੂ ਕਰ ਦੇਵੇਗੀ।”
ਸਲਮਾਨ ਖਾਨ (Salman Khan) ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ, ਅਭਿਨੇਤਾ ਇਸ ਸਮੇਂ ਨਵੀਂ ਫਿਲਮ ਸਿੰਘਮ ਅਗੇਨ ਵਿੱਚ ਇੱਕ ਕੈਮਿਓ ਕਰਦੇ ਨਜ਼ਰ ਆ ਰਹੇ ਹਨ। ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਸਲਮਾਨ ਖਾਨ (Salman Khan) ਦਾ ਕੈਮਿਓ ਹੈ। Ajay Devgn, Kareena Kapoor, Arjun Kapoor, Tiger Shroff, Akshay Kumar, Ranveer Singh ਅਤੇ ਦੀਪਿਕਾ ਪਾਦੂਕੋਣ ਮੁੱਖ ਭੂਮਿਕਾਵਾਂ ਵਿੱਚ ਹਨ।