ਸੁਧਾਰ ਲਹਿਰ – News18 ਪੰਜਾਬੀ

ਚੰਡੀਗੜ੍ਹ -ਅੱਜ ਇਥੋਂ ਜਾਰੀ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਪ੍ਰਮਿੰਦਰ ਸਿੰਘ ਢੀਡਸਾ, ਚਰਨਜੀਤ ਸਿੰਘ ਬਰਾੜ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਪਰਮਜੀਤ ਕੌਰ ਲਾਡਰਾਂ ਨੇ ਸਾਂਝੇ ਬਿਆਨ ਵਿੱਚ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਵੱਡੀ ਪੱਧਰ ਤੇ ਪੰਚਾਂ-ਸਰਪੰਚਾਂ ਦੇ ਕਾਗਜ਼ਾਂ ਨੂੰ ਰੱਦ ਕਰਕੇ ਆਪਣੇ ਬੰਦਿਆਂ ਨੂੰ ਨਿਰਵਿਰੋਧ ਜਿਤਾਉਣ ਲਈ ਰਾਹ ਪੱਧਰਾ ਕਰਨਾ ਲੋਕਤੰਤਰ ਦਾ ਕਤਲ ਹੈ।
ਸੂਬੇ ਦੀ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਵੰਗਾਰਦਿਆਂ ਜਥੇਦਾਰ ਵਡਾਲਾ ਤੇ ਸਾਥੀਆਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਕੀਤੇ ਹੋਏ ਕੰਮਾਂ ਉਪਰ ਜਾਂ ਦਿੱਤੀਆਂ ਸਹੂਲਤਾਂ ਤੇ ਮਾਣ ਹੈ ਤਾਂ ਉਹ ਸਿੱਧੇ ਹੋ ਕੇ ਚੋਣਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ।
ਇਲੈਕਸਨ ਕਮਿਸਨ ਤੋ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਦੁਬਾਰਾ ਸਮੀਖਿਆ ਕਰਕੇ ਨਿਰਵਿਘਨ ਚੋਣਾਂ ਕਰਵਾਉਣ। ਸਾਰੇ ਪੰਜਾਬ ਵਿੱਚੋਂ ਰਿਪੋਰਟਾਂ ਲਈਆਂ ਜਾ ਰਹੀਆਂ ਹਨ ਤਾਂ ਕਿ ਹਾਈਕੋਰਟ ਦਾ ਰੁੱਖ ਕੀਤਾ ਜਾਵੇਗਾ ਕਿਉਂਕਿ ਨਿਰਾਧਾਰ ਦੋਸ਼ਾਂ ਦੇ ਅਧਾਰ ਕਾਗਜ ਰੱਦ ਕੀਤੇ ਹਨ।
ਆਮ ਆਦਮੀ ਪਾਰਟੀ ਜਿਹੜੀ ਬਦਲਾਅ ਦੇ ਨਾਂ ਤੇ ਲੋਕਾਂ ਵਿੱਚ ਆਈ ਸੀ। ਡਾ: ਬੀ.ਆਰ. ਅੰਬੇਦਕਰ ਦੁਆਰਾ ਸੰਵਿਧਾਨ ਰਾਹੀਂ ਮਿਲੇ ਵੋਟ ਅਧਿਕਾਰ ਦੀ ਵਰਤੋ ਕਰਨ ਦੇਣੀ ਚਾਹੀਦੀ ਹੈ। ਜਿਸ ਕਿਸਮ ਨਾਲ ਕਾਗਜ਼ ਰੱਦ ਕਰਾ ਕੇ ਆਪਣੇ ਪੰਚ ਸਰਪੰਚ ਨੋਮੀਨੇਟ ਕਰ ਰਹੇ ਹਨ ਉਹ ਅਤੀ ਨਿੰਦੱਯੋਗ ਹੈ। ਆਉਣ ਵਾਲੇ ਸਮੇਂ ਵਿੱਚ ਲੋਕਾਂ ਨਾਲ ਕੀਤੀ ਇਸ ਧੱਕੇਸ਼ਾਹੀ ਦਾ ਆਮ ਆਦਮੀ ਪਾਰਟੀ ਨੂੰ ਖਮਿਆਜਾ ਭੁਗਤਣਾ ਪੈਣਾ ਹੈ। ਅਜਿਹੀ ਧੱਕੇਸ਼ਾਹੀ ਕਰਨ ਨਾਲ ਇਸ ਤੋਂ ਸਾਬਿਤ ਹੁੰਦਾ ਹੈ ਕਿ ਸੱਤਾ ਧਾਰੀ ਧਿਰ ਦੇ ਧਰਤੀ ਤੋਂ ਪੈਰ ਉੱਖੜ ਚੁੱਕੇ ਹਨ।
ਨਿਊਜ਼18 **ਦੀ ਵੈੱਬ ਸਾਈਟ ‘****ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe **ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘**ਤੇ https://shorturl.at/npzE4 ਕਲਿੱਕ ਕਰੋ।