Special interview of Congress candidate Kuldeep Singh Kala Dhillon on Barnala election arena hdb – News18 ਪੰਜਾਬੀ

ਬਰਨਾਲਾ ਅਤੇ ਗਿੱਦੜਬਾਹਾ ’ਚ ਇਸ ਵਾਰ ਗਹਿਗੱਚ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਬਰਨਾਲਾ ਵਿਧਾਨ ਸਭਾ ਹਲਕਾ ਮੌਜੂਦਾ ਮੁੱਖ ਮੰਤਰੀ ਦੇ ਜ਼ਿਲ੍ਹੇ ’ਚ ਆਉਂਦਾ ਹੈ, ਉੱਥੇ ਹੀ ਗਿੱਦੜਬਾਹਾ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਗੜ੍ਹ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ:
ਕਸ਼ਮੀਰ ਨਹੀਂ ਹੁਣ ਪੰਜਾਬ ’ਚ ਵੀ ਕੇਸਰ ਦੀ ਖੇਤੀ… ਮੋਗਾ ਦੇ ਤਿੰਨ ਦੋਸਤਾਂ ਦੀ ਪਹਿਲ, ਕਮਾ ਰਹੇ ਕਰੋੜਾਂ ਰੁਪਏ
ਇਸ ਮੌਕੇ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਕਾਲ ਢਿੱਲੋਂ ਨਾਲ ਨਿਊਜ਼18 ਵਲੋਂ ਖ਼ਾਸ ਇੰਟਰਵਿਊ ਕੀਤਾ ਗਿਆ, ਜਿਸ ’ਚ ਉਨ੍ਹਾਂ ਦਾਅਵਾ ਕੀਤਾ ਕਿ ਬਰਨਾਲਾ ’ਚ ਇਸ ਵਾਰ ਕਾਂਗਰਸ ਦੀ ਜਿੱਤ ਪੱਕੀ ਹੈ। ਉਨ੍ਹਾਂ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਸੱਤਾਧਾਰੀ ਪਾਰਟੀ ’ਚ ਫੁੱਟ ਪੈ ਚੁੱਕੀ ਹੈ, ਉੱਥੇ ਹੀ ਕੇਵਲ ਸਿੰਘ ਢਿੱਲੋਂ ਕਾਂਗਰਸ ’ਚੋਂ ਭਾਜਪਾ ’ਚ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕ ਮਸ਼ਹੂਰੀਆਂ ਵਾਲੀ ਸਰਕਾਰ ਕਿਹਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਵਲੋਂ ਅੱਜ ਦੇ ਸਮੇਂ ’ਚ ਕਿਸਾਨਾਂ ਦੀ ਬਾਂਹ ਨਹੀਂ ਫੜੀ ਗਈ, ਜਿਸ ਕਰਕੇ ਝੋਨੇ ਦੀ ਫਸਲ ਮੰਡੀਆਂ ’ਚ ਰੁਲ਼ ਰਹੀ ਹੈ ਅਤੇ ਕਿਸਾਨ ਸੜਕਾਂ ’ਤੇ। ਸੋ, ਇਸ ਵਾਰ ਕਾਂਗਰਸ ਪਹਿਲੇ ਨੰਬਰ ਅਤੇ ਦੂਜੇ ’ਤੇ ਜਿਹੜਾ ਮਰਜੀ ਆ ਜਾਵੇ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।