ਲਖਨਊ ਸੁਪਰਜਾਇੰਟਸ ਨੇ ਨਹੀਂ ਲਗਾਈ KL Rahul ‘ਤੇ ਬੋਲੀ, ਹੁਣ ਫ੍ਰੈਂਚਾਇਜ਼ੀ ਦੇ ਮਾਲਿਕ ਨੇ ਕਹੀ ਇਹ ਗੱਲ…

ਕੁੱਝ ਹੀ ਦਿਨਾਂ ਪਹਿਲਾਂ IPL 2025 ਲਈ ਮੇਗਾ ਨਿਲਾਮੀ ਦਾ ਪ੍ਰੋਗਰਾਮ ਹੋਇਆ ਜਿਸ ਵਿਚ ਵੱਖ-ਵੱਖ ਟੀਮਾਂ ਲਈ ਖਿਡਾਰੀਆਂ ਨੂੰ ਵੱਡੀ ’ ਖਰੀਦਿਆ ਗਿਆ। ਇਸ ਬੋਲੀ ਵਿੱਚ ਕਈ ਖਿਡਾਰੀ ਅਜਿਹੇ ਸਨ ਜਿਹਨਾਂ ਨੂੰ ਪਿਛਲੇ ਸੀਜ਼ਨ ਨਾਲ ਕਈ ਗੁਣਾ ਵੱਧ ਕੀਮਤ ‘ਤੇ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਕਈ ਅਜਿਹੇ ਖਿਡਾਰੀ ਵੀ ਸਨ ਜਿਹਨਾਂ ਨੂੰ ਉਹਨਾਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਕੋਈ ਬੋਲੀ ਨਹੀਂ ਮਿਲੀ। ਇਸ ਵਿੱਚ ਕੇ ਐੱਲ ਰਾਹੁਲ ਇੱਕ ਅਜਿਹਾ ਖਿਡਾਰੀ ਹੈ ਜੋ ਪਿਛਲੇ ਸੀਜ਼ਨ ਵਿੱਚ ਲਖਨਊ ਟੀਮ ਦਾ ਕਪਤਾਨ ਸੀ ਪਰ ਇਸ ਵਾਰ ਉਸਨੂੰ ਦਿੱਲੀ ਕੈਪੀਟਲਸ ਨੇ ਖਰੀਦਿਆ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਲਖਨਊ ਸੁਪਰਜਾਇੰਟਸ (Lucknow Super Giants) ਦੇ ਮਾਲਕ ਸੰਜੀਵ ਗੋਇਨਕਾ ਨੇ ਆਈਪੀਐਲ 2025 ਲਈ ਕੇਐਲ ਰਾਹੁਲ ਨੂੰ ਬਰਕਰਾਰ ਨਹੀਂ ਰੱਖਿਆ। ਸੰਜੀਵ ਨੇ ਨਾ ਹੀ ਉਸ ਨੂੰ ਨਿਲਾਮੀ ਵਿੱਚ ਟੀਮ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ। ਪਿਛਲੀ ਵਾਰ ਰਾਹੁਲ ਦੀ ਕਪਤਾਨੀ ਵਿੱਚ ਟੀਮ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਸੀ ਜਿਸ ਕਾਰਨ ਸੰਜੀਵ ਨੇ ਉਸ ਨੂੰ ਤਾੜਨਾ ਵੀ ਕੀਤੀ ਸੀ। ਹਾਲਾਂਕਿ ਨਿਲਾਮੀ ਦੇ ਕੁਝ ਦਿਨ ਬਾਅਦ ਸੰਜੀਵ ਨੇ ਕਿਹਾ ਕਿ ਰਾਹੁਲ ਪ੍ਰਤਿਭਾਸ਼ਾਲੀ ਹੈ।
ਲਖਨਊ ਸੁਪਰਜਾਇੰਟਸ ਦੇ ਮਾਲਕ ਸੰਜੀਵ ਗੋਇਨਕਾ ਨੇ ਟੀਆਰਐਸ ਪੋਡਕਾਸਟ ਵਿੱਚ ਕਿਹਾ ਕਿ ਕੇਐਲ ਰਾਹੁਲ ਹਮੇਸ਼ਾ ਮੇਰੇ ਪਰਿਵਾਰ ਦੀ ਤਰ੍ਹਾਂ ਰਿਹਾ ਹੈ ਅਤੇ ਹਮੇਸ਼ਾ ਰਹੇਗਾ। ਉਸ ਨੇ ਨਾ ਸਿਰਫ ਲਖਨਊ ਸੁਪਰਜਾਇੰਟਸ ਦੀ ਕਪਤਾਨੀ ਕੀਤੀ ਹੈ ਸਗੋਂ ਚੰਗਾ ਪ੍ਰਦਰਸ਼ਨ ਵੀ ਕੀਤਾ ਹੈ। ਮੈਂ ਉਸ ਨੂੰ ਚੰਗੀ ਫਾਰਮ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਉਹ ਇੱਕ ਚੰਗਾ ਵਿਅਕਤੀ ਹੈ ਅਤੇ ਚੰਗੇ ਲੋਕਾਂ ਨਾਲ ਚੰਗੀਆਂ ਗੱਲਾਂ ਹੁੰਦੀਆਂ ਹਨ।
ਸੰਜੀਵ ਨੇ ਅੱਗੇ ਕਿਹਾ ਕਿ ਰਾਹੁਲ ਅਸਲ ਵਿੱਚ ਪ੍ਰਤਿਭਾਸ਼ਾਲੀ ਹੈ। ਮੈਨੂੰ ਉਮੀਦ ਹੈ ਕਿ ਉਸ ਦੀ ਪ੍ਰਤਿਭਾ ਟੀਮ ਇੰਡੀਆ ਲਈ ਯਕੀਨੀ ਤੌਰ ‘ਤੇ ਲਾਭਦਾਇਕ ਹੋਵੇਗੀ। ਮੈਨੂੰ ਯਕੀਨ ਹੈ ਕਿ ਕੇਐੱਲ ਰਾਹੁਲ ਅਤੇ ਲਖਨਊ ਸੁਪਰਜਾਇੰਟਸ ਆਉਣ ਵਾਲੇ ਸਮੇਂ ‘ਚ ਯਕੀਨੀ ਤੌਰ ‘ਤੇ ਚੰਗਾ ਪ੍ਰਦਰਸ਼ਨ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਕੇਐਲ ਰਾਹੁਲ ਨੂੰ ਆਈਪੀਐਲ 2025 ਲਈ ਦਿੱਲੀ ਕੈਪੀਟਲਸ ਨੇ ਟੀਮ ਵਿੱਚ ਸ਼ਾਮਲ ਕੀਤਾ ਹੈ। ਰਿਸ਼ਭ ਪੰਤ ਦੇ ਬਾਹਰ ਹੋਣ ਕਾਰਨ ਉਹ ਟੀਮ ਦੀ ਕਮਾਨ ਵੀ ਸੰਭਾਲ ਸਕਦਾ ਹੈ।
ਇਹ ਵੀ ਪੜ੍ਹੋ:
ਘਰੋਂ ਆਈ ਮੌਤ ਦੀ ਖ਼ਬਰ! ਦੁੱਖ ਭੁੱਲ ਕੇ ਗਾਬਾ ‘ਚ ਖੇਡਦਾ ਰਿਹਾ ਬਿਹਾਰ ਦਾ ਇਹ ਖਿਡਾਰੀ
IPL 2025 ਲਈ ਦਿੱਲੀ ਕੈਪੀਟਲਜ਼ ਦੀ ਟੀਮ: ਅਕਸ਼ਰ ਪਟੇਲ, ਕੁਲਦੀਪ ਯਾਦਵ, ਟ੍ਰਿਸਟਨ ਸਟੱਬਸ, ਅਵਿਸ਼ੇਕ ਪੋਰੇਲ, ਮਿਸ਼ੇਲ ਸਟਾਰਕ, ਕੇਐਲ ਰਾਹੁਲ, ਹੈਰੀ ਬਰੁਕ, ਜੈਕ ਫਰੇਜ਼ਰ-ਮੈਕਗਰਕ, ਟੀ ਨਟਰਾਜਨ, ਕਰੁਣ ਨਾਇਰ, ਸਮੀਰ ਰਿਜ਼ਵੀ, ਆਸ਼ੂਤੋਸ਼ ਸ਼ਰਮਾ, ਮੋਹਿਤ ਸ਼ਰਮਾ।