Bad air in Chandigarh stubble burning and crackers are being considered as the main reason hdb – News18 ਪੰਜਾਬੀ

ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਪਿਛਲੇ 2 ਦਿਨਾਂ ਦੌਰਾਨ ਪ੍ਰਦੂਸ਼ਣ ਦਾ ਪੱਧਰ ਅਚਾਨਕ ਵੱਧ ਗਿਆ। ਮਾਹਿਰਾਂ ਦੀ ਮੰਨੀਏ ਤਾਂ 2 ਦਿਨ ਲਗਾਤਾਰ ਪਟਾਕੇ ਚਲਾਉਣ ਅਤੇ ਪਰਾਲ਼ੀ ਨੂੰ ਵੱਡੀ ਵਜ੍ਹਾ ਮੰਨਿਆ ਜਾ ਰਿਹਾ ਹੈ। ਪ੍ਰਸ਼ਾਸ਼ਨ ਵਲੋਂ ਸ਼ਹਿਰ ਵਾਸੀਆਂ ਨੂੰ ਸਿਰਫ਼ 31 ਅਕਤੂਬਰ ਦੀ ਰਾਤ 2 ਘੰਟੇ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ:
ਕਸ਼ਮੀਰ ਨਹੀਂ ਹੁਣ ਪੰਜਾਬ ’ਚ ਵੀ ਕੇਸਰ ਦੀ ਖੇਤੀ… ਮੋਗਾ ਦੇ ਤਿੰਨ ਦੋਸਤਾਂ ਦੀ ਪਹਿਲ, ਕਮਾ ਰਹੇ ਕਰੋੜਾਂ ਰੁਪਏ
ਇਸ ਤੋਂ ਇਲਾਵਾ ਸਿਰਫ਼ ਗ੍ਰੀਨ ਪਟਾਕੇ ਚਲਾਉਣ ਦੀ ਅਪੀਲ ਕੀਤੀ ਗਈ ਸੀ, ਪਰ ਇਸ ਦੇ ਉਲਟ ਦੀਵਾਲੀ ਮੌਕੇ ਸਾਰੀ ਰਾਤ ਪਟਾਕਿਆਂ ਦੀ ਅਵਾਜ਼ ਗੂੰਜਦੀ ਰਹੀ। ਚੰਡੀਗੜ੍ਹ ਪੁਲਿਸ ਵਲੋਂ ਕਾਰਵਾਈ ਕਰਦਿਆਂ ਸਿਰਫ਼ 3 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉੱਧਰ ਹਵਾ ’ਚ ਪ੍ਰਦੂਸ਼ਣ ਵਧਣ ਕਾਰਨ ਦਮੇ ਦੇ ਮਰੀਜ਼ਾਂ ਨੂੰ ਸਾਹ ਲੈਣ ਦੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਸ਼ਹਿਰ ਦੇ ਮੱਧ ’ਚ ਸਥਿਤ ਸੈਕਟਰ-22 ਹਵਾ ਦੀ ਗੁਣਵਤਾ 244 ਦਰਜ ਕੀਤੀ ਗਈ, ਹੁਣ ਸਿਟੀ ਬਿਊਟੀਫੁੱਲ ’ਚ ਮੀਂਹ ਪੈਣ ਨਾਲ ਹੀ ਹਵਾ ’ਚ ਸੁਧਾਰ ਦੀ ਸੰਭਾਵਨਾ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।