ਹੁਣ ਜਹਾਜ਼ ‘ਚ ਵੀ ਕਰ ਸਕਦੇ ਹੋ ਇੰਟਰਨੈੱਟ ਦੀ ਵਰਤੋਂ, ਫਲਾਈਟ ਦੌਰਾਨ ਮਿਲੇਗੀ Wi-Fi ਦੀ ਸੁਵਿਧਾ, ਪੜ੍ਹੋ ਖ਼ਬਰ

ਅੱਜ ਦੇ ਸਮੇਂ ਵਿੱਚ ਬਿਨ੍ਹਾਂ ਇੰਟਰਨੈੱਟ ਦੇ ਸਮਾਂ ਕੱਢਣਾ ਔਖਾ ਹੋ ਗਿਆ ਹੈ। ਬਹੁਤ ਸਾਰੇ ਕੰਮ ਇੰਟਰਨੈੱਟ ਤੋਂ ਬਿਨ੍ਹਾਂ ਅਸੰਭਵ ਹੋ ਗਏ ਹਨ ਪਰ ਫਿਰ ਮਜਬੂਰੀ ਵਿੱਚ ਕੁੱਝ ਸਮਾਂ ਸਾਨੂੰ ਇੰਟਰਨੈੱਟ ਤੋਂ ਬਿਨ੍ਹਾਂ ਕੱਢਣਾ ਹੀ ਪੈਂਦਾ ਹੈ। ਜਦੋਂ ਅਸੀਂ ਹਵਾਈ ਯਾਤਰਾ ਕਰਦੇ ਹਾਂ ਤਾਂ ਸਾਨੂੰ ਆਪਣੇ ਮੋਬਾਈਲ ‘ਤੇ ‘Airplane Mode’ ਲਗਾਉਣਾ ਪੈਂਦਾ ਹੈ ਕਿਉਂਕਿ ਹਵਾਈ ਜਹਾਜ਼ ਵਿੱਚ ਇੰਟਰਨੈੱਟ ਦੀ ਵਰਤੋਂ ਮਨ੍ਹਾ ਹੁੰਦੀ ਹੈ ਅਤੇ ਅਸੀਂ ਆਪਣੇ ਆਪ ਨੂੰ ਦੁਨੀਆਂ ਨਾਲੋਂ ਟੁੱਟੇ ਹੋਏ ਮਹਿਸੂਸ ਕਰਦੇ ਹਾਂ।
ਪਰ ਹੁਣ ਭਾਰਤ ਵਿੱਚ ਹਵਾਈ ਯਾਤਰਾ ਦੌਰਾਨ ਵੀ ਇੰਟਰਨੈੱਟ ਤੁਸੀਂ ਦੀ ਵਰਤੋਂ ਕਰ ਸਕੋਗੇ। ਇਸ ਬਾਰੇ ਜਾਣਕਾਰੀ ਲੈਣ ਲਈ ਪੂਰੀ ਖ਼ਬਰ ਪੜ੍ਹੋ:
ਜਹਾਜ਼ (Flight) ‘ਚ ਸਫ਼ਰ ਕਰਦੇ ਸਮੇਂ ਮੋਬਾਈਲ (Mobile) ਨੂੰ ਫਲਾਈਟ ਮੋਡ (Flight Mode) ‘ਚ ਰੱਖਣ ਲਈ ਕਿਹਾ ਜਾਂਦਾ ਹੈ। ਜਿੰਨਾ ਚਿਰ ਤੁਸੀਂ ਅਸਮਾਨ ਵਿੱਚ ਰਹੋਗੇ, ਓਨਾ ਹੀ ਸਮਾਂ ਤੁਸੀਂ ਇੰਟਰਨੈੱਟ (Internet) ਦੀ ਦੁਨੀਆ ਤੋਂ ਕੱਟੇ ਹੋਏ ਰਹੋਗੇ।
ਪਰ ਹੁਣ ਅਜਿਹਾ ਨਹੀਂ ਹੋਵੇਗਾ। ਜੀ ਹਾਂ, ਹੁਣ ਤੁਸੀਂ ਉਡਾਣ ਭਰਦੇ ਹੋਏ ਇੰਟਰਨੈੱਟ ਸਰਫ਼ ਕਰ ਸਕਦੇ ਹੋ। ਹੁਣ ਫਲਾਈਟ ‘ਚ ਵੀ ਕਨੈਕਟੀਵਿਟੀ ਰਹੇਗੀ। ਸਰਕਾਰ (Government) ਨੇ ਹਵਾਈ ਜਹਾਜ਼ਾਂ (Airplane) ਵਿੱਚ ਵਾਈ-ਫਾਈ (WiFi) ਸਹੂਲਤ ਲਈ ਨਿਯਮਾਂ ਵਿੱਚ ਸੋਧ ਕੀਤੀ ਹੈ।
ਦੂਰਸੰਚਾਰ ਵਿਭਾਗ (Department of Telecommunication) ਮੁਤਾਬਕ ਹੁਣ ਹਵਾਈ ਯਾਤਰੀ ਉਡਾਣ ਦੌਰਾਨ ਵਾਈ-ਫਾਈ ਰਾਹੀਂ ਇੰਟਰਨੈੱਟ ਪ੍ਰਾਪਤ ਕਰ ਸਕਣਗੇ। ਹਾਲਾਂਕਿ ਉਡਾਣ ਦੌਰਾਨ ਯਾਤਰੀ 3 ਹਜ਼ਾਰ ਮੀਟਰ ਦੀ ਉਚਾਈ ‘ਤੇ ਪਹੁੰਚਣ ਤੋਂ ਬਾਅਦ ਹੀ ਵਾਈ-ਫਾਈ ਰਾਹੀਂ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਕਰ ਸਕਣਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਮੀਨੀ ਦੂਰਸੰਚਾਰ ਸੇਵਾਵਾਂ ਵਿੱਚ ਕੋਈ ਵਿਘਨ ਨਾ ਪਵੇ। ਭਾਰਤ ਸਰਕਾਰ ਦਾ ਇਹ ਹੁਕਮ ਸਿਰਫ਼ ਭਾਰਤੀ ਹਵਾਈ ਖੇਤਰ ਵਿੱਚ ਹਵਾਈ ਮੁਸਾਫ਼ਰਾਂ ਲਈ ਜਾਇਜ਼ ਹੈ।
ਫਲਾਈਟ ਐਂਡ ਸੀ ਕਨੈਕਟੀਵਿਟੀ (Flight and Maritime Connectivity)(ਸੋਧ) ਨਿਯਮ, 2024 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ‘ਉਪ-ਨਿਯਮ (1) ਵਿੱਚ ਨਿਰਧਾਰਿਤ ਭਾਰਤੀ ਹਵਾਈ ਖੇਤਰ ਵਿੱਚ ਘੱਟੋ-ਘੱਟ ਉਚਾਈ ਦੇ ਬਾਵਜੂਦ, ਵਾਈ-ਫਾਈ ਰਾਹੀਂ ਇੰਟਰਨੈੱਟ ਸੇਵਾਵਾਂ ਉਦੋਂ ਹੀ ਪ੍ਰਦਾਨ ਕੀਤੀਆਂ ਜਾਣਗੀਆਂ ਜਦੋਂ ਜਹਾਜ਼ ਵਿੱਚ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਦੀ ਇਜਾਜ਼ਤ ਹੋਵੇਗੀ। ਇਸ ‘ਤੇ ਕਪਤਾਨ (Captain) ਦਾ ਪੂਰਾ ਕੰਟਰੋਲ ਹੋਵੇਗਾ। ਜੇਕਰ ਲੋੜ ਪਈ ਤਾਂ ਇਸ ਸੇਵਾ ਨੂੰ ਕਿਸੇ ਵੀ ਸਮੇਂ ਬੰਦ ਕੀਤਾ ਜਾ ਸਕਦਾ ਹੈ।