ਗਲੇ ‘ਚ ਟੌਫੀ ਚਿਪਕਣ ਕਾਰਨ 4 ਸਾਲ ਦੇ ਬੱਚੇ ਦੀ ਮੌਤ, 3 ਘੰਟੇ ਤੜਪਦਾ ਰਿਹਾ ਮਾਸੂਮ

ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ 4 ਸਾਲ ਦੇ ਬੱਚੇ ਦੀ ਟੌਫੀ ਗਲੇ ‘ਚ ਚਿਪਕਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਤਿੰਨ ਘੰਟੇ ਤੱਕ ਬੱਚੇ ਨੂੰ ਲੈ ਕੇ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਭੱਜਦੇ ਰਹੇ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਹੁਣ ਪਰਿਵਾਰਕ ਮੈਂਬਰਾਂ ਵੱਲੋਂ ਟਾਫੀ ਕੰਪਨੀ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਜਾਣਕਾਰੀ ਅਨੁਸਾਰ ਕਾਨਪੁਰ ਦੇ ਬਰਾੜਾ ਥਾਣਾ ਖੇਤਰ ਦਾ ਰਹਿਣ ਵਾਲਾ ਅਨਵਿਤ ਨਾਂ ਦਾ ਬੱਚਾ ਫਰੂਟੋਲਾ ਟਾਫੀ ਖਾ ਰਿਹਾ ਸੀ। ਟੌਫੀ ਉਸ ਦੇ ਗਲੇ ਵਿਚ ਫਸ ਗਈ ਜਿਸ ਕਾਰਨ ਉਹ ਸਾਹ ਲੈਣ ਵਿਚ ਅਸਮਰੱਥ ਸੀ। ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਪਰ 3 ਘੰਟੇ ਤੱਕ ਤੜਫਦੇ ਰਹੇ ਅਨਵਿਤ ਦੀ ਮੌਤ ਹੋ ਗਈ। S&N Quince Confectioners Company “Frutola” Toffee ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਪਤੇ ‘ਤੇ ਰਜਿਸਟਰਡ ਹੈ। ਕੰਪਨੀ ਮਸ਼ਹੂਰ ਬ੍ਰਾਂਡ ਕਿੰਡਰ ਜੋਏ ਦੀ ਨਕਲ ਕਰਕੇ ਫਰੂਟੋਲਾ ਟਾਫੀ ਬਣਾਉਂਦੀ ਹੈ।
ਮ੍ਰਿਤਕ ਅਨਵਿਤ ਦੇ ਪਰਿਵਾਰਕ ਮੈਂਬਰਾਂ ਨੇ ਕੰਪਨੀ ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਮਮਲੇ ਪੁਲਸ ਨੇ ਜਾਂਚ ਤੋਂ ਬਾਅਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ ਮਾਸੂਮ ਬੱਚੇ ਦੀ ਮੌਤ ਕਾਰਨ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ।
👉 ਨਿਊਜ਼18 **ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ https://shorturl.at/npzE4 ਕਲਿੱਕ ਕਰੋ।