Tech

ਲੋਕਾਂ ਨਾਲ ਧੜੱਲੇ ਨਾਲ ਹੋ ਰਿਹਾ Money Transfer Scam, ਜਾਣੋ ਇਸ ਤੋਂ ਬਚਣ ਦਾ ਤਰੀਕਾ

ਆਨਲਾਈਨ ਸਕੈਮ ਹੋਣਾ ਅੱਜ ਦੇ ਸਮੇਂ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਲੋਕ ਨਵੇਂ ਨਵੇਂ ਤਰੀਕਿਆਂ ਨਾਲ ਲੋਕਾਂ ਨਾਲ ਸਕੈਮ ਕਰ ਰਹੇ ਹਨ। ਕਿਸੇ ਨੂੰ ਬੈਂਕ ਦੇ ਨਾਂ ਉੱਤੇ ਤਾਂ ਕਿਸੇ ਨੂੰ ਲਾਟਰੀ ਜਿੱਤਣ ਦੇ ਨਾਂ ਉੱਤੇ ਆਨਲਾਈਨ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹੁਣ ਇਸ ਵੇਲੇ ਮਨੀ ਟ੍ਰਾਂਸਫਰ ਸਕੈਮ ਅੱਜਕੱਲ੍ਹ ਇੱਕ ਵੱਡਾ ਮੁੱਦਾ ਬਣ ਗਿਆ ਹੈ। ਕਈ ਲੋਕ ਇਸ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਮਿਹਨਤ ਦੀ ਕਮਾਈ ਪਲਾਂ ‘ਚ ਖ਼ਤਮ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਸਕੈਮ ਕਿਵੇਂ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਸਕੈਮ ਤੋਂ ਬਚਣ ਦੇ ਕੀ ਤਰੀਕੇ ਹੋ ਸਕਦੇ ਹਨ।

ਇਸ਼ਤਿਹਾਰਬਾਜ਼ੀ

ਮਨੀ ਟ੍ਰਾਂਸਫਰ ਸਕੈਮ ਕਿਵੇਂ ਕੰਮ ਕਰਦਾ ਹੈ, ਆਓ ਜਾਣਦੇ ਹਾਂ: ਸਕੈਮ ਕਰਨ ਵਾਲੇ ਅਕਸਰ ਸੋਸ਼ਲ ਮੀਡੀਆ, ਈਮੇਲ ਜਾਂ ਫ਼ੋਨ ਕਾਲਾਂ ਰਾਹੀਂ ਸੰਪਰਕ ਕਰਦੇ ਹਨ। ਉਹ ਆਪਣੇ ਆਪ ਨੂੰ ਕਿਸੇ ਬੈਂਕ ਜਾਂ ਨਾਮੀ ਸੰਸਥਾ ਦੇ ਪ੍ਰਤੀਨਿਧੀ ਬਣ ਕੇ ਪੇਸ਼ ਕਰਦੇ ਹਨ। ਸਕੈਮ ਕਰਨ ਵਾਲੇ ਫਿਰ ਲੋਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਨ੍ਹਾਂ ਨੂੰ ਕੋਈ ਵਿਸ਼ੇਸ਼ ਆਫ਼ਰ ਜਾਂ ਇਨਾਮ ਮਿਲਿਆ ਹੈ। ਇਸ ਦੇ ਲਈ ਉਹ ਉਨ੍ਹਾਂ ਨੂੰ ਕੁੱਝ ਪੈਸੇ ਟ੍ਰਾਂਸਫਰ ਕਰਨ ਲਈ ਕਹਿੰਦੇ ਹਨ। ਉਹ ਜਾਅਲੀ ਲਿੰਕ ਭੇਜਦੇ ਹਨ, ਜੋ ਕਿ ਅਸਲੀ ਬੈਂਕ ਦੀ ਵੈੱਬਸਾਈਟ ਦੇ ਸਮਾਨ ਦਿਖਾਈ ਦਿੰਦੇ ਹਨ।

ਇਸ਼ਤਿਹਾਰਬਾਜ਼ੀ

ਲੋਕ ਇਨ੍ਹਾਂ ‘ਤੇ ਕਲਿੱਕ ਕਰਦੇ ਹਨ ਅਤੇ ਆਪਣੀ ਨਿੱਜੀ ਜਾਣਕਾਰੀ ਅਤੇ ਬੈਂਕ ਵੇਰਵੇ ਸਾਂਝੇ ਕਰਦੇ ਹਨ। ਇਸ ਤੋਂ ਇਲਾਵਾ ਸਕੈਮ ਕਰਨ ਵਾਲੇ ਅਕਸਰ ਐਮਰਜੈਂਸੀ ਦਾ ਬਹਾਨਾ ਬਣਾਉਂਦੇ ਹਨ, ਜਿਵੇਂ ਕਿ ਕਿਸੇ ਰਿਸ਼ਤੇਦਾਰ ਦੀ ਮਦਦ ਕਰਨ ਲਈ ਪੈਸੇ ਦੀ ਤੁਰੰਤ ਲੋੜ। ਇਹ ਲੋਕਾਂ ਨੂੰ ਤੇਜ਼ੀ ਨਾਲ ਫ਼ੈਸਲੇ ਲੈਣ ਲਈ ਮਜਬੂਰ ਕਰਦਾ ਹੈ ਤੇ ਅਜਿਹੇ ਫ਼ੈਸਲੇ ਲੈਣ ਵੇਲੇ ਹੀ ਲੋਕ ਗ਼ਲਤੀ ਕਰਦੇ ਹਨ ਤੇ ਇਨ੍ਹਾਂ ਦਾ ਸ਼ਿਕਾਰ ਬਣ ਜਾਂਦੇ ਹਨ।

ਇਸ਼ਤਿਹਾਰਬਾਜ਼ੀ

ਅਜਿਹੇ ਸਕੈਮ ਤੋਂ ਬਚਣ ਦੇ ਤਰੀਕੇ: ਕਿਸੇ ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ ਨੂੰ ਨਾ ਚੁੱਕੋ। ਸਕੈਮ ਕਰਨ ਵਾਲੇ ਕਈ ਵਾਰ ਵੱਖ-ਵੱਖ ਨੰਬਰਾਂ ਤੋਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਕਿਸੇ ਵੀ ਵਿੱਤੀ ਲੈਣ-ਦੇਣ ਤੋਂ ਪਹਿਲਾਂ ਹਮੇਸ਼ਾ ਜਾਣਕਾਰੀ ਦੀ ਪੁਸ਼ਟੀ ਕਰੋ। ਬੈਂਕ ਜਾਂ ਸੰਸਥਾ ਨਾਲ ਸਿੱਧਾ ਸੰਪਰਕ ਕਰੋ। ਕਿਸੇ ਵੀ ਅਣਜਾਣ ਲਿੰਕ ‘ਤੇ ਕਲਿੱਕ ਕਰਨ ਤੋਂ ਬਚੋ। ਹਮੇਸ਼ਾ URL ਦੀ ਜਾਂਚ ਕਰੋ।

ਇਸ਼ਤਿਹਾਰਬਾਜ਼ੀ

ਆਪਣੇ ਬੈਂਕ ਵੇਰਵੇ ਜਾਂ ਨਿੱਜੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨਾਲ ਸਾਂਝੀ ਨਾ ਕਰੋ। ਜੇਕਰ ਕੋਈ ਆਫਰ ਬਹੁਤ ਵਧੀਆ ਦਿਖਦੀ ਹੈ, ਤਾਂ ਇਸ ਦੀ ਪ੍ਰਮਾਣਿਕਤਾ ਦੀ ਜਾਂਚ ਜ਼ਰੂਰ ਕਰੋ। ਆਪਣੀ ਡਿਵਾਈਸ ‘ਤੇ ਐਂਟੀਵਾਇਰਸ ਸੌਫਟਵੇਅਰ ਅਤੇ ਫਾਇਰਵਾਲ ਇੰਸਟਾਲ ਕਰ ਕੇ ਰੱਖੋ। ਇਨ੍ਹਾਂ ਸਾਵਧਾਨੀਆਂ ਨੂੰ ਅਪਣਾ ਕੇ ਤੁਸੀਂ ਮਨੀ ਟ੍ਰਾਂਸਫਰ ਦੇ ਘੁਟਾਲਿਆਂ ਤੋਂ ਬਚ ਸਕਦੇ ਹੋ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button