sweet was taken for a friend on the occasion of a festival When the box was opened hdb – News18 ਪੰਜਾਬੀ

ਪਟਿਆਲਾ ਦੀ ਮਸ਼ਹੂਰ ਦੁਕਾਨ ਦੀ ਮਿਠਾਈ ’ਚ ਫੰਗਸ ਲੱਗੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਠਾਈ ਖਰੀਦਣ ਵਾਲੇ ਸ਼ਖ਼ਸ ਨੇ ਦੱਸਿਆ ਕਿ ਉਹ ਤਿਉਹਾਰ ਮੌਕੇ ਮੱਥਾ ਟੇਕਣ ਲਈ ਮਿਠਾਈ ਦਾ ਡੱਬਾ ਲੈਣ ਗਿਆ ਸੀ। ਸ਼ਹਿਰ ਦੀ ਮਸ਼ਹੂਰ ਦੁਕਾਨ ਹੋਣ ਕਾਰਨ ਉਸਨੇ ਅੱਖਾਂ ਬੰਦ ਕਰਕੇ ਮਿਠਾਈ ਆਪਣੇ ਦੋਸਤ ਦੇ ਘਰ ਲੈ ਗਿਆ। ਕੁਝ ਸਮੇਂ ਬਾਅਦ ਜਦੋਂ ਉਸਦੇ ਦੋਸਤ ਨੇ ਆਪਣੇ ਪਰਿਵਾਰ ਦੇ ਮੈਬਰਾਂ ਸਾਹਮਣੇ ਮਿਠਾਈ ਵਾਲਾ ਡੱਬਾ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ।
ਇਹ ਵੀ ਪੜ੍ਹੋ:
ਕਤਲ ਕਰਕੇ ਘਰ ’ਚ ਦੱਬੀ ਪਤਨੀ ਦੀ ਲਾਸ਼… ਸ਼ਖ਼ਸ ਨੇ ਪ੍ਰਵਾਸੀ ਔਰਤ ਨਾਲ ਕਰਵਾਇਆ ਸੀ ਵਿਆਹ
ਡੱਬੇ ’ਚ ਮੌਜੂਦ ਗੁਲਾਬ ਜਾਮਣਾਂ ’ਤੇ ਉੱਲੀ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ’ਚੋਂ ਕੋਈ ਵੀ ਗਲਤੀ ਨਾਲ ਖਾ ਲੈਂਦਾ ਤਾਂ ਬੀਮਾਰ ਪੈ ਸਕਦਾ ਸੀ। ਦੋਹਾਂ ਦੋਸਤਾਂ ਨੇ ਉੱਲੀ ਲੱਗੀ ਮਿਠਾਈ ਦੁਕਾਨ ’ਤੇ ਲਿਜਾ ਕੇ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਉਹ ਇਸਦੀ ਸ਼ਿਕਾਇਤ ਸਿਹਤ ਅਤੇ ਫੂਡ ਸਪਲਾਈ ਵਿਭਾਗ ਨੂੰ ਕਰਨਗੇ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :