Firing due to standing water in the street person took out a revolver during the dispute hdb – News18 ਪੰਜਾਬੀ

ਘਰ ਦੇ ਬਾਹਰ ਖੜ੍ਹੇ ਪਾਣੀ ਦੇ ਕਾਰਨ ਦੋ ਗੁਆਂਢੀ ਆਪਸ ’ਚ ਭਿੜ ਗਏ । ਤਕਰਾਰ ਇਸ ਕਦਰ ਵਧੀ ਕਿ ਇੱਕ ਵਿਅਕਤੀ ਨੇ ਦੂਜੇ ਵਿਅਕਤੀ ਉੱਤੇ ਗੋਲੀਆਂ ਹੀ ਚਲਾ ਦਿੱਤੀਆਂ । ਇਹ ਵਾਰਦਾਤ ਰੋਪੜ ਤੋਂ ਸਾਹਮਣੇ ਆਈ ਹੈ ।ਜਾਣਕਾਰੀ ਦੇ ਅਨੁਸਾਰ ਸ਼ਹਿਰ ਦੇ ਮਾਤਾ ਰਾਣੀ ਮੁਹੱਲੇ ਅਤੇ ਇਸਦੇ ਨਾਲ ਲੱਗਦੇ ਇਲਾਕੇ ਵਿਚ ਕੁੱਝ ਲੋਕਾਂ ਨੇ ਡੇਅਰੀਆਂ ਬਣਾਈਆਂ ਹੋਈਆਂ ਹਨ ਤੇ ਦੁੱਧ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ:
ਦੀਵਾਲੀ ਮੌਕੇ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ… ਇੱਕੋ ਝਟਕੇ ’ਚ ਆਏ ਸੜਕਾਂ ’ਤੇ ਆਏ ਦੁਕਾਨਦਾਰ
ਡੇਅਰੀ ਚੋਂ ਪਾਣੀ ਸੜਕ ਤੇ ਖੜਾ ਹੋਣ ਨੂੰ ਲੈ ਕੇ ਡੇਅਰੀ ਦੇ ਸਾਹਮਣੇ ਰਹਿੰਦੇ ਵਿਅਕਤੀ ਦਲਜੀਤ ਕੁਮਾਰ ਦੀ ਡੇਅਰੀ ਚਾਲਕ ਭਰਤ ਭੂਸ਼ਣ ਨਾਲ ਤਕਰਾਰ ਹੋ ਗਈ। ਇਸ ਤਕਰਾਰ ਦੋਰਾਨ ਦਲਜੀਤ ਕੁਮਾਰ ਨੇ ਆਪਣੀ ਲਾਇਸੰਸੀ ਰਿਵਾਲਵਰ ਨਾਲ ਤਿੰਨ ਰਾਉਂਡ ਫਾਇਰਿੰਗ ਕਰ ਦਿੱਤੀ।ਜਿਸ ਤੋ ਬਾਅਦ ਮੋਕੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਦਲਜੀਤ ਕੁਮਾਰ ਤੇ ਮਾਮਲਾ ਦਰਜ ਕਰ ਲਿਆ।
। ਹਲਾਂਕਿ ਗੋਲੀਆਂ ਚਲਾਉਣ ਵਾਲੇ ਦਿਲਜੀਤ ਕੁਮਾਰ ਨੇ ਕੈਮਰੇ ਸਾਹਮਣੇ ਆਪਣਾ ਗੁਨਾਹ ਵੀ ਕਬੂਲਿਆ ਹੈ ਕਿ ਉਸਨੇ ਫਾਇਰ ਕੀਤੇ ਕਿਉਂਕਿ ਉਹ ਭਰਤ ਭੂਸ਼ਣ ਤੋਂ ਬਹੁਤ ਦੁਖੀ ਸੀ ਜਿਸ ਕਰਾਨ ਉਸ ਨੇ ਮਜਬੂਰਨ ਫਾਇਰ ਕਰ ਦਿੱਤੇ । ਹਲਾਂਕਿ ਗਨਿਮਤ ਰਹੀ ਕਿ ਇਸ ਵਾਰਦਾਤ ਦੇ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :