15 miscreants entered the house and attacked family injured 1 young man with kirpans hdb – News18 ਪੰਜਾਬੀ

ਪਿੰਡ ਨਮੋਲ ਦੇ ਵਿੱਚ ਦਿਵਾਲੀ ਦੀ ਬੀਤੀ ਰਾਤ 10:30 ਵਜੇ ਦੇ ਕਰੀਬ ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ 10 ਤੋਂ 15 ਦੇ ਕਰੀਬ ਗੁੰਡਿਆਂ ਨੇ ਹਰਿੰਦਰ ਸਿੰਘ ਦੇ ਘਰ ਵੜ ਕੇ ਕਾਤਲਾਨਾ ਹਮਲਾ ਕਰ ਦਿੱਤਾ । ਹਰਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਸੁਨਾਮ ਅਨਾਜ ਮੰਡੀ ਵਿੱਚ ਝੋਨੇ ਦੀ ਰਾਖੀ ਬੈਠਾ ਸੀ ਉਸ ਦਾ ਕਹਿਣਾ ਹੈ ਕਿ ਉਸ ਦੀ ਘਰਵਾਲੀ ਘਰ ਵਿੱਚ ਸੀ ਅਤੇ ਬੇਟਾ ਮੱਝਾਂ ਦੇ ਬਾਗਲ ਵਿੱਚ ਸੁੱਤਾ ਪਿਆ ਸੀ ਤਾਂ 15 ਦੇ ਕਰੀਬ ਗੁੰਡਿਆਂ ਨੇ ਉਹਨਾਂ ਦੇ ਘਰ ਦੇ ਉੱਪਰ ਅਚਾਨਕ ਹਮਲਾ ਬੋਲ ਦਿੱਤਾ।
ਇਹ ਵੀ ਪੜ੍ਹੋ:
ਪਟਾਕੇ ਚਲਾਉਣ ’ਤੇ ਭੜਕਿਆ ਸਰਪੰਚ… ਝਗੜੇ ਦੌਰਾਨ ਫਾਈਰਿੰਗ ’ਚ 1 ਸ਼ਖ਼ਸ ਦੀ ਮੌਤ
ਗੇਟਾਂ ਦੇ ਉੱਪਰ ਕਿਰਪਾਨਾਂ ਮਾਰੀਆਂ ਗਈਆਂ ਜਿਸ ਦੀ ਆਵਾਜ਼ ਸੁਣ ਕੇ ਹਰਿੰਦਰ ਸਿੰਘ ਨੇ ਗੇਟ ਖੋਲਿਆ ਤਾਂ ਉਸ ਨੂੰ ਸੜਕ ਦੇ ਉੱਪਰ ਸੁੱਟ ਕੇ ਬੁਰੀ ਤਰ੍ਹਾਂ ਕਿਰਪਾਨਾਂ ਨਾਲ ਵਾਰ ਕੀਤੇ ਗਏ ਤੇ ਉਸਦੇ ਸਿਰ ਤੇ ਗੰਭੀਰ ਸੱਟਾਂ ਹੋਣ ਦੇ ਚਲਦਿਆਂ ਉਸ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ।
ਪਿੰਡ ਵਾਸੀਆਂ ਦਾ ਕਹਿਣਾ ਕਿ ਇੱਕ ਹੋਰ ਨੌਜਵਾਨ ਇਸ ਹਮਲੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਉਹ ਪਟਿਆਲਾ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਜੇਰੇ ਇਲਾਜ ਹੈ। ਥਾਣਾ ਚੀਮਾ ਦੇ ਐਸ.ਐਚ.ਓ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ, ਜੋ ਵੀ ਦੋਸ਼ੀ ਹੋਣਗੇ ਉਹਨਾਂ ਤੇ ਜਲਦ ਕਾਰਵਾਈ ਕੀਤੀ ਜਾਵੇਗੀ ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :