ਸੁਹਾਗਰਾਤ ਤੋਂ ਹੀ ਪੁੱਤ ਤੇ ਨੂੰਹ ਲਗਾਤਾਰ ਕਰ ਰਹੇ ਸਨ ਗੰਦਾ ਕੰਮ, ਪਰੇਸ਼ਾਨ ਮਾਂ ਨੇ ਮਾਮੇ ਨੂੰ ਕਹਿ ਮਰਵਾ ‘ਤੀ ਗੋਲੀ

ਕਤਲ ਦਾ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਸੁਣ ਕੇ ਵੀ ਕੋਈ ਵਿਸ਼ਵਾਸ ਨਹੀਂ ਕਰ ਸਕਦਾ। ਕਿਵੇਂ ਇੱਕ ਮਾਂ ਨੇ ਕਰਵਾਇਆ ਆਪਣੇ ਪੁੱਤ ਤੇ ਨੂੰਹ ਦਾ ਕਤਲ, ਉਹ ਵੀ ਆਪਣੇ ਹੀ ਭਰਾ ਤੋਂ।
ਇਹ ਮਾਮਲਾ ਆਗਰਾ ਦੇ ਅਛਨੇਰਾ ਥਾਣਾ ਖੇਤਰ ਦੇ ਵਾਸੀ ਵਿਕਾਸ ਅਤੇ ਉਸ ਦੀ ਪਤਨੀ ਦੀਕਸ਼ਾ ਦੇ ਕਤਲ ਨਾਲ ਸਬੰਧਤ ਹੈ। ਰਾਜਸਥਾਨ ਦੇ ਕਰੌਲੀ ‘ਚ ਛੋਟੀ ਦੀਵਾਲੀ ਵਾਲੇ ਦਿਨ ਦੋਵਾਂ ਦਾ ਕਤਲ ਕਰ ਦਿੱਤਾ ਗਿਆ ਸੀ। ਕਰੌਲੀ ਪੁਲਸ ਨੇ ਵੀਰਵਾਰ ਸ਼ਾਮ ਨੂੰ ਘਟਨਾ ਸਥਾਨ ਦੇ ਨੇੜਿਓਂ ਮ੍ਰਿਤਕ ਜੋੜੇ ਦੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ। ਕਤਲ ‘ਚ ਵਰਤੀ ਗਈ ਪਿਸਤੌਲ ਵੀ ਮਾਮੇ ਚਮਨ ਦੇ ਦੱਸਣ ‘ਤੇ ਬਰਾਮਦ ਕਰ ਲਈ ਗਈ ਹੈ।
ਇਸ ਮਾਮਲੇ ‘ਚ ਪੁਲਸ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਮਾਂ ਨੇ ਆਪਣੇ ਪੁੱਤਰ ਅਤੇ ਨੂੰਹ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਮਾਮੇ ਨੇ ਆਪਣੇ ਡਰਾਈਵਰ ਨਾਲ ਮਿਲ ਕੇ ਦੋਹਰੇ ਕਤਲ ਕਾਂਡ ਨੂੰ ਅੰਜ਼ਾਮ ਦਿੱਤਾ। ਮਾਂ ਆਪਣੀ ਨੂੰਹ ਅਤੇ ਪੁੱਤਰ ਦੇ ਵਿਵਹਾਰ ਤੋਂ ਪਰੇਸ਼ਾਨ ਸੀ। ਪੁਲਸ ਨੇ ਮਾਂ, ਮਾਮਾ ਅਤੇ ਡਰਾਈਵਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਦੋਵਾਂ ਨੂੰ ਕਾਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ
ਕਰੌਲੀ ਦੇ ਐਸਪੀ ਬ੍ਰਿਜੇਂਦਰ ਜੋਤੀ ਉਪਾਧਿਆਏ ਦੇ ਮੁਤਾਬਕ, ਅਛਨੇਰਾ ਦੇ ਪਿੰਡ ਸੰਥਾ ਦੇ ਰਹਿਣ ਵਾਲੇ ਵਿਕਾਸ ਸਿਸੋਦੀਆ ਅਤੇ ਉਨ੍ਹਾਂ ਦੀ ਪਤਨੀ ਦੀਕਸ਼ਾ ਦੀ ਕਰੌਲੀ ਜ਼ਿਲ੍ਹੇ ਦੇ ਮਸਲਪੁਰ ਥਾਣਾ ਖੇਤਰ ਦੇ ਪਿੰਡ ਭੋਜਪੁਰ ਨੇੜੇ 30 ਅਕਤੂਬਰ ਦੀ ਸਵੇਰ ਨੂੰ ਉਨ੍ਹਾਂ ਦੀ ਕਾਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੋਹਾਂ ਦਾ ਵਿਆਹ 10 ਮਹੀਨੇ ਪਹਿਲਾਂ ਹੋਇਆ ਸੀ। ਦੋਵਾਂ ਨੇ ਕਰੌਲੀ ਮਾਤਾ ਦੇ ਦਰਸ਼ਨਾਂ ਲਈ ਆਪਣੇ ਮਾਮਾ ਰਾਮਬਰਨ (ਵਾਸੀ ਪਿੰਡ ਬਰਿੱਕੀ) ਦੀ ਕਾਰ ਉਧਾਰ ਲਈ ਸੀ।
ਸਕੈਨ ਕੀਤੇ ਗਏ 100 ਤੋਂ ਵੱਧ ਸੀਸੀਟੀਵੀ
ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਸੀ ਕਿ ਵਿਕਾਸ ਮੰਗਲਵਾਰ ਦੁਪਹਿਰ ਨੂੰ ਆਪਣੀ ਪਤਨੀ ਨਾਲ ਘਰੋਂ ਨਿਕਲਿਆ ਸੀ। ਕਰੌਲੀ ਪੁਲਸ ਨੇ 100 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ। ਵਿਕਾਸ ਦੀ ਲਾਸ਼ ਡਰਾਈਵਿੰਗ ਸੀਟ ‘ਤੇ ਅਤੇ ਉਸ ਦੀ ਪਤਨੀ ਦੀ ਲਾਸ਼ ਕਾਰ ਦੀ ਪਿਛਲੀ ਸੀਟ ‘ਤੇ ਮਿਲੀ। ਕਾਰ ਦੇ ਬਾਹਰੋਂ 7.65 ਬੋਰ ਦੇ ਤਿੰਨ ਖਾਲੀ ਕਾਰਤੂਸ, .315 ਬੋਰ ਦਾ ਇੱਕ ਕਾਰਤੂਸ ਅਤੇ 7.65 ਬੋਰ ਦਾ ਇੱਕ ਕਾਰਤੂਸ ਬਰਾਮਦ ਹੋਇਆ ਹੈ। ਕੈਲਾਦੇਵੀ ਭਵਨ ਤੋਂ ਪ੍ਰਸਾਦ ਵੀ ਕਾਰ ਵਿੱਚ ਰੱਖਿਆ ਸੀ।
‘ਭੈਣ ਨੇ ਕਿਹਾ ਤਾਂ ਮੈਂ ਮਾਰ ਦਿੱਤਾ’
ਚਮਨ ਤੋਂ ਬਾਅਦ ਪੁਲਸ ਨੇ ਵਿਕਾਸ ਸਿਸੋਦੀਆ ਦੇ ਮਾਮਾ ਰਾਮਬਰਨ ਨੂੰ ਹਿਰਾਸਤ ‘ਚ ਲੈ ਲਿਆ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸ਼ੁਰੂ ਵਿਚ ਆਪਣੇ ਆਪ ਨੂੰ ਬੇਕਸੂਰ ਦੱਸਿਆ। ਪੁਲਸ ਨੇ ਦੱਸਿਆ ਕਿ ਉਹ ਸੀ.ਸੀ.ਟੀ.ਵੀ. ਵਿਚ ਆ ਗਿਆ ਸੀ। ਰਾਮਬਰਨ ਸਖ਼ਤੀ ‘ਤੇ ਟੁੱਟ ਗਿਆ। ਦੱਸਿਆ ਕਿ ਉਸ ਨੇ ਹੀ ਭਾਣਜੇ ਅਤੇ ਉਸ ਦੀ ਪਤਨੀ ਨੂੰ ਗੋਲੀ ਮਾਰੀ ਸੀ। ਭੈਣ ਲਲਿਤਾ ਉਰਫ ਲਾਲੋ (ਵਿਕਾਸ ਦੀ ਮਾਂ) ਨੇ ਅਜਿਹਾ ਕਰਨ ਲਈ ਕਿਹਾ ਸੀ।
ਸੀਸੀਟੀਵੀ ਕੈਮਰੇ ਵਿੱਚ ਪਤੀ-ਪਤਨੀ ਨਾਲ ਇੱਕ ਹੋਰ ਨੌਜਵਾਨ ਨਜ਼ਰ ਆ ਰਿਹਾ ਸੀ। ਉਸ ਦੀ ਪਛਾਣ ਚਮਨ ਖਾਨ ਵਾਸੀ ਪਿੰਡ ਬਰਿੱਕੀ (ਧੌਲਪੁਰ) ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਚਮਨ ਤਿੰਨ-ਚਾਰ ਦਿਨਾਂ ਤੋਂ ਉਨ੍ਹਾਂ ਦੇ ਘਰ ਰਹਿ ਰਿਹਾ ਸੀ। ਵਿਕਾਸ ਨੂੰ ਕਾਰ ਚਲਾਉਣਾ ਸਿਖਾ ਰਿਹਾ ਸੀ। ਕਾਰ ਵਿਕਾਸ ਦੇ ਮਾਮੇ ਰਾਮਬਰਨ (ਇੱਟ, ਧੌਲਪੁਰ) ਦੀ ਹੈ। ਕਰੌਲੀ ਪੁਲਸ ਨੇ ਚਮਨ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਅਤੇ ਵਿਕਾਸ ਦੇ ਮਾਮੇ ਰਾਮਬਰਨ ਨੇ ਮਿਲ ਕੇ ਇਹ ਕਤਲ ਕੀਤਾ ਹੈ।
ਮਾਂ ਨੂੰ ਗ੍ਰਿਫਤਾਰ ਕਰਦੇ ਹੀ ਪਿੰਡ ‘ਚ ਹੋ ਗਿਆ ਹੰਗਾਮਾ
ਕਰੌਲੀ ਪੁਲਸ ਨੇ ਅਛਨੇਰਾ ਦੇ ਪਿੰਡ ਸੰਤਾ ਵਿੱਚ ਛਾਪਾ ਮਾਰ ਕੇ ਵਿਕਾਸ ਦੀ ਮਾਂ ਨੂੰ ਫੜ ਲਿਆ ਹੈ। ਮਾਂ ਦੇ ਫੜਦੇ ਹੀ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਾਂ ਨੇ ਆਪ ਹੀ ਆਪਣੇ ਪੁੱਤਰ ਤੇ ਨੂੰਹ ਨੂੰ ਮਾਰ ਦਿੱਤਾ। ਪਹਿਲਾਂ ਤਾਂ ਲੋਕਾਂ ਨੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ। ਪਰ ਜਦੋਂ ਇਸ ਦਾ ਕਾਰਨ ਪਤਾ ਲੱਗਾ ਤਾਂ ਲੋਕ ਹੈਰਾਨ ਰਹਿ ਗਏ। ਪਿੰਡ ਵਾਲਿਆਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਕੋਈ ਮਾਂ ਵੀ ਅਜਿਹਾ ਕਰਵਾ ਸਕਦੀ ਹੈ।
‘ਨੂੰਹ-ਪੁੱਤ ਨੇ ਕਰ ਦਿੱਤਾ ਸੀ ਬਦਨਾਮ’
ਪੁਲਸ ਨੇ ਲਲਿਤਾ ਉਰਫ ਲਾਲੋ ਤੋਂ ਪੁੱਛਿਆ ਕਿ ਉਸ ਨੇ ਆਪਣੇ ਹੀ ਬੇਟੇ ਅਤੇ ਨੂੰਹ ਦੇ ਕਤਲ ਦੀ ਸਾਜ਼ਿਸ਼ ਕਿਉਂ ਰਚੀ। ਮਾਂ ਨੂੰ ਕੋਈ ਪਛਤਾਵਾ ਨਹੀਂ ਸੀ। ਪਰੇਸ਼ਾਨ ਸਿਰਫ ਇਕ ਗੱਲੋ ਸੀ ਉਹ ਇਹ ਸੀ ਕਿ ਉਹ ਬੇਨਕਾਬ ਹੋ ਗਈ। ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਲੜਕੇ ਦਾ ਵਿਆਹ 10 ਮਹੀਨੇ ਪਹਿਲਾਂ ਹੀ ਬਹੁਤ ਧੂਮ-ਧਾਮ ਨਾਲ ਹੋਇਆ ਸੀ। ਬੇਟੇ ਦਾ ਇੱਕ ਕੁੜੀ ਨਾਲ ਅਫੇਅਰ ਸੀ। ਕਿਸੇ ਤਰ੍ਹਾਂ ਸੋਹਣੀ ਕੁੜੀ ਨਾਲ ਉਸ ਦਾ ਵਿਆਹ ਕਰਵਾਇਆ। ਨੂੰਹ ਵੀ ਪੁੱਤ ਤੋਂ ਇੱਕ ਕਦਮ ਅੱਗੇ ਨਿਕਲ ਗਈ। ਨੂੰਹ ਦੇ ਵੀ ਵਿਆਹ ਤੋਂ ਬਾਹਰਲੇ ਸਬੰਧ ਸਨ। ਜਦੋਂ ਪਤਾ ਲੱਗਾ ਤਾਂ ਦੋਹਾਂ ਨੂੰ ਸਮਝਾਇਆ। ਦੋਵੇਂ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸਨ। ਇਹ ਗੱਲ ਪਿੰਡ ਵਿੱਚ ਪਤਾ ਲੱਗ ਜਾਂਦੀ ਤਾਂ ਉਹ ਕਿਤੇ ਵੀ ਮੂੰਹ ਦਿਖਾਉਣ ਜੋਗੀ ਨਹੀਂ ਰਹਿੰਦੀ। ਸਮਾਜ ਵਿੱਚ ਵੀ ਗੱਲਾਂ ਹੋਣ ਲੱਗ ਪਈਆਂ ਸਨ। ਦੂਜੇ ਬੱਚਿਆਂ ਦੇ ਵਿਆਹ ਨਹੀਂ ਹੋ ਪਾਉਂਦੇ। ਉਹ ਕਈ ਮਹੀਨਿਆਂ ਤੋਂ ਘੁੱਟ-ਘੁੱਟ ਕੇ ਰਹਿ ਰਹੀ ਸੀ।