ਨਾਮੀ ਫਿਲਮ ਡਾਇਰੈਕਟਰ ਤੇ ਅਦਾਕਾਰ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਘਰ ਵਿਚੋਂ ਮਿਲੀ ਲਾਸ਼

ਕੰਨੜ ਫਿਲਮ ਨਿਰਦੇਸ਼ਕ ਗੁਰੂ ਪ੍ਰਸਾਦ (director guru prasad) ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ। ਉਹ 52 ਸਾਲਾਂ ਦੇ ਸਨ। ਉਹ ਬੈਂਗਲੁਰੂ ਉੱਤਰੀ ਦੇ ਮਦਨਾਯਕਨਹੱਲੀ ਵਿੱਚ ਸਥਿਤ ਇੱਕ ਅਪਾਰਟਮੈਂਟ ਵਿੱਚ ਰਹਿੰਦੇ ਸੀ। ਗੁਆਂਢ ‘ਚ ਰਹਿਣ ਵਾਲੇ ਲੋਕਾਂ ਨੂੰ ਜਦੋਂ ਘਰ ‘ਚੋਂ ਬਦਬੂ ਆਈ ਤਾਂ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ।
ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ 10 ਦਿਨ ਪਹਿਲਾਂ ਹੋਈ ਸੀ। ਉਨ੍ਹਾਂ ਨੇ ਕਥਿਤ ਤੌਰ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਉਨ੍ਹਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ। ਕਈ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਉਤੇ ਕਾਫੀ ਕਰਜ਼ਾ ਸੀ।
ਗੁਰੂ ਪ੍ਰਸਾਦ ਪਿਛਲੇ 8 ਮਹੀਨਿਆਂ ਤੋਂ ਇਸ ਅਪਾਰਟਮੈਂਟ ਵਿੱਚ ਰਹਿ ਰਿਹਾ ਸੀ। ਗੁਰੂ ਪ੍ਰਸਾਦ ਨੇ ਹਾਲ ਹੀ ਵਿੱਚ ਦੁਬਾਰਾ ਵਿਆਹ ਕਰਵਾਇਆ ਸੀ। ਗੁਰੂ ਪ੍ਰਸਾਦ ਨੇ ਸਾਲ 2006 ਵਿੱਚ ਕੰਨੜ ਫਿਲਮ ‘ਮਾਤਾ’ ਨਾਲ ਨਿਰਦੇਸ਼ਕ ਅਤੇ ਅਭਿਨੇਤਾ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਅਡੇਲੂ ਮੰਜੂਨਾਥ’, ‘ਇਰਾਅਡੇਨ ਸਾਲਾ’ ਅਤੇ ‘ਰੰਗਨਾਇਕ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ। ਗੁਰੂ ਪ੍ਰਸਾਦ ਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ।
ਗੁਰੂ ਪ੍ਰਸਾਦ ਦੀ ਪਿਛਲੀ ਫਿਲਮ ‘ਰੰਗਨਾਇਕ’ ਬਾਕਸ ਆਫਿਸ ‘ਤੇ ਫਲਾਪ ਰਹੀ ਸੀ। ਉਨ੍ਹਾਂ ਨੇ ਇਸ ਫਿਲਮ ਦਾ ਨਿਰਦੇਸ਼ਨ ਵੀ ਕੀਤਾ ਸੀ ਅਤੇ ਇਸ ਵਿੱਚ ਅਦਾਕਾਰੀ ਵੀ ਕੀਤੀ। ਫਿਲਮ ਫਲਾਪ ਹੋਣ ਕਾਰਨ ਉਹ ਦੁਖੀ ਸੀ। ਉਸੇ ਸਮੇਂ ਲੈਣਦਾਰਾਂ ਨੇ ਉਸ ਨੂੰ ਪੈਸਿਆਂ ਲਈ ਬੁਲਾਇਆ। ਇਸ ਦੌਰਾਨ ਉਹ ਆਉਣ ਵਾਲੀ ਫਿਲਮ ‘ਐਡੀਮਾ’ ਉਤੇ ਕੰਮ ਕਰ ਰਹੇ ਸਨ। ਹਾਲ ਹੀ ਵਿਚ ਇਕ ਕਿਤਾਬਾਂ ਦੀ ਦੁਕਾਨ ਦੇ ਮਾਲਕ ਨੇ ਉਸ ‘ਤੇ ਪੈਸੇ ਨਾ ਦੇਣ ਦਾ ਦੋਸ਼ ਲਗਾਇਆ ਅਤੇ ਸ਼ਿਕਾਇਤ ਦਰਜ ਕਰਵਾਈ।
- First Published :