Cash On Delivery ‘ਤੇ ਮੰਗਵਾਇਆ iPhone, ਆਰਡਰ ਲੈਣ ਤੋਂ ਬਾਅਦ ਮਾਰ’ਤਾ ਡਿਲੀਵਰੀ ਬੁਆਏ

Man Orders iPhone With Cash On Delivery Option Kills Courier Boy: ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਇੱਕ 30 ਸਾਲਾ ਡਿਲਿਵਰੀ ਮੈਨ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ ਜਦੋਂ ਉਹ ਇੱਕ ਗਾਹਕ ਨੂੰ ਆਈਫੋਨ ਡਿਲੀਵਰ ਕਰਨ ਗਿਆ ਸੀ, ਜਿਸ ਨੇ ਉਸਨੂੰ ਆਈਫੋਨ ਲਈ 1.5 ਲੱਖ ਰੁਪਏ ਦਾ ਭੁਗਤਾਨ ਕਰਨਾ ਸੀ।
ਉਨ੍ਹਾਂ ਦੱਸਿਆ ਕਿ ਦੋਸ਼ੀ ਵਲੋਂ ਡਿਲਿਵਰੀ ਮੈਨ ਦੀ ਲਾਸ਼ ਨੂੰ ਇੱਥੇ ਇੰਦਰਾ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ ਅਤੇ ਇਸ ਨੂੰ ਲੱਭਣ ਲਈ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੀ ਇੱਕ ਟੀਮ ਨੂੰ ਬੁਲਾਇਆ ਗਿਆ ਹੈ।
ਪੁਲਿਸ ਦੇ ਡਿਪਟੀ ਕਮਿਸ਼ਨਰ ਸ਼ਸ਼ਾਂਕ ਸਿੰਘ ਨੇ ਕਿਹਾ ਕਿ ਚਿਨਹਟ ਦੇ ਗਜਾਨਨ ਨੇ ਫਲਿੱਪਕਾਰਟ ਤੋਂ ਲਗਭਗ 1.5 ਲੱਖ ਰੁਪਏ ਦਾ ਆਈਫੋਨ ਆਰਡਰ ਕੀਤਾ ਸੀ ਅਤੇ COD (ਕੈਸ਼ ਆਨ ਡਿਲੀਵਰੀ) ਭੁਗਤਾਨ ਵਿਕਲਪ ਦੀ ਚੋਣ ਕੀਤੀ ਸੀ।
ਉਸਨੇ ਅੱਗੇ ਕਿਹਾ “23 ਸਤੰਬਰ ਨੂੰ, ਨਿਸ਼ਾਤਗੰਜ ਦਾ ਡਿਲੀਵਰੀ ਬੁਆਏ, ਭਰਤ ਸਾਹੂ, ਉਸ ਦੇ ਘਰ ਫੋਨ ਦੀ ਡਿਲੀਵਰੀ ਕਰਨ ਗਿਆ ਸੀ, ਜਿੱਥੇ ਗਜਾਨਨ ਅਤੇ ਉਸ ਦੇ ਸਾਥੀ ਨੇ ਉਸ ਦਾ ਕਤਲ ਕਰ ਦਿੱਤਾ ਸੀ। ਸਾਹੂ ਦਾ ਗਲਾ ਘੁੱਟ ਕੇ ਉਸ ਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਇੰਦਰਾ ਨਹਿਰ ਵਿੱਚ ਸੁੱਟ ਦਿੱਤਾ ਸੀ। ”
ਜਦੋਂ ਸਾਹੂ ਦੋ ਦਿਨ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰ ਨੇ 25 ਸਤੰਬਰ ਨੂੰ ਚਿਨਹਾਟ ਥਾਣੇ ਵਿੱਚ ਲਾਪਤਾ ਵਿਅਕਤੀ ਦੀ ਸ਼ਿਕਾਇਤ ਦਰਜ ਕਰਵਾਈ।
ਸਾਹੂ ਦੇ ਕਾਲ ਡਿਟੇਲ ਨੂੰ ਸਕੈਨ ਕਰਦੇ ਹੋਏ ਅਤੇ ਉਸਦੀ ਲੋਕੇਸ਼ਨ ਟਰੇਸ ਕਰਨ ਦੀ ਕੋਸ਼ਿਸ਼ ਕਰਦੇ ਹੋਏ, ਪੁਲਿਸ ਨੇ ਗਜਾਨਨ ਦਾ ਨੰਬਰ ਲੱਭ ਲਿਆ ਅਤੇ ਉਸਦੇ ਦੋਸਤ ਆਕਾਸ਼ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਈ।
ਡੀਸੀਪੀ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਆਕਾਸ਼ ਨੇ ਗੁਨਾਹ ਕਬੂਲ ਕਰ ਲਿਆ। ਪੁਲਿਸ ਨੂੰ ਅਜੇ ਤੱਕ ਲਾਸ਼ ਨਹੀਂ ਮਿਲੀ ਹੈ। ਅਧਿਕਾਰੀ ਨੇ ਕਿਹਾ, “ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੀ ਟੀਮ ਪੀੜਤ ਦੀ ਲਾਸ਼ ਨੂੰ ਨਹਿਰ ਵਿੱਚ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।