International

ਚੀਨ ਨੇ ਸਪੇਸ ਲਈ ਬਣਾਏ ਕਈ ਖ਼ਤਰਨਾਕ ਹਥਿਆਰ, ਦੇਖ ਕੇ ਅਮਰੀਕਾ ਦੇ ਵੀ ਉੱਡੇ ਹੋਸ਼ – News18 ਪੰਜਾਬੀ

ਚੀਨ ਹੁਣ ਜ਼ਮੀਨ ‘ਤੇ ਨਹੀਂ ਸਗੋਂ ਪੁਲਾੜ ‘ਚ ਜੰਗ ਲੜਨ ਦੀ ਤਿਆਰੀ ਕਰ ਰਿਹਾ ਹੈ। ਅਜਿਹੀਆਂ ਤਿਆਰੀਆਂ ਕਿ ਦੇਖ ਕੇ ਅਮਰੀਕਾ ਵੀ ਹੈਰਾਨ ਰਹਿ ਗਿਆ ਹੈ। ਅਮਰੀਕੀ ਪੁਲਾੜ ਬਲ ਦੇ ਮੁਖੀ ਜਨਰਲ ਚਾਂਸ ਸਾਲਟਜ਼ਮੈਨ ਨੇ ਕਿਹਾ, ਚੀਨ ਜਿਸ ਗਤੀ ਅਤੇ ਪੈਮਾਨੇ ‘ਤੇ ਕੰਮ ਕਰ ਰਿਹਾ ਹੈ, ਉਹ ਪੂਰੀ ਦੁਨੀਆ ਲਈ ਖਤਰਨਾਕ ਹੈ।

ਇਸ਼ਤਿਹਾਰਬਾਜ਼ੀ

ਉਸ ਨੇ ਅਜਿਹੇ ਹਥਿਆਰ ਬਣਾਏ ਹਨ ਜੋ ਜੇਕਰ ਵਰਤੇ ਜਾਣ ਤਾਂ ਪਲਾਂ ਵਿਚ ਤਬਾਹੀ ਮਚਾ ਸਕਦੇ ਹਨ। ਆਓ ਜਾਣਦੇ ਹਾਂ ਕਿ ਚੀਨ ਨੇ ਅਜਿਹੇ ਕਿਹੜੇ ਹਥਿਆਰ ਬਣਾਏ ਹਨ ਅਤੇ ਉਹ ਕਿਵੇਂ ਤਬਾਹੀ ਮਚਾ ਸਕਦੇ ਹਨ।

‘ਗ੍ਰੇਪਲਿੰਗ ਹੁੱਕਸ’: ਰੂਸ ਅਤੇ ਚੀਨ ਦੋਵਾਂ ਨੇ ਸਾਈਬਰ ਸਪੇਸ ਹਥਿਆਰ ਤਿਆਰ ਕੀਤੇ ਹਨ। ‘ਗ੍ਰੇਪਲਿੰਗ ਹੁੱਕਸ’ ਬਣਾਏ ਗਏ ਹਨ, ਜੋ ਕਿਸੇ ਵੀ ਉਪਗ੍ਰਹਿ ਨੂੰ ਉਸ ਦੇ ਆਰਬਿਟ ਤੋਂ ਬਾਹਰ ਕੱਢ ਸਕਦੇ ਹਨ। ਇਸ ਕਾਰਨ ਕੋਈ ਵੀ ਦੇਸ਼ ਇਨ੍ਹਾਂ ਉਪਗ੍ਰਹਿਆਂ ਨਾਲ ਸੰਪਰਕ ਟੁੱਟ ਸਕਦਾ ਹੈ।

ਅਸੀਂ ਜਾਣਦੇ ਹਾਂ ਕਿ ਦੁਨੀਆ ਦੀਆਂ ਬਹੁਤ ਸਾਰੀਆਂ ਚੀਜ਼ਾਂ ਇਨ੍ਹਾਂ ਉਪਗ੍ਰਹਿਆਂ ਦੀ ਮਦਦ ਨਾਲ ਚੱਲਦੀਆਂ ਹਨ। ਸੰਚਾਰ ਤੋਂ ਲੈ ਕੇ ਮਿਸਾਈਲ ਦਾਗਣ ਤੱਕ, ਬਹੁਤ ਸਾਰੇ ਕੰਮ ਉਪਗ੍ਰਹਿਆਂ ਦੀ ਮਦਦ ਨਾਲ ਕੀਤੇ ਜਾਂਦੇ ਹਨ। ਚੀਨ ਜੇ ਉਨ੍ਹਾਂ ਉਪਗ੍ਰਹਿਆਂ ਦੀ ਹਟਾ ਦਿੰਦਾ ਹੈ ਤਾਂ ਟੈਲੀ ਕਮਿਉਨਿਕੇਸ਼ਨ ਤੋਂ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਬੰਦ ਹੋ ਜਾਣਗੀਆਂ ਤੇ ਦੁਨੀਆ ਦੇ ਇੱਕ ਬਹੁਤ ਵੱਡੇ ਹਿੱਸੇ ਦਾ ਸੰਪਰਕ ਬਾਕੀ ਦੁਨੀਆ ਤੋਂ ਕੱਟ ਜਾਵੇਗਾ।

ਇਸ਼ਤਿਹਾਰਬਾਜ਼ੀ

Kinetic Kill Vehicle: ਚੀਨ ਨੇ ‘ਕਾਇਨੇਟਿਕ ਕਿਲ ਵਹੀਕਲਜ਼’ ਵਿਕਸਿਤ ਕੀਤਾ ਹੈ। ਇਨ੍ਹਾਂ ਨੂੰ ਕਾਇਨੇਟਿਕ ਵੈਪਨ, ਕਾਇਨੇਟਿਕ ਐਨਰਜੀ ਵਾਰਹੈੱਡ, ਕਾਇਨੇਟਿਕ ਪ੍ਰੋਜੈਕਟਾਈਲ ਵੀ ਕਿਹਾ ਜਾਂਦਾ ਹੈ। ਇਸ ਨਾਲ ਥਰਮਲ, ਰਸਾਇਣਕ ਅਤੇ ਰੇਡੀਓਲਾਜੀਕਲ ਹਮਲਾ ਕੀਤਾ ਜਾ ਸਕਦਾ ਹੈ। ਇਹ ਇੰਨੀ ਊਰਜਾ ਫੈਲਾਉਂਦਾ ਹੈ ਕਿ ਇਹ ਪੁਲਾੜ ਵਿਚ ਹਰ ਤਰ੍ਹਾਂ ਦੇ ਉਪਗ੍ਰਹਿ ਅਤੇ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਤਬਾਹ ਕਰ ਸਕਦਾ ਹੈ। ਇਸ ਨਾਲ ਅਸੀਂ ਕਿਸੇ ਵੀ ਦੇਸ਼ ਦੇ ਹਮਲੇ ਦਾ ਜਵਾਬ ਦੇ ਸਕਦੇ ਹਾਂ ਅਤੇ ਜ਼ਮੀਨ ‘ਤੇ ਕੋਈ ਨੁਕਸਾਨ ਨਹੀਂ ਹੋਵੇਗਾ।

ਇਸ਼ਤਿਹਾਰਬਾਜ਼ੀ

ਸਪੇਸ ਐਟਮੀ ਹਥਿਆਰ: ਅਮਰੀਕੀ ਰੱਖਿਆ ਵਿਭਾਗ ਮੁਤਾਬਕ ਚੀਨ ਅਤੇ ਰੂਸ ਨੇ ਸਪੇਸ ਐਟਮੀ ਹਥਿਆਰ ਵਿਕਸਿਤ ਕੀਤੇ ਹਨ ਜੋ ਪੁਲਾੜ ਵਿੱਚ ਤਾਇਨਾਤ ਕੀਤੇ ਜਾ ਸਕਦੇ ਹਨ। ਉਥੋਂ ਹਮਲੇ ਕੀਤੇ ਜਾ ਸਕਦੇ ਹਨ। ਕਿਸੇ ਵੀ ਉਪਗ੍ਰਹਿ ਨੂੰ ਸਪੇਸ ਐਟਮੀ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਸੰਚਾਰ ਸੇਵਾਵਾਂ ਬੰਦ ਹੋ ਸਕਦੀਆਂ ਹਨ। ਸਭ ਤੋਂ ਮਹੱਤਵਪੂਰਨ, ਜ਼ਮੀਨ ‘ਤੇ ਕੋਈ ਮਨੁੱਖੀ ਨੁਕਸਾਨ ਨਹੀਂ ਹੋਵੇਗਾ। ਪਰ ਇਸ ਦੇ ਖ਼ਤਰੇ ਬਹੁਤ ਹਨ। ਕਿਉਂਕਿ ਜੇਕਰ Satellite ਨਸ਼ਟ ਹੋ ਗਏ ਤਾਂ ਇਸ ਨਾਲ ਕਈ ਏਅਰਲਾਈਨਾਂ ਦਾ ਕੰਮ ਠੱਪ ਹੋ ਸਕਦਾ ਹੈ, ਨੈਵੀਗੇਸ਼ਨ ਸਿਸਟਮ ਫੇਲ ਹੋ ਸਕਦੇ ਹਨ। ਕਮਿਉਨਿਕੇਸ਼ਨ ਸਿਸਟਮ ਠੱਪ ਹੋ ਸਕਦੇ ਹਨ।

ਇਸ਼ਤਿਹਾਰਬਾਜ਼ੀ

ਚੀਨ ਨੇ ਗੁਪਤ ਰੂਪ ਨਾਲ ਮਨੁੱਖ ਰਹਿਤ ਪੁਲਾੜ ਯਾਨ ਦਾ ਪ੍ਰੀਖਣ ਕੀਤਾ ਹੈ, ਜਿਸ ਦੀ ਵਰਤੋਂ ਉਪਗ੍ਰਹਿਆਂ ਨੂੰ ਨਸ਼ਟ ਕਰਨ ਲਈ ਕੀਤੀ ਜਾ ਸਕਦੀ ਹੈ।

👉 ਨਿਊਜ਼18 **ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ।

👉 ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ।

ਇਸ਼ਤਿਹਾਰਬਾਜ਼ੀ

👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ।

👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ https://shorturl.at/npzE4 ਕਲਿੱਕ ਕਰੋ।

Source link

Related Articles

Leave a Reply

Your email address will not be published. Required fields are marked *

Back to top button