OnePlus 13 launched with 50MP camera and 100W charging… – News18 ਪੰਜਾਬੀ

ਮਿਡ ਰੇਂਜ ਤੋਂ ਲੈ ਕੇ ਪ੍ਰੀਮੀਅਮ ਕੈਟਾਗਿਰੀ ਤੱਕ OnePlus ਆਪਣੇ ਗਾਹਕਾਂ ਨੂੰ ਹਰ ਰੇਂਜ ਵਿੱਚ ਫੋਨ ਖਰੀਦਣ ਲਈ ਕਈ ਵਿਕਲਪ ਦਿੰਦਾ ਹੈ। ਹੁਣ OnePlus ਨੇ ਚੀਨ ‘ਚ ਆਪਣਾ ਫਲੈਗਸ਼ਿਪ ਫੋਨ Oneplus 13 ਲਾਂਚ ਕਰ ਦਿੱਤਾ ਹੈ। ਕੰਪਨੀ ਇਸ ਵਾਰ Oneplus 13 ‘ਚ ਕਈ ਅਪਗ੍ਰੇਡ ਅਤੇ ਫੀਚਰ ਲੈ ਕੇ ਆਈ ਹੈ। ਨਵੇਂ ਕਵਾਡ-ਕਰਵਡ ਡਿਸਪਲੇਅ ਪੈਨਲ ਦੇ ਕਾਰਨ, ਇਹ ਫੋਨ ਬਹੁਤ ਜ਼ਿਆਦਾ ਪ੍ਰੀਮੀਅਮ ਦਿਖਾਈ ਦਿੰਦਾ ਹੈ।
ਇਸ ਫੋਨ ‘ਚ ਕੁਆਲਕਾਮ ਦਾ ਲੇਟੈਸਟ ਸਨੈਪਡ੍ਰੈਗਨ 8 ਐਲੀਟ ਚਿੱਪਸੈੱਟ ਅਤੇ ਰੀਡਿਜ਼ਾਈਨ ਕੀਤਾ ਗਿਆ ਕੂਲਿੰਗ ਸਿਸਟਮ ਹੈ। ਇਸ ਫੋਨ ਨੂੰ ਆਉਣ ਵਾਲੇ ਦਿਨਾਂ ‘ਚ ਗਲੋਬਲੀ ਵੀ ਲਾਂਚ ਕੀਤਾ ਜਾਵੇਗਾ। OnePlus 13 ਦੀ ਕੀਮਤ ਦੀ ਗੱਲ ਕਰੀਏ ਤਾਂ ਚੀਨ ਵਿੱਚ OnePlus 13 ਦੀ ਕੀਮਤ OnePlus 12 ਤੋਂ ਥੋੜ੍ਹੀ ਜ਼ਿਆਦਾ ਹੈ। ਇਸ ਨਵੇਂ ਫ਼ੋਨ ਦੇ 12GB/256GB ਵੇਰੀਐਂਟ ਦੀ ਕੀਮਤ RMB 4,499 (53,200 ਰੁਪਏ) ਹੈ। ਟਾਪ ਵੇਰੀਐਂਟ 24GB/1TB ਨੂੰ ਚੀਨ ਵਿੱਚ RMB 5,999 (70,900 ਰੁਪਏ) ਵਿੱਚ ਖਰੀਦਿਆ ਜਾ ਸਕਦਾ ਹੈ।
ਕੰਪਨੀ ਨੇ RMB 4,899 (57,900 ਰੁਪਏ) ਵਿੱਚ 12GB/512GB ਮਾਡਲ ਵੀ ਲਾਂਚ ਕੀਤਾ ਹੈ। ਜਦਕਿ, 16GB/512GB ਵੇਰੀਐਂਟ ਚੀਨ ਵਿੱਚ RMB 5,299 (62,600 ਰੁਪਏ) ਵਿੱਚ ਉਪਲਬਧ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ OnePlus 12 ਦੀ ਸ਼ੁਰੂਆਤੀ ਕੀਮਤ RMB 4,299 (50,700 ਰੁਪਏ) ਸੀ। ਇਸ ਫੋਨ ‘ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇਸ ਦੇ ਜਲਦ ਹੀ ਗਲੋਬਲ ਬਾਜ਼ਾਰ ‘ਚ ਲਾਂਚ ਹੋਣ ਦੀ ਉਮੀਦ ਹੈ।
OnePlus 13 ਵਿੱਚ ਮਿਲ ਰਹੀ 6000mAh ਦੀ ਬੈਟਰੀ: OnePlus 13 ਵਿੱਚ 6000mAh ਦੀ ਬੈਟਰੀ ਹੈ, ਜੋ 100W ਵਾਇਰਡ ਅਤੇ 50W ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ ਆਵੇਗੀ। ਇਸ ਨੂੰ IP68/IP69 ਰੇਟਿੰਗ ਵੀ ਮਿਲੇਗੀ, ਜਿਸ ਨਾਲ ਫੋਨ ਨੂੰ ਪਾਣੀ ਅਤੇ ਧੂੜ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾ ਸਕੇਗਾ। OnePlus 13 50W ਵਾਇਰਲੈੱਸ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ। OnePlus 13 ਦੇ ਬੈਕ ‘ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਸੈੱਟਅੱਪ ਦਾ ਮੇਨ ਕੈਮਰੇ ਵਿੱਚ 50MP LYT808 ਸੈਂਸਰ ਦਿੱਤਾ ਗਿਆ ਸੈ, ਦੂਜਾ 50MP JN5 ਸੈਂਸਰ ਅਤੇ ਤੀਜਾ ਪੈਰੀਸਕੋਪ ਸੈਂਸਰ ਹੈ। ਸੈਲਫੀ ਲਈ ਫਰੰਟ ‘ਚ 32MP ਕੈਮਰਾ ਦਿੱਤਾ ਗਿਆ ਹੈ।